ਸੁਖਬੀਰ ਬਾਦਲ ਦਾ ਵੱਡਾ ਐਲਾਨ, ਪੰਜਾਬ 'ਚ 100 ਦਿਨਾਂ ਦੀ ਯਾਤਰਾ ਕਰਕੇ ਲੈਣਗੇ ਪੰਜਾਬੀਆਂ ਦੀ ਫੀਡਬੈਕ

Tuesday, Aug 17, 2021 - 03:27 PM (IST)

ਸੁਖਬੀਰ ਬਾਦਲ ਦਾ ਵੱਡਾ ਐਲਾਨ, ਪੰਜਾਬ 'ਚ 100 ਦਿਨਾਂ ਦੀ ਯਾਤਰਾ ਕਰਕੇ ਲੈਣਗੇ ਪੰਜਾਬੀਆਂ ਦੀ ਫੀਡਬੈਕ


ਚੰਡੀਗੜ੍ਹ : ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੱਲੋਂ ਇੱਥੇ ਕਾਨਫਰੰਸ ਕਰਦਿਆਂ ਵੱਡਾ ਐਲਾਨ ਕੀਤਾ ਗਿਆ ਹੈ ਉਹ ਪੂਰੇ ਪੰਜਾਬ 'ਚ 100 ਦਿਨਾਂ ਦੀ ਯਾਤਰਾ ਕਰਕੇ ਪੰਜਾਬ ਦੇ ਲੋਕਾਂ ਕੋਲੋਂ ਫੀਡਬੈਕ ਲੈਣਗੇ ਅਤੇ ਫਿਰ ਲੋਕਾਂ ਦੀਆਂ ਭਾਵਨਾਵਾਂ ਨੂੰ ਸਮਝ ਕੇ ਹੀ ਫ਼ੈਸਲੇ ਲਏ ਜਾਣਗੇ। ਸੁਖਬੀਰ ਬਾਦਲ ਨੇ ਐਲਾਨ ਕੀਤਾ ਕਿ ਉਹ ਇਹ ਯਾਤਰਾ ਬੁੱਧਵਾਰ ਨੂੰ ਜ਼ੀਰਾ ਵਿਖੇ ਸ਼ੁਰੂ ਕਰਨਗੇ ਅਤੇ ਪੰਜਾਬ ਦੇ ਹਰ ਹਲਕੇ 'ਚ ਨੌਜਵਾਨਾਂ, ਬੀਬੀਆਂ, ਬਜ਼ੁਰਗਾਂ, ਐਸ. ਸੀ. ਭਾਈਚਾਰਾ, ਕਿਸਾਨ, ਇੰਡਸਟਰੀ ਅਤੇ ਵਪਾਰੀਆਂ ਨਾਲ ਗੱਲਬਾਤ ਕਰਨਗੇ।

ਇਹ ਵੀ ਪੜ੍ਹੋ : ਮਾਮੀ ਨਾਲ ਨਾਜਾਇਜ਼ ਸਬੰਧਾਂ ਦੀ ਭਾਣਜੇ ਨੂੰ ਮਿਲੀ ਭਿਆਨਕ ਸਜ਼ਾ, ਮਾਮੇ ਨੇ ਦਿੱਤੀ ਰੂਹ ਕੰਬਾ ਦੇਣ ਵਾਲੀ ਮੌਤ

ਸੁਖਬੀਰ ਨੇ ਕਿਹਾ ਕਿ ਉਨ੍ਹਾਂ ਦਾ ਇਹ ਪ੍ਰੋਗਰਾਮ ਸਵੇਰ ਤੋਂ ਲੈ ਕੇ ਰਾਤ ਤੱਕ ਚੱਲੇਗਾ। ਉਨ੍ਹਾਂ ਕਿਹਾ ਕਿ ਪੰਜਾਬ ਦੇ ਲੋਕਾਂ ਨਾਲ ਮਿਲ ਕੇ ਉਨ੍ਹਾਂ ਦੀਆਂ ਭਾਵਨਾਵਾਂ ਸਮਝ ਕੇ ਸਟ੍ਰੇਟਜੀ ਬਣਾਈ ਜਾਵੇਗੀ ਅਤੇ ਫਿਰ ਅਕਾਲੀ-ਬਸਪਾ ਦੀ ਸਰਕਾਰ ਆਉਣ 'ਤੇ ਫ਼ੈਸਲੇ ਲਏ ਜਾਣਗੇ। ਸੁਖਬੀਰ ਬਾਦਲ ਨੇ ਇਸ ਮੌਕੇ ਇਕ ਮਿਸਡ ਕਾਲ ਨੰਬਰ ਵੀ ਲਾਂਚ ਕੀਤਾ, ਜਿਸ 'ਤੇ ਲੋਕ ਆਪਣੇ ਵਿਚਾਰ ਰੱਖ ਸਕਣਗੇ। ਇਸ ਮੌਕੇ ਸੁਖਬੀਰ ਬਾਦਲ ਵੱਲੋਂ ਕਾਂਗਰਸ ਅਤੇ ਆਮ ਆਦਮੀ ਪਾਰਟੀ 'ਤੇ ਝੂਠ ਬੋਲਣ ਦੇ ਇਲਜ਼ਾਮ ਲਗਾਏ।

ਇਹ ਵੀ ਪੜ੍ਹੋ : ਖੰਨਾ 'ਚ ਸਬਜ਼ੀ ਵਿਕਰੇਤਾ ਦਾ ਬੇਰਹਿਮੀ ਨਾਲ ਕਤਲ, ਰਾਹ 'ਚ ਪਈ ਮਿਲੀ ਲਾਸ਼ (ਤਸਵੀਰਾਂ)

ਉਨ੍ਹਾਂ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਗੁਟਕਾ ਸਾਹਿਬ ਦੀ ਝੂਠੀ ਸਹੁੰ ਖਾ ਕੇ ਪੰਜਾਬ ਨੂੰ ਬਰਬਾਦ  ਕੀਤਾ ਹੈ, ਉੱਥੇ ਹੀ ਆਪ ਆਗੂ ਭਗਵੰਤ ਮਾਨ ਨੇ ਆਪਣੀ ਮਾਂ ਦੀ ਝੂਠੀ ਸਹੁੰ ਖਾਧੀ ਹੈ। ਉਨ੍ਹਾਂ ਕਿਹਾ ਕਿ ਕੈਪਟਨ ਨੇ ਝੂਠੀਆਂ ਸਹੁੰਆਂ ਖਾ ਕੇ ਪੰਜਾਬੀਆਂ ਨਾਲ ਧੋਖਾ ਕੀਤਾ ਹੈ। ਉਨ੍ਹਾਂ ਕਿਹਾ ਕਿ ਅਰਵਿੰਦ ਕੇਜਰੀਵਾਲ ਵੀ ਕਹਿੰਦਾ ਕੁੱਝ ਹੈ ਅਤੇ ਕਰਦਾ ਕੁੱਝ ਹੈ।

ਇਹ ਵੀ ਪੜ੍ਹੋ : ਅਹਿਮ ਖ਼ਬਰ : ਪੰਜਾਬ ਦੇ ਸਾਬਕਾ ਮੰਤਰੀ 'ਅਨਿਲ ਜੋਸ਼ੀ' ਅਕਾਲੀ ਦਲ 'ਚ ਹੋਣਗੇ ਸ਼ਾਮਲ

ਉਨ੍ਹਾਂ ਕਿਹਾ ਕਿ ਕੇਜਰੀਵਾਲ ਨੇ ਵਾਅਦਾ ਕੀਤਾ ਸੀ ਕਿ ਦਿੱਲੀ 'ਚ ਲੋਕਪਾਲ ਬਣੇਗਾ ਪਰ ਅੱਜ ਤੱਕ ਲੋਕਪਾਲ ਨਹੀਂ ਬਣਿਆ। ਸੁਖਬੀਰ ਬਾਦਲ ਨੇ ਕਿਹਾ ਕਿ ਅਕਾਲੀ ਦਲ ਨੇ ਕਦੇ ਕੋਈ ਝੂਠੀ ਸਹੁੰ ਨਹੀਂ ਖਾਧੀ ਅਤੇ ਨਾ ਹੀ ਪਾਰਟੀ ਨੂੰ ਦਿੱਲੀ ਤੋਂ ਜਾਂ ਬਾਹਰੋਂ ਕੋਈ ਹੁਕਮ ਆਉਂਦਾ ਹੈ। ਉਨ੍ਹਾਂ ਕਿਹਾ ਕਿ ਅਕਾਲੀ ਦਲ ਪੰਜਾਬੀਆਂ ਦੀ ਸਰਕਾਰ ਹੈ ਅਤੇ ਪੰਜਾਬੀਆਂ ਦੀ ਭਲਾਈ ਲਈ ਹਰ ਤਰ੍ਹਾਂ ਦਾ ਕੰਮ ਕੀਤਾ ਜਾਵੇਗਾ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


author

Babita

Content Editor

Related News