ਸੁਖਬੀਰ ਦੀ ਕਾਦੀਆਂ-ਲੱਖੋਵਾਲ ਤੋਂ ਬਾਅਦ ਹੁਣ ਰਾਜੇਵਾਲ ’ਤੇ ਅੱਖ!

Thursday, Nov 19, 2026 - 07:17 PM (IST)

ਸੁਖਬੀਰ ਦੀ ਕਾਦੀਆਂ-ਲੱਖੋਵਾਲ ਤੋਂ ਬਾਅਦ ਹੁਣ ਰਾਜੇਵਾਲ ’ਤੇ ਅੱਖ!

ਲੁਧਿਆਣਾ (ਮੁੱਲਾਂਪੁਰੀ)- ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਅੱਜਕਲ ਕਿਸਾਨ ਯੂਨੀਅਨਾਂ ਨੂੰ ਆਪਣੇ ਨਾਲ ਜੋੜਨ ਲਈ ਲੱਗੇ ਹੋਏ ਹਨ। ਪਿਛਲੇ ਦਿਨੀਂ ਹੀ ਭਾਰਤੀ ਕਿਸਾਨ ਯੂਨੀਅਨ ਕਾਦੀਆਂ ਦੇ ਪ੍ਰਧਾਨ ਹਰਮੀਤ ਸਿੰਘ ਕਾਦੀਆਂ ਨੂੰ ਅਤੇ ਟੀਮ ਸਮੇਤ ਸ਼ਾਮਲ ਕੀਤਾ ਸੀ। ਹੁਣ ਬਾਦਲ ਨੇ ਲੰਘੇ ਕੱਲ 10 ਸਾਲ ਮੰਡੀ ਬੋਰਡ ਦੇ ਚੇਅਰਮੈਨ ਰਹੇ ਅਤੇ ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਦੇ ਸਰਪ੍ਰਸਤ ਬਾਪੂ ਅਜਮੇਰ ਸਿੰਘ ਲੱਖੋਵਾਲ ਅਤੇ ਉਨ੍ਹਾਂ ਦੇ ਸਪੁੱਤਰ ਹਰਵਿੰਦਰ ਸਿੰਘ ਲੱਖੋਵਾਲ ਨੂੰ ਮੜ ਅਕਾਲੀ ਦਲ ’ਚ ਸ਼ਾਮਲ ਕਰਨ ’ਚ ਸਫਲ ਹੋ ਗਏ ਹਨ। 

ਪਤਾ ਲੱਗਿਆ ਹੈ ਕਿ ਸੁਖਬੀਰ ਸਿੰਘ ਬਾਦਲ ਦਾ ਅਗਲਾ ਨਿਸ਼ਾਨਾ ਬਲਵੀਰ ਸਿੰਘ ਰਾਜੇਵਾਲ ਪ੍ਰਧਾਨ ਕਿਸਾਨ ਯੂਨੀਅਨ ਰਾਜੇਵਾਲ ਦੱਸਿਆ ਜਾ ਰਿਹਾ ਹੈ। ਇੱਥੇ ਦੱਸਣਾ ਉਚਿਤ ਹੋਵੇਗਾ ਕਿ ਪਿਛਲੇ ਸਾਲ ਸੁਖਬੀਰ ਸਿੰਘ ਬਾਦਲ ਅਚਨਚੇਤ ਢਲੀ ਸ਼ਾਮ ਨੂੰ ਰਾਜੇਵਾਲ ਦੇ ਨਿਵਾਸ ’ਤੇ ਗਏ ਸਨ ਅਤੇ ਉਸ ਵੇਲੇ ਉਨ੍ਹਾਂ ਨੇ ਉਨ੍ਹਾਂ ਦੀ ਖ਼ਬਰ ਵੀ ਲਈ ਸੀ ਅਤੇ ਉਨ੍ਹਾਂ ਨਾਲ ਮੁਲਾਕਾਤ ਵੀ ਕੀਤੀ ਸੀ। ਪਤਾ ਲੱਗਿਆ ਹੈ ਕਿ ਬਾਦਲ ਦੇ ਕਈ ਭਰੋਸੇਯੋਗ ਨੇਤਾ ਹੁਣੇ ਤੋਂ ਰਾਜੇਵਾਲ ਧੜੇ ਨਾਲ ਸੰਪਰਕ ਸਾਧਦੇ ਦੱਸੇ ਜਾ ਰਹੇ ਹਨ। ਹੁਣ ਦੇਖਣਾ ਇਹ ਹੋਵੇਗਾ ਕਿ ਉਹ ਰਾਜੇਵਾਲ ਯੂਨੀਅਨ ਨੂੰ ਕਦੋਂ ਅਕਾਲੀ ਦਲ ’ਚ ਸ਼ਾਮਲ ਕਰਵਾਉਣ ’ਚ ਸਫ਼ਲ ਹੁੰਦੇ ਹਨ?


author

Anmol Tagra

Content Editor

Related News