ਸੁਖਬੀਰ ਦੀ ਆਮਦ ''ਤੇ ਅਕਾਲੀ ਦਲ ਨੂੰ ਝਟਕਾ, ਸਾਬਕਾ ਸਰਪੰਚ ਕੁਨਬੇ ਸਮੇਤ ਕਾਂਗਰਸ ''ਚ ਸ਼ਾਮਲ

Sunday, Jan 24, 2021 - 04:44 PM (IST)

ਸੁਖਬੀਰ ਦੀ ਆਮਦ ''ਤੇ ਅਕਾਲੀ ਦਲ ਨੂੰ ਝਟਕਾ, ਸਾਬਕਾ ਸਰਪੰਚ ਕੁਨਬੇ ਸਮੇਤ ਕਾਂਗਰਸ ''ਚ ਸ਼ਾਮਲ

ਮੁੱਦਕੀ (ਹੈਪੀ)- ਕੱਲ੍ਹ ਇੱਥੇ ਜਿਸ ਵੇਲੇ ਸ਼੍ਰੋਮਣੀ ਅਕਾਲੀ ਦਲ ਦੇ ਚੋਣ ਜਲਸੇ ਨੂੰ ਦਲ ਦੇ ਸੁਪਰੀਮੋ ਸੁਖਬੀਰ ਸਿੰਘ ਬਾਦਲ ਸੰਬੋਧਨ ਕਰ ਕਰ ਰਹੇ ਸਨ, ਠੀਕ ਉਸੇ ਵੇਲੇ ਅਕਾਲੀ ਦਲ ਨੂੰ ਅਲਵਿਦਾ ਆਖ ਦਲ ਦਾ ਟਕਸਾਲੀ ਆਗੂ ਤੇ ਸਾਬਕਾ ਸਰਪੰਚ ਸੁਲੱਖਣ ਸਿੰਘ ਆਪਣੇ ਕੁਨਬੇ ਦੇ 11 ਪਰਿਵਾਰਾਂ ਸਮੇਤ ਹਲਕੇ ਦੀ ਵਿਧਾਇਕਾ ਦੇ ਪਤੀ ਅਤੇ ਜ਼ਿਲ੍ਹਾ ਪ੍ਰੀਸ਼ਦ ਮੈਂਬਰ ਜਸਮੇਲ ਸਿੰਘ ਲਾਡੀ ਗਹਿਰੀ ਦੀ ਅਗਵਾਈ 'ਚ ਕਾਂਗਰਸ 'ਚ ਸ਼ਾਮਿਲ ਹੋ ਗਿਆ। ਸੁਲੱਖਣ ਸਰਪੰਚ ਦਾ ਇੱਕ ਭਰਾ ਗੁਰਦੇਵ ਸਿੰਘ ਘਾਰੂ ਅਕਾਲੀ ਦਾ ਕੌਂਸਲਰ ਵੀ ਰਹਿ ਚੁੱਕਾ ਹੈ। ਕਾਂਗਰਸੀ ਹਲਕਿਆਂ ਦੇ ਦਾਅਵੇ ਅਨੁਸਾਰ ਇਸ ਦਲ ਬਦਲੀ ਸਦਕਾ ਨਗਰ ਪੰਚਾਇਤ ਚੋਣਾਂ ਵਿੱਚ ਕਾਂਗਰਸ ਨੂੰ ਭਾਰੀ ਲਾਭ ਮਿਲੇਗਾ। ਇਨ੍ਹਾਂ ਦਾ ਕਾਂਗਰਸ ਵਿਚ ਆਉਣ 'ਤੇ ਵਿਧਾਇਕਾ ਸਤਿਕਾਰ ਕੌਰ ਗਹਿਰੀ ਤੇ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਜ. ਸਕੱਤਰ ਕੁਲਵੰਤ ਰਾਏ ਕਟਾਰੀਆ ਨੇ ਸਵਾਗਤ ਕੀਤਾ ਅਤੇ ਵਿਸ਼ਵਾਸ ਦੁਆਇਆ ਕਿ ਪਾਰਟੀ ਵਿਚ ਇਨ੍ਹਾਂ ਨੂੰ ਬਣਦਾ ਮਾਣ-ਸਨਮਾਨ ਦਿੱਤਾ ਜਾਵੇਗਾ।

ਇਸ ਮੌਕੇ 'ਤੇ ਕੁਲਵੰਤ ਸਿੰਘ ਸਰਪੰਚ ਲੁਹਾਮ, ਸਾਬਕਾ ਪੰਚ ਮਹੇਸ਼ ਗਰਗ, ਗੁਰਜੰਟ ਸਿੰਘ ਜੰਟੂ, ਵਰਿੰਦਰ ਸਿੰਘ, ਸਾਬਕਾ ਸਰਪੰਚ ਰੁਪਿੰਦਰ ਕੌਰ, ਗੁਰਤੇਜ ਸਿੰਘ ਪ੍ਰਾਪਰਟੀ ਡੀਲਰ, ਜੋਗਿੰਦਰ ਸਿੰਘ ਰਾਜਪੂਤ, ਏ. ਐੱਸ. ਆਈ. ਗੁਰਪ੍ਰੀਤ ਸਿੰਘ, ਤਰਸੇਮ ਪਰਜਾਪਤ, ਜਸਵਰਨ ਔਲਖ, ਗੁਰਤੇਜ ਔਲ਼ਖ, ਬਲਵਿੰਦਰ ਸਿੰਘ ਭੈਲ, ਰੁਪਿੰਦਰ ਰੂਪੀ, ਰਾਜੂ ਰਾਜਪੂਤ, ਐਡਵੋਕੇਟ ਸੂਬਾ ਸਿੰਘ ਵਕੀਲ, ਪਰਮਜੀਤ ਭੋਲੀ, ਗੁਰਸੇਵਕ ਸਿੰਘ, ਸਵਰਨ ਰੋਸਾ, ਪ੍ਰਦੀਪ ਅਰੋੜਾ, ਕਾਲਾ ਰਾਜਪੂਤ, ਸੋਨੀ ਮਨਚੰਦਾ, ਡਾ. ਛਿੰਦਾ, ਮਲਕੀਤ ਚੀਮਾ, ਲੱਖਾ ਰਾਜਪੂਤ, ਨੈਬ ਰਾਜਪੂਤ ਆਦਿ ਕਾਂਗਰਸੀ ਵਰਕਰ ਹਾਜ਼ਰ ਸਨ।

 


author

Gurminder Singh

Content Editor

Related News