ਜਲੰਧਰ ਵੈਸਟ ਸੀਟ ’ਤੇ ਅਕਾਲੀ ਦਲ ਦੇ ਚੋਣ ਨਿਸ਼ਾਨ ਤੋਂ ਹਾਰ ਗਿਆ ਸੁਖਬੀਰ ਬਾਦਲ ਦਾ ਸਮਰਥਿਤ ਉਮੀਦਵਾਰ

Monday, Jul 15, 2024 - 01:19 PM (IST)

ਜਲੰਧਰ ਵੈਸਟ ਸੀਟ ’ਤੇ ਅਕਾਲੀ ਦਲ ਦੇ ਚੋਣ ਨਿਸ਼ਾਨ ਤੋਂ ਹਾਰ ਗਿਆ ਸੁਖਬੀਰ ਬਾਦਲ ਦਾ ਸਮਰਥਿਤ ਉਮੀਦਵਾਰ

ਲੁਧਿਆਣਾ (ਹਿਤੇਸ਼)– ਜਲੰਧਰ ਵੈਸਟ ’ਤੇ ਹੋਈ ਵਿਧਾਨ ਸਭਾ ਉਪ ਚੋਣ ਦੌਰਾਨ ਸਭ ਤੋਂ ਜ਼ਿਆਦਾ ਕਿਰਕਿਰੀ ਅਕਾਲੀ ਦਲ ਹੋਈ ਹੈ ਕਿਉਂਕਿ ਲੋਕ ਸਭਾ ਚੋਣਾਂ ਦੌਰਾਨ 10 ਸੀਟਾਂ ’ਤੇ ਜ਼ਮਾਨਤ ਜ਼ਬਤ ਹੋਣ ਤੋਂ ਬਾਅਦ ਅੰਦਾਜ਼ੇ ਲਗਾਏ ਜਾ ਰਹੇ ਸਨ ਕਿ ਅਕਾਲੀ ਦਲ ਜਲੰਧਰ ਵੈਸਟ ਸੀਟ ’ਤੇ ਵਿਧਾਨ ਸਭਾ ਉਪ ਚੋਣ ’ਚ ਹਿੱਸਾ ਨਹੀਂ ਲਵੇਗਾ ਪਰ ਵਿਰੋਧੀ ਪਾਰਟੀਆਂ ਵੱਲੋਂ ਮੈਦਾਨ ਛੱਡਣ ਦਾ ਮੁੱਦਾ ਬਣਾਉਣ ਦੇ ਡਰ ਨਾਲ ਅਕਾਲੀ ਵੱਲੋਂ ਜੋ ਉਮੀਦਵਾਰ ਖੜ੍ਹਾ ਕੀਤਾ ਗਿਆ, ਉਸ ਦੇ ਬਾਗੀਆਂ ਨਾਲ ਮਿਲੇ ਹੋਣ ਦਾ ਦੋਸ਼ ਲਗਾ ਕੇ ਕੁਝ ਦਿਨਾਂ ਅੰਦਰ ਸਮਰਥਨ ਵਾਪਸ ਲੈ ਲਿਆ ਗਿਆ।

ਇਹ ਖ਼ਬਰ ਵੀ ਪੜ੍ਹੋ - ਗੁਰਦੁਆਰਾ ਸਾਹਿਬ 'ਚ ਗ੍ਰੰਥੀ ਨੇ ਮਾਸੂਮ ਬੱਚੀਆਂ ਨਾਲ ਕੀਤਾ ਸ਼ਰਮਨਾਕ ਕਾਰਾ! ਹੈਰਾਨ ਕਰੇਗਾ ਪੂਰਾ ਮਾਮਲਾ

ਭਾਵੇਂ ਡੈੱਡਲਾਈਨ ਖਤਮ ਹੋਣ ਦੀ ਵਜ੍ਹਾ ਨਾਲ ਅਕਾਲੀ ਦਲ ਦਾ ਚੋਣ ਚਿੰਨ੍ਹ ਸੁਰਜੀਤ ਕੌਰ ਦੇ ਕੋਲ ਹੀ ਰਹਿ ਗਿਆ, ਜਿਸ ਦੇ ਬਾਵਜੂਦ ਅਕਾਲੀ ਦਲ ਵੱਲੋਂ ਬਸਪਾ ਦੇ ਉਮੀਦਵਾਰ ਨੂੰ ਸਮਰਥਨ ਦੇਣ ਦਾ ਫ਼ੈਸਲਾ ਕੀਤਾ ਗਿਆ। ਹੁਣ ਨਤੀਜਾ ਇਹ ਆਇਆ ਹੈ ਕਿ ਅਕਾਲੀ ਦਲ ਦੀ ਚੋਣ ਚਿੰਨ੍ਹ ਵਾਲੇ ਉਮੀਦਵਾਰ ਨੂੰ 1242 ਅਤੇ ਬਸਪਾ ਦੇ ਉਮੀਦਵਾਰ ਨੂੰ 734 ਵੋਟਾਂ ਮਿਲੀਆਂ ਹਨ, ਜਿਸ ਤੋਂ ਬਾਅਦ ਚਰਚਾ ਹੋ ਰਹੀ ਹੈ ਕਿ ਜਲੰਧਰ ਵੈਸਟ ਸੀਟ ’ਤੇ ਸੁਖਬੀਰ ਬਾਦਲ ਦਾ ਸਮਰਥਿਤ ਉਮੀਦਵਾਰ ਅਕਾਲੀ ਦਲ ਦੀ ਚੋਣ ਚਿੰਨ੍ਹ ਤੋਂ ਹਾਰ ਗਿਆ ਹੈ।

ਲੋਕ ਸਭਾ ਚੋਣਾਂ ਦੇ ਮੁਕਾਬਲੇ ਹੋਇਆ 2605 ਵੋਟਾਂ ਦਾ ਨੁਕਸਾਨ

ਇਸ ਮਾਮਲੇ ਨਾਲ ਜੁੜਿਆ ਹੋਇਆ ਇਕ ਪਹਿਲੂ ਇਹ ਵੀ ਹੈ ਕਿ ਲੋਕ ਸਭਾ ਚੋਣਾਂ ਦੌਰਾਨ ਜਲੰਧਰ ਤੋਂ ਅਕਾਲੀ ਦਲ ਦੇ ਉਮੀਦਵਾਰ ਮਹਿੰਦਰੂ ਕੇ. ਪੀ. ਨੂੰ ਹਲਕਾ ਵੈਸਟ ਤੋਂ 2623 ਅਤੇ ਬਸਪਾ ਦੇ ਉਮੀਦਵਾਰ ਨੂੰ 1958 ਵੋਟਾਂ ਹਾਸਲ ਕੀਤੀਆਂ ਸੀ, ਜਿਸ ਦੇ ਮੁਕਾਬਲੇ ਵਿਧਾਨ ਸਭਾ ਉਪ ਚੋਣਾਂ ਦੌਰਾਨ ਦੋਵੇਂ ਪਾਰਟੀਆਂ ਨੂੰ 2605 ਵੋਟਾਂ ਦਾ ਨੁਕਸਾਨ ਹੋਇਆ ਹੈ।

ਇਹ ਖ਼ਬਰ ਵੀ ਪੜ੍ਹੋ - ਭਿਆਨਕ ਹਾਦਸੇ 'ਚ ਜਲੰਧਰ ਦੇ 3 ਦੋਸਤਾਂ ਦੀ ਮੌਤ, ਗੁਰਜਿੰਦਰ ਸਿੰਘ ਦੀ ਅੱਜ ਸੀ ਕੈਨੇਡਾ ਦੀ ਫਲਾਈਟ

ਅੰਕੜਿਆਂ ’ਤੇ ਇਕ ਨਜ਼ਰ

- ਵਿਧਾਨ ਸਭਾ ਉਪ ਚੋਣ ਦੌਰਾਨ ਅਕਾਲੀ ਦਲ ਦੇ ਚੋਣ ਚਿੰਨ੍ਹ ਵਾਲੇ ਉਮੀਦਵਾਰ ਨੂੰ ਮਿਲੀਆਂ 1242 ਵੋਟਾਂ

- ਬਸਪਾ ਦੇ ਉਮੀਦਵਾਰ ਨੂੰ ਮਿਲੀਆਂ ਹਨ 734 ਵੋਟਾਂ

- ਲੋਕ ਸਭਾ ਚੋਣ ’ਚ ਅਕਾਲੀ ਦਲ ਦੇ ਉਮੀਦਵਾਰ ਨੂੰ ਹਲਕਾ ਵੈਸਟ ਤੋਂ ਮਿਲੀਆਂ ਸੀ 2623 ਵੋਟਾਂ

- ਬਸਪਾ ਦੇ ਉਮੀਦਵਾਰ ਨੂੰ ਹਾਸਲ ਹੋਈਆਂ ਸਨ 1958 ਵੋਟਾਂ।

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

Anmol Tagra

Content Editor

Related News