ਪਰਿਵਾਰ ''ਚ ਵਿਛੇ ਸੱਥਰ, ਦੋ ਭੈਣਾਂ ਦੇ ਇਕਲੌਤੇ ਸਹਾਰੇ ਭਰਾ ਨੇ ਦੁਨੀਆ ਨੂੰ ਕਿਹਾ ਅਲਵਿਦਾ

Thursday, Jul 29, 2021 - 06:11 PM (IST)

ਪਰਿਵਾਰ ''ਚ ਵਿਛੇ ਸੱਥਰ, ਦੋ ਭੈਣਾਂ ਦੇ ਇਕਲੌਤੇ ਸਹਾਰੇ ਭਰਾ ਨੇ ਦੁਨੀਆ ਨੂੰ ਕਿਹਾ ਅਲਵਿਦਾ

ਧਨੌਲਾ (ਰਾਈਆਂ): ਬੀਤੀ ਦੇਰ ਰਾਤ ਸਥਾਨਕ ਨਵੀਂ ਬਸਤੀ ਦੇ 17 ਸਾਲਾਂ ਨੌਜਵਾਨ ਨੇ ਖੁਦਕੁਸ਼ੀ ਕਰ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ। ਜਾਣਕਾਰੀ ਦਿੰਦਿਆਂ ਵਾਰਡ ਕੌਂਸਲਰ ਸੁਖਵਿੰਦਰ ਸਿੰਘ ਮੁੰਦਰੀ ਨੇ ਦੱਸਿਆ ਕਿ ਨੌਜਵਾਨ ਮਨਜੀਤ ਸਿੰਘ ਪੁੱਤਰ ਲੇਟ ਵਿਜੇ ਸਿੰਘ ਦੇ ਮਾਂ ਬਾਪ ਬਚਪਨ ’ਚ ਹੀ ਮਰ ਚੁੱਕੇ ਹਨ ਜਿਸ ਦੀਆਂ ਦੋ ਛੋਟੀਆਂ ਭੈਣਾਂ ਹਨ ਜਿਸਦਾ ਪਾਲਣ ਪੋਸ਼ਣ ਪਹਿਲਾਂ ਉਸਦੇ ਤਾਇਆ ਸਤਨਾਮ ਸਿੰਘ ਵਲੋਂ ਕੀਤਾ ਗਿਆ।

ਇਹ ਵੀ ਪੜ੍ਹੋ : ਮਜ਼ਦੂਰ ਦੀ ਧੀ ‘ਜੋਤ’ ਦੇ ਸੁਰਾਂ ਨੇ ਇੰਟਰਨੈੱਟ ’ਤੇ ਮਚਾਇਆ ਧਮਾਲ, ਵੇਖੋ ਵੀਡੀਓ

ਸੁਰਤ ਸੰਭਲਣ ਉਪਰੰਤ ਮਨਜੀਤ ਸਿੰਘ ਖੁਦ ਮਿਹਨਤ ਮਜ਼ਦੂਰੀ ਕਰ ਰਿਹਾ ਸੀ ਪਰ ਕੋਰੋਨਾ ਮਹਾਮਾਰੀ ਕਾਰਨ ਬੰਦ ਹੋਏ ਕੰਮ ਧੰਦਿਆਂ ਕਾਰਨ ਕੰਮ ਨਹੀਂ ਮਿਲਣ ਕਾਰਨ ਘਰ ਵਿਚਲੇ ਹਾਲਾਤ ਖ਼ਰਾਬ ਹੋ ਗਏ, ਜਿਸ ਕਾਰਨ ਮਨਜੀਤ ਸਿੰਘ ਪਰੇਸ਼ਾਨ ਰਹਿਣ ਲੱਗ ਪਿਆ। ਇਸੇ ਪਰੇਸ਼ਾਨੀ ਦੇ ਚੱਲਦਿਆਂ ਉਸ ਨੇ ਬੀਤੀ ਦੇਰ ਰਾਤ ਘਰ ਅੰਦਰ ਫਾਹਾ ਲਾ ਕੇ ਖੁਦਕੁਸ਼ੀ ਕਰ ਲਈ ਜਿਸਦਾ ਪਤਾ ਉਸਦੀਆ ਭੈਣਾਂ ਨੂੰ ਸਵੇਰ ਸਮੇਂ ਲੱਗਾ ਜਿਨ੍ਹਾਂ ਨੇ ਚੀਕ-ਚਿਹਾੜਾ ਪਾ ਦਿੱਤਾ। ਇਸ ਸਮੇਂ ਕੌਂਸਲਰ ਸੁਖਵਿੰਦਰ ਸਿੰਘ ਮੁੰਦਰੀ ਸਣੇ ਇੱਕਠੇ ਹੋਏ ਲੋਕਾਂ ਨੇ ਸਰਕਾਰ ਤੋਂ ਮੰਗ ਕੀਤੀ ਹੈ ਕਿ ਅਨਾਥ ਹੋ ਚੁੱਕੀਆਂ ਮਨਜੀਤ ਸਿੰਘ ਦੀਆਂ ਭੈਣਾਂ ਨੂੰ 10 ਲੱਖ ਰੁਪਏ ਦਾ ਮੁਆਵਜ਼ਾ ਦਿੱਤਾ ਜਾਵੇ ਤਾਂ ਜੋ ਇਹ ਕੁੜੀਆਂ ਆਪਣੇ ਪੈਰਾਂ ’ਤੇ ਖੜ੍ਹੀਆਂ ਹੋ ਸਕਣ।

ਇਹ ਵੀ ਪੜ੍ਹੋ : ਪਿੰਡ ਘੁੰਮਣ ਕਲਾਂ ਵਿਖੇ ਨਸ਼ੇ ਦੀ ਓਵਰਡੋਜ ਨਾਲ ਨੌਜਵਾਨ ਦੀ ਮੌਤ, ਸੋਸ਼ਲ ਮੀਡੀਆ ’ਤੇ ਵਾਇਰਲ ਹੋਈ ਵੀਡੀਓ


author

Shyna

Content Editor

Related News