ਸੁਖਬੀਰ ਨੇ ਕੀਤਾ ਕੈਪਟਨ ਪਰਿਵਾਰ ਤੇ ਹਿਟਲਰ ਦੇ ਸੰਬੰਧਾਂ ਦਾ ਖੁਲਾਸਾ (ਵੀਡੀਓ)

Monday, Jan 27, 2020 - 06:49 PM (IST)

ਅੰਮ੍ਰਿਤਸਰ (ਸੁਮਿਤ) — ਪੰਜਾਬ ਦੇ ਸਾਬਕਾ ਉੱਪ ਮੁੱਖ ਮੰਤਰੀ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਅੱਜ ਹਰਸਿਮਰਤ ਕੌਰ ਬਾਦਲ ਦੇ ਨਾਲ ਸ੍ਰੀ ਦਰਬਾਰ ਸਾਹਿਬ ਮੱਥਾ ਟੇਕਣ ਪੁੱਜੇ ਸਨ। ਇਸ ਦੌਰਾਨ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਸੁਖਬੀਰ ਸਿੰਘ ਬਾਦਲ ਕੈਪਟਨ ਸਰਕਾਰ 'ਤੇ ਜਮ ਕੇ ਵਰ੍ਹੇ। 26 ਜਨਵਰੀ 2020 ਨੂੰ ਕੈਪਟਨ ਅਮਰਿੰਦਰ ਸਿੰਘ ਵੱਲੋਂ ਮੋਬਾਇਲ ਫੋਨ ਦੇਣ ਦੇ ਕੀਤੇ ਗਏ ਵਾਅਦੇ 'ਤੇ ਨਿਸ਼ਾਨਾ ਸਾਧਦੇ ਹੋਏ ਸੁਖਬੀਰ ਸਿੰਘ ਬਾਦਲ ਨੇ ਸੰਨੀ ਦਿਓਲ ਦਾ ਡਾਇਲਾਗ ਤਰੀਕ ਤੇ ਤਰੀਕ ਬੋਲਦੇ ਹੋਏ ਕਿਹਾ ਕਿ ਇਨ੍ਹਾਂ ਨੇ ਕਿਸੇ ਨੂੰ ਕੁਝ ਨਹੀਂ ਦੇਣਾ ਅਤੇ ਇਹ ਸਿਰਫ ਤਰੀਕਾਂ ਹੀ ਲਈ ਜਾ ਰਹੇ ਹਨ। ਜਿਵੇਂ ਕੋਰਟਾਂ 'ਚ ਤਰੀਕਾਂ ਪੈਂਦੀਆਂ ਹਨ, ਉਸੇ ਤਰ੍ਹਾਂ ਹੀ ਕੈਪਟਨ ਸਰਕਾਰ ਵੀ ਤਰੀਕ 'ਤੇ ਤਰੀਕ ਦੇਈ ਜਾ ਰਹੀ ਹੈ। ਹੁਣ ਅਗਲੀ ਤਰੀਕ ਦੇ ਦੇਣਗੇ, ਫਿਰ ਅੱਗੇ ਅਗਲੀ ਤਰੀਕ ਦੇ ਦੇਣਗੇ। 

ਉਨ੍ਹਾਂ ਕੈਪਟਨ ਅਮਰਿੰਦਰ ਸਿੰਘ ਨੂੰ ਲੰਮੇ ਹੱਥੀਂ ਲੈਂਦੇ ਹੋਏ ਕਿਹਾ ਕਿ ਪੰਜਾਬ ਦੀ ਜਨਤਾ ਦੋ ਸਾਲ ਬਾਅਦ ਕੈਪਟਨ ਸਰਕਾਰ ਦੇ ਖਾਤਮੇ ਲਈ ਇਨ੍ਹਾਂ ਨੂੰ ਪੱਕੀ ਤਰੀਕ ਦੇ ਦੇਵੇਗੀ। ਇਸ ਤੋਂ ਇਲਾਵਾ ਸੁਖਬੀਰ ਸਿੰਘ ਬਾਦਲ ਨੇ ਕੈਪਟਨ ਅਮਰਿੰਦਰ ਸਿੰਘ ਵੱਲੋਂ ਭੇਜੀ ਗਈ ਹਿਟਲਰ ਦੀ ਚਿੱਠੀ ਦਾ ਮੋੜਵਾਂ ਜਵਾਬ ਵੀ ਦਿੱਤਾ। ਉਨ੍ਹਾਂ ਨੇ ਕਿਹਾ ਕਿ ਆਪ ਤਾਂ ਕੈਪਟਨ ਸਾਬ੍ਹ ਹਿਟਲਰ ਤੋਂ ਤੋਹਫੇ ਲੈਂਦੇ ਹਨ ਅਤੇ ਸਾਨੂੰ ਹਿਟਲਰ ਬਾਰੇ ਦੱਸਣਾ ਚਾਹੁੰਦੇ ਹਨ। ਉਨ੍ਹਾਂ ਕਿਹਾ ਕਿ ਕੈਪਟਨ ਸਾਬ੍ਹ ਦੇ ਜਿਹੜੇ ਬਜ਼ੁਰਗ ਨੇ, ਉਨ੍ਹਾਂ ਨੂੰ ਹਿਟਲਰ ਨੇ ਰੋਜ਼ ਵੁਆਇਜ਼ ਕਾਰ ਤੋਹਫੇ 'ਚ ਦਿੱਤੀ ਹੈ, ਜਿਸ ਦੀ ਤਸਵੀਰ ਗੂਗਲ 'ਤੇ ਵੀ ਪਈ ਹੈ। ਕੈਪਟਨ ਸਾਬ੍ਹ ਦਾ ਇਕੱਲਾ ਸੋਚ ਗਾਂਧੀ ਪਰਿਵਾਰ ਹੈ, ਜੋ ਆਪਣੀ ਕੁਰਸੀ ਬਚਾਉਣ 'ਚ ਲੱਗੇ ਹੋਏ ਹਨ।


author

shivani attri

Content Editor

Related News