ਕਬੱਡੀ ਦਾ ਇਕ ਚਮਕਦਾ ਸਿਤਾਰਾ ਹੈ ਸੁਖਜਿੰਦਰ ਸਿੰਘ ਕਾਲਾ ਧਨੌਲਾ

Wednesday, Feb 13, 2019 - 03:28 PM (IST)

ਕਬੱਡੀ ਦਾ ਇਕ ਚਮਕਦਾ ਸਿਤਾਰਾ ਹੈ ਸੁਖਜਿੰਦਰ ਸਿੰਘ ਕਾਲਾ ਧਨੌਲਾ

ਬਰਨਾਲਾ— ਪੰਜਾਬ ਦੀਆਂ ਖੇਡਾਂ ਵਿੱਚ ਪੰਜਾਬੀਆਂ ਦੀ ਮਾਂ ਖੇਡ ਕਬੱਡੀ ਵੀ ਇੱਕ ਅਨਮੋਲ ਖੇਡ ਵਿਰਾਸਤ ਦਾ ਹਿੱਸਾ ਹੈ। ਇਸ ਮਾਂ ਖੇਡ ਸਦਕਾ ਪੰਜਾਬੀ ਖਿਡਾਰੀਆਂ ਨੇ ਪੰਜਾਬ ਹੀ ਨਹੀ ਸਗੋਂ ਪੂਰੀ ਦੁਨੀਆਂ ਵਿਚ ਧੂਮ ਪਾਈ ਹੈ। ਬਹੁਤ ਸਾਰੇ ਖਿਡਾਰੀਆਂ ਨੇ ਇਸ ਖੇਡ ਰਾਹੀ ਨਾਮਣਾ ਖੱਟਿਆ ਹੈ। ਐਨ. ਆਰ. ਆਈਜ਼ ਨੇ ਵੀ ਕਬੱਡੀ ਨੂੰ ਉੱਪਰ ਚੁੱਕਣ ਲਈ ਵੱਡੇ ਪੱਧਰ ਤੇ ਸਹਿਯੋਗ ਦਿੱਤਾ ਹੈ । ਸਧਾਰਨ ਪਰਿਵਾਰਾਂ ਵਿੱਚੋ ਉੱਠਕੇ ਇਸ ਖੇਡ ਚ ਛੋਟੀ ਉਮਰੇ ਵੱਡੀਆਂ ਮੱਲਾਂ ਮਾਰਨ ਵਾਲੇ ਖਿਡਾਰੀਆਂ ਨੇ ਦੁਨੀਆਂ ਭਰ ਚ ਧੂਮ ਪਾਈ ਹੈ। ਇਨ੍ਹਾਂ ਨਾਵਾਂ ਵਿੱਚ ਇੱਕ ਛੋਟੀ ਉਮਰ ਦਾ ਖਿਡਾਰੀ ਬਰਨਾਲਾ ਦੇ ਕਸਬਾ ਧੌਨਲਾ ਦਾ ਜੰਮਪਲ ਹੈ ਸੁਖਜਿੰਦਰ ਸਿੰਘ ਕਾਲਾ ਧਨੌਲਾ। ਆਓ ਜਾਣਦੇ ਹਾਂ ਕਾਲਾ ਧਨੌਲਾ ਨਾਲ ਕੀਤੀ ਖਾਸ ਗੱਲਬਾਤ ਰਾਹੀ ਮਾਂ ਖੇਡ ਕਬੱਡੀ ਬਾਰੇ..

24 ਸਾਲਾ ਕਾਲਾ ਧਨੌਲਾ ਬਰਨਾਲਾ ਦੇ ਕਸਬਾ ਧਨੌਲਾ ਚ ਇੱਕ ਸਧਾਰਨ ਕਿਸਾਨ ਪਰਿਵਾਰ ਵਿੱਚ ਪੈਦਾ ਹੋਇਆ ਤੇ ਬਚਪਨ ਵਿੱਚ ਆਪਣੇ ਵੱਡੇ ਭਰਾ ਨੂੰ ਦੇਖ ਕਬੱਡੀ ਦੀ ਚੇਟਕ ਲੱਗੀ । ਪਹਿਲਾਂ ਬਚਪਨ 'ਚ ਹੀ ਕਾਲੇ ਨੂੰ ਕਬੱਡੀ ਦਾ ਸੌਕ ਪੈਦਾ ਹੋਇਆ ਤੇ ਸਕੂਲ ਟਾਈਮ ਪੜਦੇ ਕਾਲਾ 40 ਕਿਲੋ 60 ਕਿਲੋ ਵਜ਼ਨੀ ਮੈਚ ਖੇਡਣ ਲੱਗਾ ਤੇ 2011 ਵਿੱਚ ਓਪਨ ਕਬੱਡੀ ਖੇਡਣੀ ਸੁਰੂ ਕੀਤੀ ਤੇ ਉਸਤੋ ਬਾਅਦ ਵਰਲਡ ਕੱਪ 'ਚ ਤੇ ਕਬੱਡੀ ਲੀਗ ਦੀਆਂ ਟੀਮਾਂ ਚ ਵੱਖ ਵੱਖ ਦੇਸ਼ਾਂ 'ਚ ਆਪਣੀ ਖੇਡ ਦਾ ਪ੍ਰਦਰਸ਼ਨ ਕੀਤਾ ਅਤੇ ਵੱਡੇ ਮਾਨ ਸਨਮਾਨ ਹਾਸਲ ਕੀਤੇ। ਕਾਲਾ ਨੂੰ ਹੁਣ ਤੱਕ 28 ਮੋਟਰਸਾਈਕਲ, 3 ਟਰੈਕਟਰ, ਇੱਕ ਬੁਲਟ ਮੋਟਰਸਾਈਕਲ, ਦੋ ਸਵਿਫਟ ਗੱਡੀਆਂ ਦੇ ਸਨਮਾਨ ਮਿਲੇ ਹਨ। ਅੱਜ ਕੱਲ ਕਾਲਾ ਧਨੌਲਾ ਐਨ ਆਰ ਆਈਜ਼ ਕਬੱਡੀ ਨੌਕਦਰ ਵੱਲੋ ਖੇਡਦਾ ਹੈ। ਕਾਲਾ ਧਨੌਲਾ ਨੇ ਦੱਸਿਆ ਕਿ ਬਚਪਨ ਦੇ ਇਸ ਸੌਕ ਅਤੇ ਸਖਤ ਮਿਹਨਤ ਨਾਲ ਹੀ ਉਹ ਇਸ ਮੁਕਾਮ 'ਤੇ ਹੈ। ਉਸ ਨੇ ਦੱਸਿਆ ਕਿ ਐਨ ਆਰ ਆਈਜ਼ ਕਰਕੇ ਹੀ ਕਬੱਡੀ ਬਚੀ ਹੋਈ ਹੈ। ਉਸ ਨੇ ਪੰਜਾਬ ਸਰਕਾਰ ਤੇ ਕੇਦਰ ਸਰਕਾਰ ਤੋ ਵੀ ਮੰਗ ਕੀਤੀ ਕਿ ਕਬੱਡੀ ਖਿਡਾਰੀਆਂ ਨੂੰ ਪੂਰੀਆਂ ਸਹੂਲਤਾਂ ਦਿੱਤੀਆਂ ਜਾਣ । ਕਾਲਾ ਧਨੌਲਾ ਸੁਪਰ ਸਟਾਰ ਰੇਡਰ ਹੈ ਤੇ ਯੂਰਪ ਤੇ ਕੈਨੇਡਾ ਦੀ ਧਰਤੀ ਤੇ ਕਾਲੇ ਨੇ ਆਪਣੀ ਧੂਮ ਪਾਈ ਹੈ ।


author

Tarsem Singh

Content Editor

Related News