ਸ੍ਰੀ ਦਰਬਾਰ ਸਾਹਿਬ ਵਿਖੇ ਸੇਵਾ ਨਿਭਾਉਣ ਪਹੁੰਚੇ ਸੁਖਬੀਰ ਸਿੰਘ ਬਾਦਲ

Wednesday, Dec 04, 2024 - 09:27 AM (IST)

ਅੰਮ੍ਰਿਤਸਰ (ਵੈੱਬ ਡੈਸਕ): ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਪੇਸ਼ੀ ਦੌਰਾਨ ਸਿੰਘ ਸਾਹਿਬਾਨ ਵੱਲੋਂ ਲਗਾਈ ਗਈ ਧਾਰਮਿਕ ਸਜ਼ਾ ਮੁਤਾਬਕ ਸ੍ਰੀ ਦਰਬਾਰ ਸਾਹਿਬ ਵਿਖੇ ਦੂਜੇ ਦਿਨ ਦੀ ਸੇਵਾ ਕਰਨ ਲਈ ਪਹੁੰਚ ਚੁੱਕੇ ਹਨ। ਉਨ੍ਹਾਂ ਦੇ ਨਾਲ ਹੋਰ ਅਕਾਲੀ ਆਗੂ ਵੀ ਆਪੋ-ਆਪਣੀ ਸਜ਼ਾ ਭੁਗਤਣ ਲਈ ਆ ਚੁੱਕੇ ਹਨ। ਇਸ ਦੌਰਾਨ ਸੁਖਬੀਰ ਸਿੰਘ ਬਾਦਲ ਨੇ ਹੱਥ ਵਿਚ ਬਰਛਾ ਫੜਿਆ ਹੋਇਆ ਹੈ ਤੇ ਉਨ੍ਹਾਂ ਦੇ ਗਲ਼ ਵਿਚ ਤਖ਼ਤੀ ਵੀ ਪਾਈ ਹੋਈ ਹੈ। ਸੁਖਬੀਰ ਸਿੰਘ ਬਾਦਲ ਨੇ ਸੇਵਾਦਾਰਾਂ ਵਾਲੀ ਪੌਸ਼ਾਕ ਪਾਈ ਹੋਈ ਹੈ। ਬੀਤੇ ਕੱਲ ਵੀ ਸੁਖਬੀਰ ਬਾਦਲ ਨੇ ਇੱਥੇ ਸੇਵਾ ਨਿਭਾਈ ਸੀ। ਇਸ ਮਗਰੋਂ ਉਨ੍ਹਾਂ ਵੱਲੋਂ ਬਰਤਨ ਸਾਫ਼ ਕਰਨ ਦੀ ਸੇਵਾ ਵੀ ਨਿਭਾਈ ਗਈ ਸੀ।

ਇਹ ਖ਼ਬਰ ਵੀ ਪੜ੍ਹੋ - ਨਹੀਂ ਮਿਲੇਗੀ ਸ਼ਰਾਬ! 3 ਦਿਨ ਬੰਦ ਰਹਿਣਗੇ ਪੰਜਾਬ ਦੇ ਇਹ ਠੇਕੇ

ਸੁਖਬੀਰ ਸਿੰਘ ਬਾਦਲ ਦੇ ਨਾਲ ਸੁਖਦੇਵ ਸਿੰਘ ਢੀਂਡਸਾ, ਦਲਜੀਤ ਸਿੰਘ ਚੀਮਾ, ਬਿਕਰਮ ਸਿੰਘ ਮਜੀਠੀਆ ਤੇ ਹੋਰ ਅਕਾਲੀ ਆਗੂ ਆਪੋ-ਆਪਣੀ ਸਜ਼ਾ ਭੁਗਤਣ ਲਈ ਪਹੁੰਚ ਚੁੱਕੇ ਹਨ। ਦੱਸ ਦਈਏ ਕਿ ਬੀਤੇ ਦਿਨੀਂ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਫਸੀਲ ਤੋਂ ਜਥੇਦਾਰ ਗਿਆਨੀ ਰਘਬੀਰ ਸਿੰਘ ਨੇ ਸੁਖਬੀਰ ਸਿੰਘ ਬਾਦਲ ਨੂੰ ਸਜਾ ਦਾ ਐਲਾਨ ਕਰਦਿਆਂ ਕਈ ਵੱਡੇ ਐਲਾਨ ਕੀਤੇ ਸਨ। ਇਸ ਦੌਰਾਨ ਗਿਆਨੀ ਰਘਬੀਰ ਸਿੰਘ ਨੇ ਕਿਹਾ ਸੀ ਕਿ ਸੁਖਬੀਰ ਸਿੰਘ ਬਾਦਲ ਨੂੰ ਜੋ ਸਵਾਲ ਸਿੰਘ ਸਹਿਬਾਨ ਵੱਲੋਂ ਕੀਤੇ ਗਏ ਉਨ੍ਹਾਂ ਨੇ ਆਪਣੇ ਗੁਨਾਹ ਕਬੂਲ ਕੀਤੇ ਹਨ। ਉਨ੍ਹਾਂ (ਸੁਖਬੀਰ ਬਾਦਲ) ਦੇ ਸਾਥੀਆਂ ਨੇ ਵੀ ਆਪਣੀ ਹਿੱਸੇਦਾਰੀ ਕਬੂਲ ਕੀਤੀ ਗਈ ਹੈ। ਜਿਸ ਕਾਰਨ ਸੁਖਬੀਰ ਬਾਦਲ ਤੇ ਉਨ੍ਹਾਂ ਦੇ ਸਾਥੀਆਂ ਨੂੰ ਇਹ ਧਾਰਮਿਕ ਸਜਾ ਲਗਾਈ ਜਾਂਦੀ ਹੈ।

ਇਹ ਖ਼ਬਰ ਵੀ ਪੜ੍ਹੋ - ਸਰਕਾਰੀ ਬੱਸਾਂ 'ਚ ਸਫ਼ਰ ਕਰਨ ਵਾਲਿਆਂ ਲਈ ਅਹਿਮ ਖ਼ਬਰ, ਵੱਡਾ ਕਦਮ ਚੁੱਕਣ ਜਾ ਰਹੀ ਪੰਜਾਬ ਸਰਕਾਰ

ਇਸ ਲਈ ਉਹ ਮੰਗਲਵਾਰ 3 ਦਸੰਬਰ 2024 ਤੋਂ ਉਹ ਰੋਜ਼ਾਨਾ 12 ਵਜੇ ਤੋਂ 1 ਵਜੇ ਤਕ ਪਖਾਨੇ ਸਾਫ ਕਰਨਗੇ। ਉਸ ਤੋਂ ਬਾਅਦ ਇਸ਼ਨਾਨ ਕਰਨਗੇ ਅਤੇ ਫਿਰ ਲੰਗਰ ਹਾਲ ਵਿਚ ਜਾ ਕੇ 1 ਘੰਟੇ ਤਕ ਬਰਤਨ ਧੋਣ ਦੀ ਸੇਵਾ ਕਰਨਗੇ। ਜਿਸ ਪਿੱਛੋਂ ਉਹ 1 ਘੰਟਾ ਕੀਰਤਨ ਸਰਵਣ ਕਰਨਗੇ। ਜਥੇਦਾਰ ਸਾਹਿਬ ਨੇ ਕਿਹਾ ਕਿ  ਇਸ ਦੌਰਾਨ ਵਿਸ਼ੇਸ਼ ਕਰਕੇ ਉਨ੍ਹਾਂ ਦੇ ਗੱਲ ਵਿੱਚ ਤਖ਼ਤੀ ਪਾਈ ਜਾਵੇਗੀ। ਇਸ ਦੇ ਨਾਲ ਹੀ ਜਥੇਦਾਰ ਸਾਹਿਬ ਨੇ ਕਿਹਾ ਕਿ ਕਿਉਂਕਿ ਸੁਖਬੀਰ ਸਿੰਘ ਬਾਦਲ ਦੀ ਲੱਤ ਵਿੱਚ ਫੈਕਚਰ ਹੋਇਆ ਹੈ, ਇਸ ਲਈ ਸੁਖਬੀਰ ਸਿੰਘ ਬਾਦਲ ਦਰਬਾਰ ਸਾਹਿਬ ਦੇ ਬਾਹਰ ਘੰਟਾ ਘਰ ਕੋਲ ਦਰਸ਼ਨੀ ਸੇਵਾਦਾਰ ਦਾ ਪੋਸ਼ਾਕਾਂ ਪਹਿਨ ਕੇ ਡਿਊਢੀ ਦੌਰਾਨ ਹੱਥ ਵਿਚ ਬਰਛਾ ਫੜ ਕੇ ਆਪਣੀ ਵ੍ਹੀਲਚੇਅਰ 'ਤੇ ਬੈਠਣਗੇ। ਇਸ ਦੌਰਾਨ ਵਿਸ਼ੇਸ਼ ਤੌਰ 'ਤੇ ਉਨ੍ਹਾਂ ਦੇ ਗੱਲ ਵਿੱਚ ਤਖਤੀ ਪਾਈ ਜਾਵੇਗੀ। ਇਸ ਪਿੱਛੋਂ ਉਹ ਬਰਤਨ ਸਾਫ ਕਰਨ ਤੇ ਕੀਰਤਨ ਸਰਵਣ ਕਰਨ ਤੋਂ ਬਾਅਦ ਸੁਖਮਨੀ ਸਾਹਿਬ ਦਾ ਪਾਠ ਵੀ ਕਰਨਗੇ। 

ਇਹ ਖ਼ਬਰ ਵੀ ਪੜ੍ਹੋ - ਪੰਜਾਬ ਦੀਆਂ ਔਰਤਾਂ ਲਈ ਵੱਡਾ ਕਦਮ ਚੁੱਕਣ ਜਾ ਰਹੀ ਸਰਕਾਰ, ਹੋ ਗਿਆ ਐਲਾਨ

2 ਦਿਨ ਦੀ ਸੇਵਾ ਦਰਬਾਰ ਵਿਚ ਕਰਨ ਉਪਰੰਤ ਉਹ ਅਗਲੇ 2-2 ਦਿਨ ਸ੍ਰੀ ਕੇਸਗੜ੍ਹ ਸਾਹਿਬ, ਸ੍ਰੀ ਦਮਦਮਾ ਸਾਹਿਬ, ਸ੍ਰੀ ਮੁਕਤਸਰ ਸਾਹਿਬ, ਸ੍ਰੀ ਫਤਿਹਗੜ੍ਹ ਸਾਹਿਬ ਵਿਖੇ ਸੇਵਾ ਕਰਕੇ ਆਪਣੀ ਤਨਖਾਹ ਪੂਰੀ ਕਰਨਗੇ। ਬਰਛੀ ਫੜ ਕੇ ਬੈਠਣ ਦਾ ਇਨ੍ਹਾਂ ਦਾ ਸਮਾਂ ਇਥੇ 9 ਤੋਂ 10 ਵਜੇ ਤਕ ਹੋਵੇਗਾ। ਦੱਸ ਦਈਏ ਕਿ ਇਹ ਸਜ਼ਾ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ ਨੇ ਸੁਖਬੀਰ ਸਿੰਘ ਬਾਦਲ ਸਣੇ ਅਕਾਲੀ ਦਲ ਦੀ ਕੋਰ ਕਮੇਟੀ ਦੇ ਮੈਂਬਰ ਅਤੇ ਸਾਲ 2015 ਵਿੱਚ ਜੋ ਆਗੂ ਕੈਬਨਿਟ ਮੈਂਬਰ ਰਹੇ ਹਨ, ਉਨ੍ਹਾਂ ਲਈ ਲਗਾਈ ਹੈ। ਸੁਖਬੀਰ ਸਿੰਘ ਦੇ ਨਾਲ ਹੀ ਪਖਾਨੇ ਸਾਫ ਕਰਨ ਤੋਂ ਸੁਖਦੇਵ ਸਿੰਘ ਢੀਂਡਸਾ ਨੂੰ ਵੀ ਛੋਟ ਦਿੱਤੀ ਗਈ ਹੈ, ਕਿਉਂਕਿ ਉਨ੍ਹਾਂ ਦੀ ਉਮਰ ਵਧੇਰੇ ਹੈ। ਢੀਂਡਸਾ ਵੀ ਹੱਥ ਵਿੱਚ ਬਰਛਾ ਫੜ੍ਹ ਕੇ ਗਲ ਵਿੱਚ ਤਖਤੀ ਪਾ ਸੇਵਾਦਾਰ ਦੀ ਵਰਦੀ ਵਿੱਚ ਸੁਖਬੀਰ ਸਿੰਘ ਬਾਦਲ ਵਾਂਗ ਸੇਵਾ ਕਰਨਗੇ।

ਇਹ ਖ਼ਬਰ ਵੀ ਪੜ੍ਹੋ - ਪੰਜਾਬ 'ਚ ਬਾਰਿਸ਼ ਦੀ ਦਸਤਕ! ਜਾਣੋ ਆਉਣ ਵਾਲੇ ਦਿਨਾਂ 'ਚ ਕਿੰਝ ਦਾ ਰਹੇਗਾ ਮੌਸਮ

ਇਸ ਸਜਾ ਵਿੱਚ ਇਹ ਵੀ ਹੁਕਮ ਦਿੱਤਾ ਗਿਆ ਕਿ ਸੱਚੇ ਸੌਦੇ ਸਬੰਧੀ ਇਸ਼ਤਿਹਾਰਾਂ ਲਈ ਵਰਤੇ ਗਏ ਸ਼੍ਰੋਮਣੀ ਕਮੇਟੀ ਦੇ ਪੈਸੇ ਨੂੰ ਵਿਆਜ਼ ਸਣੇ ਅਕਾਊਂਟ ਬ੍ਰਾਂਚ ਵਿਚ ਜਮ੍ਹਾ ਕਰਵਾਇਆ ਜਾਣ। ਜਥੇਦਾਰ ਸਾਹਿਬ ਨੇ ਫਸੀਲ ਤੋਂ ਹੁਕਮ ਦਿੱਤਾ ਕਿ ਇਸ ਰਕਮ ਦੀ ਭਰਪਾਈ ਸੁਖਬੀਰ ਸਿੰਘ ਬਾਦਲ, ਸੁੱਚਾ ਸਿੰਘ ਲੰਗਾਹ, ਗੁਲਜ਼ਾਰ ਸਿੰਘ, ਦਲਜੀਤ ਸਿੰਘ ਚੀਮਾ, ਭੂੰਦੜ ਅਤੇ ਹੀਰਾ ਸਿੰਘ ਗਾਬੜੀਆ ਕੋਲੋਂ ਵਸੂਲੇ ਜਾਣਗੇ। 

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


Anmol Tagra

Content Editor

Related News