ਸੁਖਬੀਰ ਜੀ, ਲੋਧੀਨੰਗਲ ਨੂੰ ਥਾਪੋ ਜ਼ਿਲਾ ਪ੍ਰਧਾਨ : ਅਕਾਲੀ ਆਗੂ

Wednesday, Dec 06, 2017 - 07:17 AM (IST)

ਬਟਾਲਾ  (ਸੈਂਡੀ) - ਅੱਜ ਪੁਲਸ ਜ਼ਿਲਾ ਬਟਾਲਾ 'ਚ ਸ਼੍ਰੋਮਣੀ ਅਕਾਲੀ ਦਲ ਬਾਦਲ ਨਾਲ ਸਬੰਧਤ ਟਕਸਾਲੀ ਅਕਾਲੀਆਂ ਤੇ ਅਹੁਦੇਦਾਰਾਂ ਦੀ ਅਹਿਮ ਤੇ ਜ਼ਰੂਰੀ ਮੀਟਿੰਗ ਹੋਈ, ਜਿਸ ਵਿਚ ਇਕਮਤ 'ਚ ਫੈਸਲਾ ਲੈਂਦਿਆਂ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਅਤੇ ਬਿਕਰਮ ਸਿੰਘ ਮਜੀਠੀਆ ਨੂੰ ਪੁਰਜ਼ੋਰ ਅਪੀਲ ਕੀਤੀ ਕਿ ਜ਼ਿਲਾ ਪ੍ਰਧਾਨਗੀ ਦੇ ਸਾਰੇ ਮਾਪਦੰਡਾਂ 'ਤੇ ਖਰੇ ਉੱਤਰ ਰਹੇ ਲਖਬੀਰ ਸਿੰਘ ਲੋਧੀਨੰਗਲ ਨੂੰ ਜਲਦ ਤੋਂ ਜਲਦ ਜ਼ਿਲੇ ਦਾ ਪ੍ਰਧਾਨ ਥਾਪਿਆ ਜਾਵੇ। ਹੇਠ ਲਿਖੇ ਆਗੂਆਂ ਨੇ ਪਾਰਟੀ ਨੂੰ ਕਿਹਾ ਕਿ ਅਕਸਰ ਸਿਆਸੀ ਤੌਰ 'ਤੇ ਵੱਡੇ ਲੀਡਰਾਂ ਨਾਲ ਜੁੜੇ ਉਨ੍ਹਾਂ ਦੇ ਖੈਰ ਖਵਾਹ ਆਪਣੇ ਆਕਾਵਾਂ ਲਈ ਜਜ਼ਬਾਤੀ ਰੋਹ 'ਚ ਅਹੁਦੇਦਾਰੀਆਂ ਦੀ ਮੰਗ ਕਰ ਦਿੰਦੇ ਹਨ ਪਰ ਅਸੀਂ ਅਕਾਲੀ ਦਲ ਨੂੰ ਸਮਰਪਿਤ ਲੋਕ ਨਿਰਪੱਖਤਾ ਨਾਲ ਪਾਰਟੀ ਨੂੰ ਬੇਨਤੀ ਕਰ ਰਹੇ ਹਾਂ ਕਿ ਜਿਸ ਪੱਧਰ ਦਾ ਮਰਜ਼ੀ ਸਿਰਵੇਖਣ ਜ਼ਿਲੇ ਵਿਚ ਕਰਵਾ ਲਿਆ ਜਾਵੇ ਅਤੇ ਜੇ ਇਕ ਤਿਹਾਈ ਅਕਾਲੀ ਸੋਚ ਵਾਲੇ ਲੋਕ ਲੋਧੀਨੰਗਲ ਦੇ ਨਾਂ 'ਤੇ ਸਹਿਮਤੀ ਨਾ ਦਿਖਾਉਂਦੇ ਹੋਣ, ਤਾਂ ਸਾਡੀ ਮੰਗ ਨੂੰ ਦਰ-ਕਿਨਾਰ ਕਰ ਦਿੱਤਾ ਜਾਵੇ। ਉਨ੍ਹਾਂ ਕਿਹਾ ਕਿ ਅਸੀਂ ਇਹ ਮੰਗ ਲੋਧੀਨੰਗਲ ਨੂੰ ਸਿਰਫ ਖੁਸ਼ ਕਰਨ ਜਾਂ ਖਾਨਾ ਪੂਰਤੀ ਲਈ ਨਹੀਂ ਕਰ ਰਹੇ, ਬਲਕਿ ਇਹ ਕੌੜਾ ਸੱਚ ਹੈ ਕਿ ਉਹ ਨਾ ਸਿਰਫ਼ ਪੂਰੇ ਜ਼ਿਲੇ ਵਿਚੋਂ ਜਿੱਤਣ ਵਾਲੇ ਇਕੋ-ਇਕ ਅਕਾਲੀ ਵਿਧਾਇਕ ਹਨ, ਬਲਕਿ ਜਿਸ ਤਰ੍ਹਾਂ ਬਟਾਲੇ ਵਰਗੇ ਹਲਕੇ 'ਚੋਂ ਕੱਟੜਵਾਦੀ ਸੋਚ ਨੂੰ ਝੂਠਲਾਉਂਦੇ ਹੋਏ ਲੋਧੀਨੰਗਲ ਨੇ ਸਾਰੀਆਂ ਧਿਰਾਂ ਦਾ ਸਾਥ ਲੈ ਕੇ ਇਤਿਹਾਸ ਰਚਿਆ ਹੈ, ਉਸ ਨੂੰ ਮੱਦੇਨਜ਼ਰ ਪਾਰਟੀ ਪ੍ਰਧਾਨ ਜੀ ਨੂੰ ਆਪਣੀ ਪਾਰਖੂ ਨਜ਼ਰ ਦੇ ਕਾਰਨ ਅੱਖਾਂ ਮੀਟ ਕੇ ਲੋਧੀਨੰਗਲ ਦੇ ਨਾਂ 'ਤੇ ਗੁਣਾ ਪਾ ਦੇਣਾ ਚਾਹੀਦਾ ਹੈ।
ਇਥੇ ਮੌਜੂਦ ਆਗੂਆਂ ਵਿਚ ਬਲਬੀਰ ਸਿੰਘ ਬਿੱਟੂ ਸ਼ਹਿਰੀ ਪ੍ਰਧਾਨ, ਸਤਵੰਤ ਸਿੰਘ ਉਦੋਵਾਲੀ ਸਾਬਕਾ ਚੇਅਰਮੈਨ ਮਿਲਕਫੈੱਡ ਪੰਜਾਬ, ਜੋਗਿੰਦਰ ਸਿੰਘ ਥਰੀਏਵਾਲ ਸਾਬਕਾ ਪ੍ਰਧਾਨ ਗੁਰਦੁਆਰਾ ਅੱਚਲ ਸਾਹਿਬ, ਮਹੰਤ ਗੁਰਦਿਆਲ ਸਿੰਘ ਸਾਬਕਾ ਚੇਅਰਮੈਨ, ਦਲੀਪ ਸਿੰਘ ਮਸਾਣੀਆਂ ਸੀਨੀਅਰ ਅਕਾਲੀ ਆਗੂ,  ਸੁਰਿੰਦਰ ਸਿੰਘ ਮੱਲ੍ਹੀ ਟਕਸਾਲੀ ਅਕਾਲੀ ਲੀਡਰ, ਹਰਭਜਨ ਸਿੰਘ ਤੂਰ ਸਾਬਕਾ ਚੇਅਰਮੈਨ, ਗੁਰਮੀਤ ਸਿੰਘ ਰਿਟਾ. ਡੀ. ਈ. ਓ, ਰਜਿੰਦਰ ਸਿੰਘ ਪ੍ਰਧਾਨ, ਬਲਦੇਵ ਸਿੰਘ ਖੁਸ਼ਹਾਲ, ਪਲਵਿੰਦਰ ਸਿੰਘ ਲੰਬੜਦਾਰ ਬਲਾਕ ਸੰਮਤੀ ਮੈਂਬਰ, ਕੁਲਵੰਤ ਸਿੰਘ ਐੱਮ. ਸੀ., ਰਣਧੀਰ ਸਿੰਘ, ਹੀਰਾ ਲਾਲ, ਰਮਿੰਦਰਜੀਤ ਸਿੰਘ, ਕੁਲਦੀਪ ਸਿੰਘ, ਸਤਪਾਲ ਸਿੰਘ, ਗੁਰਿੰਦਰ ਸਿੰਘ ਨੀਲੂ, ਹਰਨੇਕ ਸਿੰਘ, ਪੰਕਜ, ਬਲਵਿੰਦਰ ਸਿੰਘ, ਭੁਪਿੰਦਰ ਸਿੰਘ ਲਾਡੀ, ਡਾ. ਬਲਬੀਰ ਸਿੰਘ, ਹਰਸ਼ ਮਹਾਜਨ, ਪੂਰਨ ਸਿੰਘ, ਗੁਰਪ੍ਰੀਤ ਸਿੰਘ, ਰਜਿੰਦਰ ਸਿੰਘ, ਕੁਨਾਲ, ਗੁਰਪਾਲ ਸਿੰਘ, ਗੁਰਵਿੰਦਰ ਸਿੰਘ, ਰਛਪਾਲ ਸਿੰਘ, ਮਨਜੀਤ ਸਿੰਘ, ਯੁਧਬੀਰ ਸਿੰਘ ਮਾਲਟੂ ਆਦਿ ਦੇ ਨਾਂ ਵਰਣਯੋਗ ਹਨ।


Related News