ਬਜ਼ੁਰਗ ਮਹਿਲਾ ਨੇ ਕੀਤਾ ਅਾਤਮਦਾਹ

Friday, Jul 27, 2018 - 01:01 AM (IST)

ਬਜ਼ੁਰਗ ਮਹਿਲਾ ਨੇ ਕੀਤਾ ਅਾਤਮਦਾਹ

 ਪਟਿਆਲਾ(ਬਲਜਿੰਦਰ)-ਸ਼ਹਿਰ ਦੇ ਅਨੰਦ ਨਗਰ-ਬੀ ਦੀ ਗਲੀ ਨੰਬਰ 28 ਵਿਚ ਇਕ ਮਹਿਲਾ ਨੇ ਘਰ ਵਿਚ ਹੀ ਆਪਣੇ-ਆਪ ਨੂੰ ਅੱਗ ਲਾ ਲਈ। ਆਤਮਦਾਹ  ਕਰਨ  ਵਾਲੀ  ਅੌਰਤ ਦੀ ਪਛਾਣ ਅਮਰਜੀਤ ਕੌਰ (60) ਪਤਨੀ ਗੁਰਿੰਦਰ ਸਿੰਘ ਸੋਹੀ ਦੇ ਰੂਪ ਵਿਚ ਹੋਈ। ਉਸ ਦਾ ਇਹ ਦੂਜਾ ਵਿਆਹ ਸੀ। ਵਿਆਹ 2010 ਵਿਚ ਹੋਇਆ ਸੀ। ਗੁਰਿੰਦਰ ਸਿੰਘ ਸੋਹੀ ਦਾ ਪੂਰਾ ਪਰਿਵਾਰ ਵਿਦੇਸ਼ ਵਿਚ ਰਹਿੰਦਾ ਹੈ। ਇਹ ਦੋਨੋਂ ਹੀ ਇਥੇ ਰਹਿੰਦੇ ਸਨ। ਘਟਨਾ ਦੀ ਸੂਚਨਾ ਮਿਲਣ ਤੋਂ ਬਾਅਦ ਪੁਲਸ ਪਾਰਟੀ ਮੌਕੇ ’ਤੇ ਪਹੁੰਚੀ ਅਤੇ ਲਾਸ਼ ਪੋਸਟਮਾਰਟਮ ਤੋਂ ਬਾਅਦ ਵਾਰਸਾਂ ਹਵਾਲੇ ਕਰ ਦਿੱਤੀ। ਸ਼ਾਮ ਨੂੰ ਉਸ ਦਾ ਸਸਕਾਰ ਕਰ ਦਿੱਤਾ ਗਿਆ। ਗੁਰਿੰਦਰ ਸਿੰਘ ਸੋਹੀ ਨੇ ਪੁਲਸ ਨੂੰ ਦੱਸਿਆ ਕਿ ਅਮਰਜੀਤ ਕੌਰ ਪਿਛਲੇ ਕਾਫੀ ਸਮੇਂ ਤੋਂ  ਟੈਂਸ਼ਨ ਦੀ ਮਰੀਜ਼ ਸੀ। ਉਸ ਦਾ ਇਲਾਜ ਚੱਲ ਰਿਹਾ ਸੀ। ਅੱਜ ਵੀ ਉਹ ਅਮਰਜੀਤ ਕੌਰ ਨੂੰ ਘਰ ਵਿਚ ਛੱਡ ਕੇ ਗਏ ਸਨ। ਜਦੋਂ ਵਾਪਸ ਆ ਕੇ ਦੇਖਿਆ ਤਾਂ ਘਰ ਵਿਚੋਂ ਧੂੰਆਂ ਨਿਕਲ ਰਿਹਾ ਸੀ। ਜਦੋਂ ਦਰਵਾਜ਼ਾ ਤੋਡ਼ ਕੇ ਦੇਖਿਆ ਗਿਆ ਤਾਂ ਅੰਦਰ ਅਮਰਜੀਤ ਕੌਰ ਦੀ ਅੱਗ ਨਾਲ ਸਡ਼ੀ ਹੋਈ ਲਾਸ਼ ਪਈ ਸੀ। ਪੁਲਸ ਨੇ ਫਿਲਹਾਲ ਮਾਮਲੇ  ਦੀ ਕੀ ਕਾਰਵਾਈ ਕੀਤੀ? ਇਸ ਦੀ ਪੁਸ਼ਟੀ ਨਹੀਂ ਕੀਤੀ ਗਈ। ਥਾਣਾ ਤ੍ਰਿਪਡ਼ੀ ਦੇ ਐੈੱਸ. ਐੈੱਚ. ਓ. ਨੇ ਦੱਸਿਆ ਕਿ ਮਾਮਲੇ ਦੀ ਪੂਰੀ ਜਾਂਚ ਤੋਂ ਬਾਅਦ ਹੀ ਕੁਝ ਕਿਹਾ ਜਾ ਸਕਦਾ ਹੈ। 
 


Related News