ਅਕਾਲੀ ਦਲ-ਭਾਜਪਾ ਗਠਜੋੜ ਨੂੰ ਲੈ ਕੇ ਸੁਖਬੀਰ ਬਾਦਲ ਦਾ ਵੱਡਾ ਬਿਆਨ

Friday, Aug 25, 2023 - 05:38 PM (IST)

ਅਕਾਲੀ ਦਲ-ਭਾਜਪਾ ਗਠਜੋੜ ਨੂੰ ਲੈ ਕੇ ਸੁਖਬੀਰ ਬਾਦਲ ਦਾ ਵੱਡਾ ਬਿਆਨ

ਜਲੰਧਰ : ਲੋਕ ਸਭਾ ਚੋਣਾਂ ਕਾਂਗਰਸ ਅਤੇ ਆਮ ਆਦਮੀ ਪਾਰਟੀ ਰਲ ਕੇ ਲੜ ਰਹੇ ਹਨ। ਇਹ ਭਾਂਵੇ ਭਾਜਪਾ ਨੂੰ ਵੀ ਨਾਲ ਰਲਾ ਲੈਣ ਫਿਰ ਵੀ ਪੰਜਾਬ ਵਿੱਚ ਅਕਾਲੀ ਦਲ ਦਾ ਹੀ ਝੰਡਾ ਝੁੱਲੇਗਾ। ਅਕਾਲੀ ਦਲ ਦੇ ਵਰਕਰਾਂ ਨੂੰ ਸੰਬੋਧਨ ਕਰਦਿਆਂ ਸੁਖਬੀਰ ਬਾਦਲ ਨੇ ਇਹ ਸ਼ਬਦ ਕਹੇ। ਅਕਾਲੀ ਦਲ ਦੇ ਪ੍ਰਧਾਨ ਨੇ ਕਿਹਾ ਕਿ ਤੁਸੀਂ ਤਕੜੇ ਹੋ ਕੇ ਪੰਥ ਦੇ ਸਿਰ 'ਤੇ ਹੱਥ ਰੱਖ ਦਿਓ ਸਾਰਿਆਂ ਨੂੰ ਹਰਾ ਦਵਾਂਗੇ। ਜੇ ਸਹੀ ਮਾਅਨਿਆਂ 'ਚ ਪੰਜਾਬ ਤੇ ਕੌਮ ਨੂੰ ਬਚਾਉਣਾ ਹੈ ਤਾਂ ਤੁਹਾਡੇ ਕੋਲ ਇੱਕੋ ਇੱਕ ਬਦਲ ਸ਼੍ਰੋਮਣੀ ਅਕਾਲੀ ਦਲ ਹੈ।

ਇਹ ਵੀ ਪੜ੍ਹੋ :  ਪੰਜਾਬ ਲਈ ਮੁੜ ਖ਼ਤਰੇ ਦੀ ਘੰਟੀ, ਪੌਂਗ ਡੈਮ ’ਚ ਪਾਣੀ ਖ਼ਤਰੇ ਦੇ ਨਿਸ਼ਾਨ ਤੋਂ ਪਾਰ, ਜਾਣੋ ਤਾਜ਼ਾ ਹਾਲਾਤ

ਭਾਜਪਾ 'ਤੇ ਤੰਜ ਕੱਸਦਿਆਂ ਸੁਖਬੀਰ ਬਾਦਲ ਨੇ ਕਿਹਾ ਕਿ ਉਹ ਕਹਿੰਦੇ ਹਨ ਵੱਡਾ ਭਰਾ ਬਣਨਾ ਹੈ। ਜਿਹੜਾ ਪੰਜਾਬ ਆਉਂਦਾ ਉਹ ਕਹਿੰਦੇ ਕਿ ਠੱਗੀ ਮਾਰ ਕੇ ਪੰਜਾਬ ਵਿੱਚ ਜਿੱਤ ਜਾਵਾਂਗੇ। ਠੱਗੀ ਇਕ ਵਾਰ ਵੱਜ ਸਕਦੀ ਹੈ ਪਰ ਵਾਰ-ਵਾਰ ਨਹੀਂ। ਸੁਖਬੀਰ ਬਾਦਲ ਦਾ ਇਹ ਬਿਆਨ ਉਦੋਂ ਆਇਆ ਹੈ ਜਦੋਂ ਭਾਜਪਾ-ਅਕਾਲੀ ਦਲ ਗਠਜੋੜ ਨੂੰ ਲੈ ਕੇ ਚਰਚਾਵਾਂ ਦਾ ਬਾਜ਼ਾਰ ਗਰਮ ਹੈ। ਸੁਖਬੀਰ ਬਾਦਲ ਦੇ ਇਸ ਬਿਆਨ ਤੋਂ ਬਾਅਦ  ਗਠਜੋੜ ਦੀਆਂ ਚਰਚਾਵਾਂ 'ਤੇ ਫ਼ਿਲਹਾਲ ਵਿਰਾਮ ਲੱਗ ਗਿਆ ਹੈ।

ਇਹ ਵੀ ਪੜ੍ਹੋ : ਭੈਣ ਦੇ ਇਸ ਕਦਮ ਨੇ ਦਿੱਤਾ ਸਦਮਾ, ਮਿਹਣਿਆਂ ਤੋਂ ਦੁਖੀ ਭਰਾ ਦੇ ਗਿਆ ਕਦੇ ਨਾ ਭੁੱਲਣ ਵਾਲਾ ਦੁੱਖ

ਇੱਥੇ ਇਹ ਵੀ ਜ਼ਿਕਰਯੋਗ ਹੈ ਕਿ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ ਬੀਤੇ ਦਿਨ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਤੋਂ ਵੱਡੀ ਰਾਹਤ ਮਿਲੀ ਹੈ। ਹਾਈ ਕੋਰਟ ਨੇ ਅੰਮ੍ਰਿਤਸਰ ਦੇ ਬਿਆਸ 'ਚ ਦਰਜ ਐੱਫ਼. ਆਈ. ਆਰ. ਨੂੰ ਰੱਦ ਕਰ ਦਿੱਤਾ ਹੈ। ਇਹ ਐੱਫ਼. ਆਈ. ਆਰ. ਕੋਰੋਨਾ ਦੇ ਸਮੇਂ ਦੌਰਾਨ 1 ਜੁਲਾਈ 2021 ਨੂੰ ਦਰਜ ਕੀਤੀ ਗਈ ਸੀ। ਸੁਖਬੀਰ ਬਾਦਲ 'ਤੇ ਕੋਰੋਨਾ ਕਾਲ 'ਚ ਮਾਈਨਿੰਗ ਸਾਈਟ 'ਤੇ ਭੀੜ ਇਕੱਠੀ ਕਰਨ ਦਾ ਇਲਜ਼ਾਮ ਸੀ। ਹਾਈਕੋਰਟ ਨੇ ਬਿਆਸ 'ਚ ਦਰਜ FIR ਨੂੰ ਰੱਦ ਕਰ ਦਿੱਤਾ ਸੀ।

ਇਹ ਵੀ ਪੜ੍ਹੋ : ਆਂਗਣਵਾੜੀ ਸੈਂਟਰਾਂ ਨੂੰ ਲੈ ਕੇ ਐਕਸ਼ਨ 'ਚ ਪੰਜਾਬ ਸਰਕਾਰ, ਜਾਰੀ ਕੀਤੇ ਇਹ ਆਦੇਸ਼

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Harnek Seechewal

Content Editor

Related News