ਰਾਜੀਵ ਗਾਂਧੀ ਦਾ ਨਾਂ '84 ਕਤਲੇਆਮ ਕੇਸਾਂ 'ਚ ਹੋਵੇ ਸ਼ਾਮਲ: ਸੁਖਬੀਰ

Thursday, Jan 03, 2019 - 06:39 PM (IST)

ਰਾਜੀਵ ਗਾਂਧੀ ਦਾ ਨਾਂ '84 ਕਤਲੇਆਮ ਕੇਸਾਂ 'ਚ ਹੋਵੇ ਸ਼ਾਮਲ: ਸੁਖਬੀਰ

ਗੁਰਦਾਸਪੁਰ : ਗੁਰਦਾਸਪੁਰ ਵਿਖੇ ਅਕਾਲੀ-ਭਾਜਪਾ ਵੱਲੋਂ ਰੱਖੀ ਗਈ ਰੈਲੀ 'ਚ ਅੱਜ ਸ਼ਿਰਕਤ ਕਰਨ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਪਹੁੰਚੇ। ਇਸ ਮੌਕੇ ਫੁੱਲਾਂ ਦੀ ਮਾਲਾ ਭੇਟ ਕਰਕੇ ਨਰਿੰਦਰ ਮੋਦੀ ਦਾ ਅਕਾਲੀ-ਭਾਜਪਾ ਵੱਲੋਂ ਸੁਆਗਤ ਕੀਤਾ ਗਿਆ। ਇਸ ਮੌਕੇ ਸੁਖਬੀਰ ਸਿੰਘ ਬਾਦਲ ਨੇ ਸੰਬੋਧਨ ਕਰਦੇ ਹੋਏ '84 ਦੰਗਾ ਪੀੜਤਾਂ ਦਾ ਜ਼ਿਕਰ ਕਰਦੇ ਹੋਏ ਕਿਹਾ ਕਿ ਕਾਂਗਰਸ ਸਰਕਾਰ ਨੇ 34 ਸਾਲਾ ਤੱਕ ਦੰਗਾ ਪੀੜਤਾਂ ਨੂੰ ਇਨਸਾਫ ਨਹੀਂ ਦਿਵਾਇਆ। ਕਾਂਗਰਸ ਸਰਕਾਰ ਹਮੇਸ਼ਾ ਹੀ ਦੋਸ਼ੀਆਂ ਨੂੰ ਬਚਾਉਂਦੀ ਰਹੀ ਹੈ। ਉਨ੍ਹਾਂ ਨੇ ਕਿਹਾ ਕਿ ਗਾਂਧੀ ਪਰਿਵਾਰ ਨੇ ਜੋ ਸਿੱਖ ਕੌਮ ਨਾਲ ਕੀਤਾ ਹੈ, ਉਹ ਕਦੇ ਵੀ ਭੁੱਲ ਨਹੀਂ ਸਕਦੇ। ਉਨ੍ਹਾਂ ਨੇ ਮੋਦੀ ਨੂੰ ਮੰਗ ਕਰਦੇ ਹੋਏ ਕਿਹਾ ਕਿ ਰਾਜੀਵ ਗਾਂਧੀ ਦਾ ਨਾਂ ਵੀ ਕਤੇਲਆਮ ਕੇਸਾਂ 'ਚ ਸ਼ਾਮਲ ਹੋਣਾ ਚਾਹੀਦਾ ਹੈ। ਉਨ੍ਹਾਂ ਨੇ ਕਿਹਾ ਕਿ ਸਿੱਖ ਕੌਮ ਦੇ ਕਲੇਜੇ ਨੂੰ ਠੰਡ ਉਦੋਂ ਪਵੇਗੀ ਜਦੋਂ ਰਾਜੀਵ ਗਾਂਧੀ ਦਾ ਨਾਂ ਕਤਲੇਆਮ ਕੇਸਾਂ 'ਚ ਸ਼ਾਮਲ ਕੀਤਾ ਜਾਵੇਗਾ ਕਿਉਂਕਿ ਅਸਲੀ ਦੋਸ਼ੀ ਰਾਜੀਵ ਗਾਂਧੀ ਹੀ ਹੈ ਅਤੇ ਉਨ੍ਹਾਂ ਦੇ ਹੁਕਮ 'ਤੇ ਹੀ ਸਿੱਖ ਕਤਲੇਆਮ ਕਰਵਾਇਆ ਗਿਆ। 34 ਸਾਲ ਬਾਅਦ ਪ੍ਰਧਾਨ ਮੰਤਰੀ ਮੋਦੀ ਨੇ ਇਨਸਾਫ ਦਿਵਾਇਆ ਹੈ। ਉਨ੍ਹਾਂ ਨੇ ਕਿਹਾ ਕਿ ਕਾਂਗਰਸ ਸਰਕਾਰ ਵੇਲੇ ਸਾਰੇ ਸਿੱਖ ਕਤਲੇਆਮ ਦੇ ਸਾਰੇ ਕੇਸਾਂ ਨੂੰ ਬੰਦ ਕਰ ਦਿੱਤਾ ਗਿਆ ਸੀ ਜਦਕਿ ਮੋਦੀ ਸਰਕਾਰ ਵੇਲੇ ਸਿੱਟ ਦਾ ਨਿਰਮਾਣ ਕੀਤਾ ਗਿਆ ਅਤੇ ਕੇਸਾਂ ਨੂੰ ਮੁੜ ਸ਼ੁਰੂ ਕਰਵਾ ਕੇ ਜਾਂਚ ਕੀਤੀ ਗਈ। ਉਨ੍ਹਾਂ ਨੇ ਕਿਹਾ ਕਿ ਗਾਂਧੀ ਪਰਿਵਾਰ ਦੇ ਨਾਂ 'ਤੇ ਜੋ ਵੀ ਚੀਜ਼ਾਂ ਹਨ, ਉਨ੍ਹਾਂ ਤੋਂ ਰਾਜੀਵ ਗਾਂਧੀ ਦਾ ਨਾਂ ਲਾਹ ਦੇਣਾ ਚਾਹੀਦਾ ਹੈ। 

PunjabKesari


ਸੁਖਬੀਰ ਬਾਦਲ ਵੱਲੋਂ 5 ਸਾਲਾਂ 'ਚ ਮੋਦੀ ਵੱਲੋਂ ਕੀਤੇ ਗਏ ਕਾਰਜਾਂ ਦੀ ਸ਼ਲਾਘਾ ਕੀਤੀ ਗਈ। ਉਨ੍ਹਾਂ ਨੇ ਕਿਹਾ ਕਿ ਮੋਦੀ ਸਰਕਾਰ ਨੇ ਪੰਜਾਬ ਦੀਆਂ ਸੜਕਾਂ 'ਤੇ ਅਜਿਹੇ ਹਾਈਵੇਅ ਬਣਾ ਦਿੱਤੇ ਹਨ ਕਿ ਅੱਜ ਪੰਜਾਬ ਤੋਂ ਕਿਸੇ ਕੋਨੇ ਤੋਂ ਦੂਜੇ ਕੋਨੇ 'ਚ ਵੀ ਚਲੇ ਜਾਓ ਤਾਂ ਤਿੰਨ ਘੰਟਿਆਂ ਤੋਂ ਵੱਧ ਸਮਾਂ ਨਹੀਂ ਲੱਗਦਾ ਹੈ। ਹਾਈਵੇਅ ਬਣੇ ਕੇ ਸਾਰੇ ਸੂਬਿਆਂ ਨੂੰ ਜੋੜਿਆ ਗਿਆ ਹੈ। 30 ਹਜ਼ਾਰ ਕਰੋੜ ਦੀ ਲਾਗਤ ਨਾਲ ਪੰਜਾਬ ਦੀਆਂ ਸੜਕਾਂ ਦਾ ਨਿਰਮਾਣ ਕਰਵਾਇਆ ਹੈ। ਮੋਦੀ ਨੇ ਛੋਟੇ ਜਿਹੇ ਸੂਬੇ ਨੂੰ ਮੋਹਾਲੀ ਏਅਰਪੋਰਟ, ਆਦਮਪੁਰ ਏਅਰਪੋਰਟ ਅਤੇ ਬਠਿੰਡਾ ਦਾ ਏਅਰਪੋਰਟ ਦਿੱਤਾ ਹੈ। ਉਨ੍ਹਾਂ ਨੇ ਕਿਹਾ ਕਿ ਗੁਰਦਾਸਪੁਰ ਜ਼ਿਲੇ ਲਈ ਸ਼ਾਹਕੋਟ ਕੰਡੀ ਡੈਮ ਜਿਹੜਾ ਵੱਡੀ ਦੇਣ ਦਿੱਤੀ ਹੈ, ਇਸ ਨਾਲ ਗੁਰਦਾਸਪੁਰ ਜ਼ਿਲੇ ਦੇ ਕਿਸਾਨਾਂ ਨੂੰ ਬੇਹੱਦ ਲਾਭ ਹੋਵੇਗਾ। ਇਹ ਡੈਮ ਦੋ ਮਹੀਨੇ ਪਹਿਲਾਂ ਹੀ ਮੋਦੀ ਸਰਕਾਰ ਵੱਲੋਂ ਮਨਜੂਰ ਕੀਤਾ ਗਿਆ ਹੈ। ਉਨ੍ਹਾਂ ਨੇ ਕਿਹਾ ਕਿ ਮੈਂ ਕੈਪਟਨ ਨੂੰ ਚੈਲੰਜ ਕਰਦਾ ਹਾਂ ਕਿ ਕੈਪਟਨ ਸਾਬ੍ਹ ਮੈਨੂੰ ਸਟੇਜ਼ 'ਤੇ ਖੜ੍ਹੇ ਹੋ ਕੇ ਇਕ ਵੀ ਚੀਜ਼ ਗਿਣਵਾ ਦੇਣ ਕਿ ਜਦੋਂ ਕੇਂਦਰ 'ਚ ਕਾਂਗਰਸ ਦਾ ਰਾਜ ਸੀ ਤਾਂ ਉਸ ਸਮੇਂ ਕਾਂਗਰਸ ਸਰਕਾਰ ਨੇ ਇਕ ਵੀ ਚੀਜ਼ ਪੰਜਾਬ ਨੂੰ ਦਿੱਤੀ ਹੋਵੇ। ਇਸ ਤੋਂ ਇਲਾਵਾ ਹਰਸਿਮਰਤ ਕੌਰ ਬਾਦਲ ਨੂੰ ਮੋਦੀ ਕੈਬਨਿਟ 'ਚ ਫੂਡ ਸਪਲਾਈ ਦਾ ਮਹਿਕਮਾ ਦੇਣ ਲਈ ਸੁਖਬੀਰ ਬਾਦਲ ਨੇ ਨਰਿੰਦਰ ਮੋਦੀ ਦਾ ਧੰਨਵਾਦ ਕੀਤਾ।

 

PunjabKesari
ਉਨ੍ਹਾਂ ਨੇ ਮੋਦੀ ਦਾ ਧੰਨਵਾਦ ਕਰਦੇ ਹੋਏ ਕਿਹਾ ਕਿ ਮੈਂ ਧੰਨਵਾਦ ਕਰਦਾ ਹਾਂ ਕਿ ਹਰਸਿਮਰਤ ਕੌਰ ਬਾਦਲ ਨੂੰ ਮੋਦੀ ਕੈਬਨਿਟ 'ਚ ਫੂਡ ਸਪਲਾਈ ਦਾ ਮਹਿਕਮਾ ਦਿੱਤਾ ਗਿਆ ਹੈ। ਉਨ੍ਹਾਂ ਨੇ ਕੈਪਟਨ 'ਤੇ ਤਿੱਖਾ ਤੰਜ ਕੱਸਦੇ ਹੋਏ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਐੱਸ.ਸੀ/ਐੱਸ.ਟੀ. ਲਈ ਸਕਾਲਰਸ਼ਿਪ ਦਾ ਪੈਸਾ ਭੇਜਿਆ ਪਰ ਕੈਪਟਨ ਸਰਕਾਰ ਨੇ ਸਕਾਲਰਸ਼ਿਪ ਦੇਣ ਦੀ ਬਜਾਏ ਕਿਤੇ ਹੋਰ ਹੀ ਸਾਰੇ ਪੈਸੇ ਲਗਾ ਦਿੱਤੇ। ਇਸ ਤੋਂ ਇਲਾਵਾ ਕੇਂਦਰ ਸਰਕਾਰ ਨੇ ਤੇਲ 'ਤੇ ਟੈਕਸ ਘਟਾਏ ਪਰ ਕੈਪਟਨ ਸਰਕਾਰ ਨੇ ਪੰਜਾਬ ਲਈ ਕੁਝ ਵੀ ਨਹੀਂ ਕੀਤਾ। ਇਸ ਰੈਲੀ 'ਚ ਪੰਜਾਬ ਦੇ ਸਾਬਕਾ ਉੱਪ ਮੁੱਖ ਮੰਤਰੀ ਸੁਖਬੀਰ ਬਾਦਲ ਤੋਂ ਇਲਾਵਾ, ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ, ਪੰਜਾਬ ਭਾਜਪਾ ਪ੍ਰਧਾਨ ਸ਼ਵੇਤ ਮਲਿਕ, ਸਾਬਕਾ ਕੈਬਨਿਟ ਮੰਤਰੀ ਬਿਕਰਮ ਸਿੰਘ ਮਜੀਠੀਆ, ਕਵਿਤਾ ਖੰਨਾ, ਦਲਜੀਤ ਸਿੰੰਘ ਚੀਮਾ, ਤਰੁਣ ਚੁੱਘ ਅਤੇ ਰਾਕੇਸ਼ ਰਾਠੌਰ ਆਦਿ ਨੇ ਸ਼ਿਰਕਤ ਕੀਤੀ। 

PunjabKesari

ਦੱਸ ਦੇਈਏ ਕਿ ਮੋਦੀ ਦੀ ਇਹ ਰੈਲੀ 1.75 ਲੱਖ ਸੁਕਵੇਅਰ ਫੁੱਟ ਦਾ ਪੰਡਾਲ ਤਿਆਰ ਕੀਤਾ ਗਿਆ ਸੀ। ਪੰਡਾਲ 'ਚ ਲੋਕਾਂ ਦੇ ਬੈਠਣ ਲਈ 25 ਹਜ਼ਾਰ ਕੁਰਸੀਆਂ ਲਗਾਈਆਂ ਗਈਆਂ ਸਨ। ਰੈਲੀ ਨੂੰ ਲੈ ਕੇ ਪੁਲਸ ਨੇ ਥ੍ਰੀ-ਲੇਅਰ ਸਿਕਓਰਿਟੀ ਦਾ ਬੰਦੋਬਸਤ ਵੀ ਕੀਤਾ ਹੈ ਜਦਕਿ ਸ਼ਹਿਰ ਦੇ 10 ਕਿਲੋਮੀਟਰ ਤਕ ਦੇ ਇਲਾਕੇ ਨੂੰ ਪੂਰੀ ਤਰ੍ਹਾਂ ਸੀਲ ਕਰ ਦਿੱਤਾ ਗਿਆ ਸੀ। ਉਥੇ ਹੀ ਸੁਰੱਖਿਆ ਨੂੰ ਲੈ ਕੇ ਪੰਜਾਬ ਪੁਲਸ ਤੇ ਪੰਜਾਬ ਆਰਮਡ ਪੁਲਸ ਦੇ 3500 ਜਵਾਨ ਤਾਇਨਾਤ ਕੀਤੇ ਗਏ ਹਨ।


author

shivani attri

Content Editor

Related News