ਸੁਖਬੀਰ ਬਾਦਲ ਨੇ ਮੁੱਖ ਮੰਤਰੀ ਭਗਵੰਤ ਮਾਨ ਖ਼ਿਲਾਫ਼ ਦਾਇਰ ਕੀਤਾ ਮਾਣਹਾਨੀ ਮੁਕੱਦਮਾ

Thursday, Jan 11, 2024 - 06:35 PM (IST)

ਸੁਖਬੀਰ ਬਾਦਲ ਨੇ ਮੁੱਖ ਮੰਤਰੀ ਭਗਵੰਤ ਮਾਨ ਖ਼ਿਲਾਫ਼ ਦਾਇਰ ਕੀਤਾ ਮਾਣਹਾਨੀ ਮੁਕੱਦਮਾ

ਸ੍ਰੀ ਮੁਕਤਸਰ ਸਾਹਿਬ ( ਪਵਨ ਤਨੇਜਾ, ਖੁਰਾਣਾ ) : ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਅੱਜ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਬਾਦਲ ਪਰਿਵਾਰ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਖ਼ਿਲਾਫ਼ ਆਮ ਆਦਮੀ ਪਾਰਟੀ ਵੱਲੋਂ ਰਚੀ ਸਾਜ਼ਿਸ਼ ਤਹਿਤ ਕੀਤੀ ਝੂਠੀ ਦੂਸ਼ਣਬਾਜ਼ੀ ਲਈ ਉਹਨਾਂ ਖ਼ਿਲਾਫ਼ 1 ਕਰੋੜ ਰੁਪਏ ਦਾ ਮਾਣਹਾਨੀ ਕੇਸ ਦਾਇਰ ਕੀਤਾ। ਅਕਾਲੀ ਦਲ ਦੇ ਪ੍ਰਧਾਨ ਨੇ ਇਥੇ ਸਿਵਲ ਜੱਜ ਦੀ ਅਦਾਲਤ ਵਿਚ ਅਪਾਣੇ ਵਕੀਲ ਰਾਹੀਂ ਇਹ ਸਿਵਲ ਮੁਕੱਦਮਾ ਦਾਇਰ ਕੀਤਾ ਤੇ ਅਦਾਲਤ ਵਿਚ ਲੋੜੀਂਦੀ 2.29 ਲੱਖ ਰੁਪਏ ਫ਼ੀਸ ਵੀ ਜਮ੍ਹਾ ਕਰਵਾ ਦਿੱਤੀ।

ਇਹ ਵੀ ਪੜ੍ਹੋ : ਡੌਂਕੀ ਲਾ ਕੇ ਅਮਰੀਕਾ ਜਾ ਰਹੇ ਨੌਜਵਾਨ ਨਾਲ ਵਾਪਰਿਆ ਭਾਣਾ, ਪਰਿਵਾਰ ਦਾ ਰੋ-ਰੋ ਬੁਰਾ ਹਾਲ

ਉਨ੍ਹਾਂ ਨੇ ਕਿਹਾ ਆਮ ਆਦਮੀ ਪਾਰਟੀ ਦੀਆਂ ਕੋਝੀਆਂ ਸਾਜ਼ਿਸ਼ਾਂ ਦਾ ਹਿੱਸਾ ਬਣ ਭਗਵੰਤ ਮਾਨ ਵੱਲੋਂ ਮੇਰੇ, ਮੇਰੇ ਪਰਿਵਾਰ ਅਤੇ ਸ਼੍ਰੋਮਣੀ ਅਕਾਲੀ ਦਲ ‘ਤੇ ਝੂਠੇ ਇਲਜ਼ਾਮ ਲਗਾਏ ਗਏ ਹਨ। ਸੁਖਬੀਰ ਬਾਦਲ ਨੇ ਕਿਹਾ ਕਿ ਮੁੱਖ ਮੰਤਰੀ ਦੇ ਬਿਆਨਾਂ ਦੇ ਖ਼ਿਲਾਫ਼ ਅੱਜ ਸ੍ਰੀ ਮੁਕਤਸਰ ਸਾਹਿਬ ਵਿਖੇ ਮਾਣਯੋਗ ਸਿਵਲ ਜੱਜ (ਸੀਨੀਅਰ ਡਵੀਜ਼ਨ) ਅਦਾਲਤ 'ਚ ਮਾਣਹਾਨੀ ਦਾ ਮੁਕੱਦਮਾ ਦਰਜ ਕਰਵਾਇਆ ਹੈ, ਜਿਸ ਦਾ ਭਗਵੰਤ ਮਾਨ ਨੂੰ 1 ਕਰੋੜ ਰੁਪਏ ਦਾ ਹਰਜ਼ਾਨਾ ਭਰਨਾ ਪਵੇਗਾ ਅਤੇ ਇਸ ਵਾਰ ਅਦਾਲਤ ‘ਚ ਉਨ੍ਹਾਂ ਆਪਣੇ ਝੂਠੇ ਬੋਲਾਂ ਦਾ ਜਵਾਬ ਵੀ ਦੇਣਾ ਪਵੇਗਾ। 

ਇਸ ਕੇਸ ਵਿਚ ਦੱਸਿਆ ਗਿਆ ਕਿ ਮੁੱਖ ਮੰਤਰੀ ਭਗਵੰਤ ਮਾਨ ਨੇ 1 ਨਵੰਬਰ 2023 ਨੂੰ ਦਾਅਵਾ ਕੀਤਾ ਕਿ ਪੰਜਾਬ ਦਾ ਬੇਸ਼ਕੀਮਤੀ ਪਾਣੀ ਪਟੀਸ਼ਨਰ ਤੇ ਉਸਦੇ ਪਰਿਵਾਰ ਨੇ ਹਰਿਆਣਾ ਵਿਚ ਆਪਣੇ ਬਾਲਾਸਰ ਫਾਰਮ ਹਾਊਸ ਦੀ ਜ਼ਮੀਨ ਤੱਕ ਇਕ ਪ੍ਰਾਈਵੇਟ ਨਹਿਰ ਉਸਾਰ ਕੇ ਵਰਤ ਲਿਆ। ਪਟੀਸ਼ਨ ਵਿਚ ਦੱਸਿਆ ਗਿਆ ਕਿ ਮੁੱਖ ਮੰਤਰੀ ਨੇ ਬੇਤੁਕਾ ਬਿਆਨ ਕੇਸ ਦੇ ਅਸਲ ਤੱਥਾਂ ਨੂੰ ਜਾਣੇ ਬਗੈਰ ਹੀ ਦੇ ਦਿੱਤਾ ਤੇ ਜਾਣ ਬੁੱਝ ਕੇ ਅਜਿਹਾ ਕੀਤਾ ਕਿਉਂਕਿ ਉਹਨਾਂ ਨੂੰ ਪਤਾ ਸੀ ਕਿ ਜਿਸ ਅਹੁਦੇ ’ਤੇ ਉਹ ਬੈਠੇ ਹਨ, ਉਸ ’ਤੇ ਬੈਠ ਕੇ ਦਿੱਤੇ ਬਿਆਨ ਦਾ ਬਹੁਤ ਵੱਡਾ ਅਸਰ ਪਵੇਗਾ।

ਇਹ ਵੀ ਪੜ੍ਹੋ : ਜ਼ੀਰਾ ਐਨਕਾਊਂਟਰ 'ਚ ਮਾਰੇ ਗਏ ਨਸ਼ਾ ਤਸਕਰਾਂ ਦੇ ਪਰਿਵਾਰਾਂ ਨੇ ਪੁਲਸ 'ਤੇ ਇਲਜ਼ਾਮ ਲਗਾ ਕੀਤੇ ਵੱਡੇ ਖੁਲਾਸੇ

ਪਟੀਸ਼ਨ ਵਿਚ ਦੱਸਿਆ ਗਿਆ ਕਿ ਕੇਸ ਦੇ ਅਸਲ ਤੱਥ ਇਹ ਹਨ ਕਿ ਅਕਾਲੀ ਦਲ ਹਮੇਸ਼ਾ ਪਾਣੀ ਦੀ ਇਕ ਇਕ ਬੂੰਦ ਬਚਾਉਣ ਵਾਸਤੇ ਸੰਘਰਸ਼ ਕਰਦੇ ਰਹੇ ਹਨ ਅਤੇ ਮੁੱਖ ਮੰਤਰੀ ਤੇ ਆਮ ਆਦਮੀ ਪਾਰਟੀ ਨੇ ਦਰਿਆਈ ਪਾਣੀ ਹਰਿਆਣਾ ਨੂੰ ਦੇਣ ਵਾਸਤੇ ਉਲਟ ਸਟੈਂਡ ਲਿਆ ਤਾਂ ਜੋ ਸਿਆਸੀ ਲਾਹਾ ਖੱਟਿਆ ਜਾ ਸਕੇ।

PunjabKesari

ਸੁਖਬੀਰ ਸਿੰਘ ਬਾਦਲ ਨੇ ਆਪਣੀ ਪਟੀਸ਼ਨ ਵਿਚ ਦੱਸਿਆ ਕਿ ਭਗਵੰਤ ਮਾਨ ਉਹਨਾਂ ਖ਼ਿਲਾਫ਼ ਲਗਾਤਾਰ ਝੂਠੇ, ਬੇਬੁਨਿਆਦ ਤੇ ਬੇਤੁਕੀ ਬਿਆਨ ਦਿੰਦੇ ਰਹਿੰਦੇ ਹਨ। ਉਨ੍ਹਾਂ ਦੱਸਿਆ ਕਿ ਮੁੱਖ ਮੰਤਰੀ ਉਨ੍ਹਾਂ ਅਤੇ ਬਾਦਲ ਪਰਿਵਾਰ ਨੂੰ ਸਭ ਤੋਂ ਭ੍ਰਿਸ਼ਟ ਲੋਕ ਕਰਾਰ ਦੇ ਰਹੇ ਹਨ, ਜਿਨ੍ਹਾਂ ਨੇ ਪੰਜਾਬ ਨੂੰ ਲੁੱਟਿਆ ਤੇ ਨਾਲ ਹੀ ਉਨ੍ਹਾਂ ਨੂੰ ਸਿੱਖ ਵਿਰੋਧੀ ਤੇ ਪੰਜਾਬ ਵਿਰੋਧੀ ਕਰਾਰ ਦਿੰਦੇ ਹਨ। ਉਨ੍ਹਾਂ ਕਿਹਾ  ਕਿ ਇਹ ਸਭ ਕੁਝ ਮੁੱਖ ਮੰਤਰੀ ਵੱਲੋਂ ਆਪਣੇ ਸਿਆਸੀ ਆਕਾ ਨਾਲ ਰਲ ਕੇ ਇਕ ਡੂੰਘੀ ਸਾਜ਼ਿਸ਼ ਤਹਿਤ ਕੀਤਾ ਜਾ ਰਿਹਾ ਹੈ।

ਇਹ ਵੀ ਪੜ੍ਹੋ : ਕੂੜਾ ਇਕੱਠਾ ਤੇ ਪੋਸਟਮਾਰਟਮ 'ਚ ਸਹਾਇਤਾ ਕਰਨ ਵਾਲੀਆਂ 2 ਔਰਤਾਂ ਨੂੰ ਆਇਆ ਰਾਮ ਮੰਦਿਰ ਦਾ ਸੱਦਾ, ਜਾਣੋ ਕਿਉਂ

ਐਡਵੋਕੇਟ ਮਨਜਿੰਦਰ ਸਿੰਘ ਬਰਾੜ ਰਾਹੀਂ ਦਾਇਰ ਕੀਤੇ ਕੇਸ ਵਿਚ ਇਹ ਵੀ ਦੱਸਿਆ ਗਿਆ ਕਿ ਮੁੱਖ ਮੰਤਰੀ ਨੂੰ 17 ਨਵੰਬਰ 2023 ਨੂੰ ਲੀਗਲ ਨੋਟਿਸ ਜਾਰੀ ਕਰ ਕੇ ਆਪਣੇ ਰਵੱਈਏ ਲਈ ਮੁਆਫ਼ੀ ਮੰਗਣ ਵਾਸਤੇ ਕਾਫੀ ਸਮਾਂ ਦਿੱਤਾ ਗਿਆ। ਇਹ ਵੀ ਦੱਸਿਆ ਗਿਆ ਕਿ ਜਦੋਂ 1 ਕਰੋੜ ਰੁਪਏ ਮਾਣਹਾਨੀ ਰਾਸ਼ੀ ਦਿੱਤੀ ਜਾਵੇਗੀ ਤਾਂ ਇਹ ਪੰਥ ਦੀ ਸੇਵਾ ਵਿਚ ਸ਼ਹੀਦਾਂ ਦੇ ਉਨ੍ਹਾਂ ਪਰਿਵਾਰਾਂ ਨੂੰ ਵੰਡ ਦਿੱਤੀ ਜਾਵੇਗੀ, ਜਿਹਨਾਂ ਨੇ ਦੇਸ਼ ਵਾਸਤੇ ਆਪਣੀਆਂ ਜਾਨਾਂ ਵਾਰੀਆਂ।

ਬਾਅਦ ਵਿਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸਰਦਾਰ ਬਾਦਲ ਨੇ ਕਿਹਾ ਕਿ ਭਗਵੰਤ ਮਾਨ ਨੂੰ ਝੂਠ ਬੋਲਣ ਤੇ ਝੂਠੀ ਰਾਜਨੀਤੀ ਕਰਨ ਦੀ ਆਦਤ ਹੈ। ਉਨ੍ਹਾਂ ਕਿਹਾ ਕਿ ਹੁਣ ਜਦੋਂ ਉਨ੍ਹਾਂ ਨੂੰ ਜਵਾਬਦੇਹ ਠਹਿਰਾਇਆ ਜਾਵੇਗਾ ਅਤੇ ਉਨ੍ਹਾਂ ਨੂੰ ਅਦਾਲਤ ਵਿਚ ਪੇਸ਼ ਹੋਣਾ ਪਵੇਗਾ ਫਿਰ ਆਪਣੇ ਝੂਠ ਦਾ ਹਿਸਾਬ ਦੇਣਾ ਪਵੇਗਾ। ਉਨ੍ਹਾਂ ਕਿਹਾ ਕਿ ਅਸੀਂ ਝੂਠੀ ਦੂਸ਼ਣਬਾਜ਼ੀ ਵਾਸਤੇ ਉਨ੍ਹਾਂ ਨੂੰ ਮੁੱਖ ਮੰਤਰੀ ਦੇ ਅਹੁਦੇ ਦੀ ਦੁਰਵਰਤੋਂ ਨਹੀਂ ਕਰਨ ਦਿਆਂਗੇ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


 


author

Shivani Bassan

Content Editor

Related News