ਸੁਖਬੀਰ ਸਿੰਘ ਬਾਦਲ ਵੱਲੋਂ ਬਾਜੀਗਰ ਵਿੰਗ ਦੇ ਜਥੇਬੰਦਕ ਢਾਂਚੇ ਦਾ ਐਲਾਨ

Thursday, Sep 30, 2021 - 05:48 PM (IST)

ਸੁਖਬੀਰ ਸਿੰਘ ਬਾਦਲ ਵੱਲੋਂ ਬਾਜੀਗਰ ਵਿੰਗ ਦੇ ਜਥੇਬੰਦਕ ਢਾਂਚੇ ਦਾ ਐਲਾਨ

ਚੰਡੀਗੜ੍ਹ (ਬਿਊਰੋ) : ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਪਾਰਟੀ ਦੇ ਬਾਜੀਗਰ ਵਿੰਗ ਦੇ ਕੋਆਰਡੀਨੇਟਰ ਮੱਖਣ ਸਿੰਘ ਲਾਲਕਾ, ਪ੍ਰਧਾਨ ਦਵਿੰਦਰ ਸਿੰਘ ਦਿਆਲ ਅਤੇ ਸਕੱਤਰ ਜਨਰਲ ਗੁਰਚਰਨ ਸਿੰਘ ਰੁਪਾਣਾ ਨਾਲ ਵਿਚਾਰ ਵਟਾਂਦਰੇ ਤੋਂ ਬਾਅਦ ਵਿੰਗ ਦੇ ਜਥੇਬੰਦਕ ਢਾਂਚੇ ਦਾ ਐਲਾਨ ਕਰ ਦਿੱਤਾ। ਅੱਜ ਪਾਰਟੀ ਦੇ ਮੁੱਖ ਦਫਤਰ ਤੋਂ ਇਸ ਬਾਰੇ ਜਾਣਕਾਰੀ ਦਿੰਦੇ ਹੋਏ ਪਾਰਟੀ ਦੇ ਸੀਨੀਅਰ ਮੀਤ ਪ੍ਹਧਾਨ ਅਤੇ ਬੁਲਾਰੇ ਦਲਜੀਤ ਸਿੰਘ ਚੀਮਾ ਨੇ ਦੱਸਿਆ ਕਿ ਪਿਛਲੇ ਲੰਮੇ ਸਮੇਂ ਤੋਂ ਜੁੜੇ ਬਾਜੀਗਰ ਭਾਈਚਾਰੇ ਦੇ ਮਿਹਨਤੀ ਆਗੂਆਂ ਨੂੰ ਇਸ ਜਥੇਬੰਦੀ ’ਚ ਸ਼ਾਮਲ ਕੀਤਾ ਗਿਆ ਹੈ। ਜਿਨ੍ਹਾਂ ਆਗੂਆਂ ਨੂੰ ਵੱਖ-ਵੱਖ ਅਹੁਦੇਦਾਰ ਬਣਾਇਆ ਗਿਆ ਹੈ, ਉਨ੍ਹਾਂ ਦਾ ਵਿਸਥਾਰ ਹੇਠ ਲਿਖੇ ਅਨੁਸਾਰ ਹੈ :-

ਸੀਨੀਅਰ ਮੀਤ ਪ੍ਰਧਾਨ- ਮਹਿੰਦਰ ਸਿੰਘ ਮਿਹੌਣ ਪਟਿਆਲਾ, ਅਮਰਜੀਤ ਸਿੰਘ ਜਲੰਧਰ, ਸਤਪਾਲ ਸਿੰਘ ਲਹਿਰਾਗਾਗਾ, ਰਾਮ ਸਿੰਘ ਚੌਹਠ ਸਮਾਣਾ, ਗਿਆਨ ਚੰਦ ਨਾਮਸੌਤ ਸਾਹਨੇਵਾਲ ਅਤੇ ਰਣਧੀਰ ਸਿੰਘ ਦੇਵੀਨਗਰ ਸਾਹਨੇਵਾਲ ਦੇ ਨਾਂ ਸ਼ਾਮਲ ਹਨ।

ਮੀਤ ਪ੍ਰਧਾਨ- ਸੂਬੇਦਾਰ ਸ਼ਾਦੀ ਰਾਮ ਪਟਿਆਲਾ ਦਿਹਾਤੀ, ਰਤਨ ਲਾਲ ਰੱਤੀ ਗੋਬਿੰਦਗੜ੍ਹ, ਜੋਗਿੰਦਰ ਸਿੰਘ ਮੰਤਰੀ ਮਾਹੋਰਾਣਾ ਅਮਰਗੜ੍ਹ, ਸੁਰਿੰਦਰ ਸਿੰਘ ਸ਼੍ਰੀ ਹਰਗੋਬਿੰਦਪੁਰ, ਪੂਰਨ ਸਿੰਘ ਕਾਠਗੜ੍ਹ ਸਨੌਰ, ਅਜੀਤ ਸਿੰਘ ਧਰਮਕੋਟ ਸਨੌਰ, ਬਲਕਾਰ ਸਿੰਘ ਲੱਡੀ ਸੰਗਰੂਰ, ਸਰੂਪ ਸਿੰਘ ਲੰਬੀ, ਮਿਹਰ ਸਿੰਘ ਖਾਲਦਪੁਰ ਰੋਪੜ੍ਹ, ਮੇਜਰ ਸਿੰਘ ਬਾਦਸ਼ਾਹਪੁਰ ਸ਼ੁਤਰਾਣਾ, ਹਰਵਿੰਦਰ ਸਿੰਘ ਬੱਗਾ ਜੋਈਆਂ ਬੁਢਲਾਢਾ, ਜਸਪਾਲ ਸਿੰਘ ਕਪੂਰਥਲਾ, ਬਲਬੀਰ ਸਿੰਘ ਮਾਛੀਬੁੱਗਰਾਂ ਫਿਰੋਜਪੁਰ, ਗੁਰਸੰਗਤ ਸਿੰਘ ਲਹਿਰਾਗਾਗਾ ਅਤੇ ਸ੍ਰੀ ਕ੍ਰਿਸ਼ਨ ਲਾਲ ਸੁਨਾਮ ਦੇ ਨਾਂ ਸ਼ਾਮਲ ਹਨ।

ਇਹ ਵੀ ਪੜ੍ਹੋ :  ਮਨਪ੍ਰੀਤ ਬਾਦਲ ਨੇ ਅਹੁਦਾ ਸੰਭਾਲਿਆ, ਨਵੇਂ ਵਿਭਾਗਾਂ ’ਚ ਆਪਣੀਆਂ ਜ਼ਿੰਮੇਵਾਰੀਆਂ ਬਾਰੇ ਕਰਵਾਇਆ ਜਾਣੂੰ

ਜਨਰਲ ਸਕੱਤਰ ਜਸਬੀਰ ਸਿੰਘ ਸਾਬਕਾ ਸਰਪੰਚ ਬਿਸਨਪੁਰਾ ਸੁਨਾਮ, ਈਸ਼ਰ ਸਿੰਘ ਧਰਮਸੋਤ ਰਾਜਪੁਰਾ, ਰਾਜ ਕੁਮਾਰ ਲਖੀਆ ਖੰਨਾ, ਮੇਵਾ ਰਾਮ ਪਾਂਗਲੀਆ ਸਾਹਨੇਵਾਲ, ਮੰਗਤ ਰਾਮ ਅਬਲੋਵਾਲ ਪਟਿਆਲਾ, ਦਵਿੰਦਰ ਸਿੰਘ ਬਹਿਲੋਲਪੁਰ ਫਤਿਹਗੜ੍ਹ, ਬਿੱਟੂ ਰਾਮ ਕਪੂਰਗੜ੍ਹ ਅਮਲੋਹ, ਮਲਕੀਅਤ ਸਾਹ ਰਾਮ ਸਨੌਰਾ ਆਦਮਪੁਰ, ਹੰਸ ਰਾਜ ਮਛਾਲ ਖੰਨਾ, ਹੰਸ ਰਾਜ ਦੁਲੱਦੀ ਨਾਭਾ, ਕਾਕਾ ਸਿੰਘ ਬਸੰਤਪੁਰਾ ਰਾਜਪੁਰਾ, ਜੀਤ ਸਿੰਘ ਨਲੀਨੀ ਫਤਿਹਗੜ੍ਹ ਸਾਹਿਬ, ਮਹਿੰਦਰ ਸਿੰਘ ਰੱਖੜਾ, ਸੱਜਣ ਰਾਮ ਐੱਮ. ਸੀ. ਸੰਗਰੂਰ, ਫੌਜਾ ਸਿੰਘ ਬਾਲਿਆਂਵਾਲੀ ਬਠਿੰਡਾ, ਕਰਮਚੰਦ ਲੁਬਾਣਾਹ ਟੇਕੂ ਪਟਿਆਲਾ ਅਤੇ ਕਸ਼ਮੀਰ ਚੰਦ ਚੌਧਰੀ ਮਾਜਰਾ ਨਾਭਾ ਦੇ ਨਾਂ ਸ਼ਾਮਲ ਹਨ। ਇਸੇ ਤਰ੍ਹਾਂ ਪ੍ਰੇਮ ਸਿੰਘ ਸ਼ਾਹੀ (ਰਿਟਾ) ਚੀਫ ਇੰਜਨੀਅਰ ਨੂੰ ਚੀਫ ਐਡਵਾਈਜਰ ਨਿਯੁਕਤ ਕੀਤਾ ਗਿਆ ਹੈ ਅਤੇ ਬਲਵਿੰਦਰ ਸਿੰਘ ਲਾਲਕਾ ਅਤੇ ਬਾਬਾ ਸ਼ਿੰਗਾਰਾ ਸਿੰਘ ਰਾਜਪੁਰਾ ਨੂੰ ਸੀਨੀਅਰ ਐਡਵਾਈਜਰ ਨਿਯੁਕਤ ਕੀਤਾ ਗਿਆ ਹੈ। ਜਗਦੀਸ਼ ਲਾਲਕਾ ਨੂੰ ਵਿੰਗ ਦਾ ਲੀਗਲ ਐਡਵਾਈਜਰ ਅਤੇ ਜਸਬੀਰ ਦੇਵੀ ਨਗਰ ਨੂੰ ਮੁੱਖ ਮੀਡੀਆ ਸਲਾਹਕਾਰ ਨਿਯੁਕਤ ਕੀਤਾ ਗਿਆ ਹੈ। ਤਾਰੀ ਸਿੰਘ ਬਡਬਰ ਸੰਗਰੂਰ ਨੂੰ ਬਾਜੀਗਰ ਵਿੰਗ ਦਾ ਜਥੇਬੰਦਕ ਸਕੱਤਰ ਨਿਯੁਕਤ ਕੀਤਾ ਗਿਆ ਹੈ।

ਜ਼ਿਲ੍ਹਾ ਪ੍ਰਧਾਨ- ਸੁਰਜੀਤ ਰਾਮ ਪੱਪੀ ਸਮਾਣਾ ਪ੍ਰਧਾਨ ਪਟਿਆਲਾ ਅਤੇ ਸਾਹਿਬ ਸਿੰਘ ਧਨੌਰੀ ਜਨਰਲ ਸਕੱਤਰ, ਭਾਨਾ ਰਾਮ ਮਹਿਣਾ ਲੰਬੀ ਪ੍ਰਧਾਨ ਮੁਕਤਸਰ ਸਾਹਿਬ ਅਤੇ ਮੱਖਣ ਰਾਮ ਭੀਟੀਵਾਲਾ ਜਨਰਲ ਸਕੱਤਰ, ਦਰਸ਼ਨ ਸਿੰਘ ਗੋਚਰ ਪ੍ਰਧਾਨ ਰੋਪੜ ਅਤੇ ਸਿਕੰਦਰ ਸਿੰਘ ਮੋਰਿੰਡਾ ਜਨਰਲ ਸਕੱਤਰ, ਹਰਪਾਲ ਸਿੰਘ ਬਾਗੜੀਆ ਅਮਰਗੜ੍ਹ ਪ੍ਰਧਾਨ ਸੰਗਰੂਰ ਅਤੇ ਰਾਜ ਕੁਮਾਰ ਧੂਰੀ ਜਨਰਲ ਸਕੱਤਰ, ਡੋਗਰ ਸਿੰਘ ਉਗੋਕੇ ਭਦੌੜ ਪ੍ਰਧਾਨ ਬਰਨਾਲਾ ਅਤੇ ਵਰਿਆਮ ਸਿੰਘ ਜਨਰਲ ਸਕੱਤਰ, ਬਲਬੀਰ ਸਿੰਘ ਨਰੂਆਣਾ ਪ੍ਰਧਾਨ ਬਠਿੰਡਾ ਅਤੇ ਆਤਮਾ ਸਿੰਘ ਬਠਿੰਡਾ ਜਨਰਲ ਸਕੱਤਰ, ਰਾਮ ਸਿੰਘ ਬੁਢਲਾਢਾ ਪ੍ਰਧਾਨ ਮਾਨਸਾ ਅਤੇ ਭੋਲਾ ਸਿੰਘ ਬੋਹਾ ਜਥੇਬੰਦਕ ਸਕੱਤਰ, ਮਲਕੀਤ ਸਿੰਘ ਪ੍ਰਧਾਨ ਜਿਲਾ ਮਲੇਰਕੋਟਲਾ, ਮਲਕੀਤ ਸਿੰਘ ਮਾਨਗੜ੍ਹ ਪ੍ਰਧਾਨ ਫਤਿਹਗੜ੍ਹ ਸਾਹਿਬ ਅਤੇ ਬਲਕਾਰ ਸਿੰਘ ਨਬੀਪੁਰ ਜਨਰਲ ਸਕੱਤਰ, ਕਰਨੈਲ ਸਿੰਘ ਬਾਘਾ ਪ੍ਰਧਾਨ ਮੋਹਾਲੀ, ਸਿੰਦਰਪਾਲ ਸਰਪੰਚ ਸਰੂਪ ਦਾਸ ਸਤੀ ਪ੍ਰਧਾਨ ਫਾਜ਼ਿਲਕਾ ਅਤੇ ਚਰਨਜੀਤ ਆਜਮਵਾਲਾ ਜਨਰਲ ਸਕੱਤਰ, ਬਲਬੀਰ ਸਿੰਘ ਅਰਾਈਆਂ ਪ੍ਰਧਾਨ ਫਿਰੋਜਪੁਰ ਅਤੇ ਮੱਖਣ ਸਿੰਘ ਸਾਬਕਾ ਬਲਾਕ ਸੰਮਤੀ ਮੈਂਬਰ ਜੁਆਇੰਟ ਸਕੱਤਰ, ਦਰਸ਼ਨ ਸਿੰਘ ਵਡਾਲਾ ਪ੍ਰਧਾਨ ਜਿਲਾ ਅੰਮ੍ਰਿਤਸਰ ਅਤੇ ਸੰਤੋਖ ਸਿੰਘ ਮਜੀਠਾ ਜਨਰਲ ਸਕੱਤਰ, ਦੀਪਾ ਸਿੰਘ ਸਰਪੰਚ ਮਿਹਰਬਾਨ ਪ੍ਰਧਾਨ ਜ਼ਿਲ੍ਹਾ ਲੁਧਿਆਣਾ ਅਤੇ ਜੰਗੀਰ ਸਿੰਘ ਤਾਜੋ ਰੋਡ ਜਨਰਲ ਸਕੱਤਰ, ਜਗਬੀਰ ਸਿੰਘ ਬਟਾਲਾ ਪ੍ਰਧਾਨ ਗੁਰਦਾਸਪੁਰ ਅਤੇ ਜੰਗੀਰ ਸਿੰਘ ਸਰਪੰਚ ਧਾਰੀਵਾਲ ਜਨਰਲ ਸਕੱਤਰ, ਸ਼ਿੰਗਾਰਾ ਸਿੰਘ ਪ੍ਰਧਾਨ ਹੁਸ਼ਿਆਰਪੁਰ, ਜਗਤਾਰ ਸਿੰਘ ਕਰੀਹਾ ਪ੍ਰਧਾਨ ਸ਼ਹੀਦ ਭਗਤ ਸਿੰਘ ਨਗਰ ਅਤੇ ਵਲੈਤੀ ਰਾਮ ਜਮਾਲਪੁਰ ਪ੍ਰਧਾਨ ਜਿਲਾ ਕਪੂਰਥਲਾ ਅਤੇ ਸੁਰਿੰਦਰ ਕੁਮਾਰ ਫਗਵਾੜਾ ਜਿਲਾ ਜਥੇਬੰਦਕ ਸਕੱਤਰ ਦੇ ਨਾਂ ਸ਼ਾਮਲ ਹਨ।

ਇਹ ਵੀ ਪੜ੍ਹੋ :  ਭਾਰਤੀ ਹਾਕੀ ਟੀਮ ਦੇ ਪੰਜਾਬੀ ਖਿਡਾਰੀਆਂ ਲਈ ਮੁੱਖ ਮੰਤਰੀ ਚੰਨੀ ਨੇ ਕੀਤੇ ਵੱਡੇ ਐਲਾਨ 

ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


author

Anuradha

Content Editor

Related News