ਸ੍ਰੀ ਅਕਾਲ ਤਖ਼ਤ ਸਾਹਿਬ ''ਤੇ ਸੁਖਬੀਰ ਦਾ ਕਬੂਲਨਾਮਾ, ਜਾਣੋ ਇਕੱਲੇ-ਇਕੱਲੇ ਸਵਾਲ ਦਾ ਜਵਾਬ

Monday, Dec 02, 2024 - 03:00 PM (IST)

ਅੰਮ੍ਰਿਤਸਰ (ਵੈੱਬ ਡੈਸਕ)- ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਅੱਜ ਪੰਜ ਸਿੰਘ ਸਾਹਿਬਾਨਾਂ ਵੱਲੋਂ ਇਤਿਹਾਸਕ ਫਸੀਲ ਤੋਂ ਸੰਗਤ ਦੇ ਰੂ-ਬ-ਰੂ ਹੁੰਦੇ ਹੋਏ ਸੁਖਬੀਰ ਸਿੰਘ ਬਾਦਲ ਨੂੰਸਿੱਧੇ ਸਵਾਲ ਕੀਤੇ ਗਏ ।  ਇਸ ਦੌਰਨਾ ਸਾਹਿਬਾਨਾਂ ਨੇ ਸਿਰਸਾ ਸਾਧ ਨੂੰ ਦਿੱਤੀ ਗਈ ਮੁਆਫ਼ੀ ਦਾ ਜ਼ਿਕਰ ਕਰਦੇ ਕਈ ਸਵਾਲ ਸੁਖਬੀਰ ਸਿੰਘ ਬਾਦਲ ਨੂੰ ਪੁੱਛੇ। ਜਿਨ੍ਹਾਂ ਦਾ ਜਵਾਬ ਹਾਂ ਜਾਂ ਨਾਂ ਵਿਚ ਦੇਣ ਲਈਇ ਕਿਹਾ ਗਿਆ। ਫਸੀਲ ਤੋਂ ਗਿਆਨੀ ਰਘਬੀਰਹ ਸਿੰਘ ਨੇ ਸਿੰਘ  ਸਾਹਿਬਾਨਾਂ ਵਲੋਂ ਸਾਰੇ ਸਵਾਲ ਪੁੱਛੇ। 
ਜਥੇਦਾਰ-ਤੁਸੀਂ ਅਕਾਲੀ ਸਰਕਾਰ ਦੇ ਰਹਿੰਦੇ ਹੋਏ ਪੰਥਕ ਮੁੱਦਿਆਂ ਜਿਨਾਂ ਕਾਰਨ ਹਜਾਰਾਂਣ ਸ਼ਹੀਦੀਆੰ ਹੋਈਆਂ ਉਨ੍ਹਾਂ ਨੂੰ ਵਿਸਾਰਿਆ, ਕੀ ਤੁਸੀਂ ਇਹ ਗੁਨਾਹ ਕੀਤਾ ? 
ਸੁਖਬੀਰ- ਬਹੁਤ ਭੁੱਲਾਂ ਹੋਈਆਂ, ਸਾਡੀ ਪਾਰਟੀ...
 ਜਥੇਦਾਰ- ਸਿਰਫ਼ ਹਾਂ ਜਾਂ ਨਾਂ ਵਿਚ ਜਵਾਬ ਦਿਓ
ਸੁਖਬੀਰ- ਹਾਂ
ਜਥੇਦਾਰ- ਬੇਗੁਨਾਹੇ ਸਿੱਖਾਂ ਦੇ ਕਾਤਲ ਅਫ਼ਸਰਾਂ ਨੂੰ ਤਰੀਕੀਆਂ ਅਤੇ ਟਿਕਟਾਂ ਦਿੱਤੀਆਏਂ
ਸੁਖਬੀਰ- ਹਾਂ
 ਜਥੇਦਾਰ- ਸਿੱਖਾਂ ਦੇ ਦੁਸ਼ਮਣ ਸਿਰਸਾ ਸਾਧ 'ਤੇ ਦਰਡਜ ਕੇਸ ਨੂੰ ਤੁਸੀਂ ਵਾਪਸ ਕਰਵਾਉਣਂ ਦਾ ਤੁਸੀਂ ਗੁਨਾਹ ਕੀਤਾ
ਹਾਂ ਜਾਂ ਨਾ
ਸੁਖਬੀਰ- ਹਾਂ
ਜਥੇਦਾਰ- ਸਿਰਸਾ ਸਾਧ ਨੂੰ ਮੁਆਫ਼ੀ ਦਿਵਾਉਣੀ ਉਹ ਵੀ ਬਿਨਾਂ ਮੰਗੇ ਤੁਸੀਂ ਜਥੇਦਾਰ ਨੂੰ ਸੱਦਿਆ ਅਤੇ ਇਕ ਚਿੱਠੀ ਉਨ੍ਹਾਂ ਸੌਂਪੀ? 
ਸੁਖਬੀਰ- ਸਰਕਾਰਾਂ ਦੌਰਾਨ ਬਹੁਤ ਭੁੱਲਾਂ ਹੋਈਆਂ


shivani attri

Content Editor

Related News