ਕੀ ਲੰਗਾਹ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਮੁਆਫ਼ੀ ਮਿਲਣੀ ਚਾਹੀਦੀ ਹੈ ?

Friday, Apr 30, 2021 - 10:27 AM (IST)

ਕੀ ਲੰਗਾਹ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਮੁਆਫ਼ੀ ਮਿਲਣੀ ਚਾਹੀਦੀ ਹੈ ?

ਅੰਮ੍ਰਿਤਸਰ (ਜ.ਬ) - ਸਾਬਕਾ ਸ਼੍ਰੋਮਣੀ ਕਮੇਟੀ ਮੈਂਬਰ ਸੁੱਚਾ ਸਿੰਘ ਲੰਗਾਹ ਦੀ ਇਤਰਾਜ਼ਯੋਗ ਹਾਲਤ ਵਿਚ ਵੀਡੀਓ ਵਾਇਰਲ ਹੋਣ ਉਪਰੰਤ ਪੰਜ ਸਿੰਘ ਸਾਹਿਬਾਨ ਵੱਲੋਂ ਉਸ ਨੂੰ ਪੰਥ ’ਚੋਂ ਛੇਕ ਦਿੱਤਾ ਗਿਆ ਸੀ। ਬਾਅਦ ’ਚ ਵਾਰ-ਵਾਰ ਲੰਗਾਹ ਵੱਲੋਂ ਸਕੱਤਰੇਤ ਸ੍ਰੀ ਅਕਾਲ ਤਖ਼ਤ ਸਾਹਿਬ ’ਤੇ ਮੁਆਫ਼ੀ ਲਈ ਬੇਨਤੀ ਪੱਤਰ ਦੇਣ ਦੇ ਬਾਵਜੂਦ ਸਿੰਘ ਸਾਹਿਬਾਨ ਨੇ ਉਸ ਦੇ ਮੁਆਫ਼ੀਨਾਮੇ ’ਤੇ ਕੋਈ ਵਿਚਾਰ ਨਹੀਂ ਕੀਤਾ। ਵਿਚਾਰ ਨਾ ਕਰਨ ਕਾਰਨ ਲੰਗਾਹ ਵੱਲੋਂ ਰੋਜ਼ਾਨਾ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਫਸੀਲ ਹੇਠਾਂ ਗੁਰਬਾਣੀ ਪਾਠ ਕਰਨ ਉਪਰੰਤ ਆਪਣੇ ਗੁਨਾਹ ਦੀ ਮੁਆਫ਼ੀ ਮੰਗਣ ਤੇ ਪੰਥ ’ਚ ਮੁੜ ਸ਼ਾਮਲ ਹੋਣ ਲਈ ਅਰਦਾਸ ਕੀਤੀ ਜਾਂਦੀ ਹੈ। 

ਪੜ੍ਹੋ ਇਹ ਵੀ ਖਬਰ - ਪੰਥ ’ਚ ਵਾਪਸੀ ਲਈ ਸੁੱਚਾ ਸਿੰਘ ਲੰਗਾਹ ਨੇ ਮੁੜ ਤੋਂ ਸ਼ੁਰੂ ਕੀਤੀਆਂ ਕੋਸ਼ਿਸ਼ਾਂ!

ਬੀਤੇ ਦਿਨੀ ਲੰਗਾਹ ਦੇ ਬਜ਼ੁਰਗ ਮਾਤਾ-ਪਿਤਾ ਵੱਲੋਂ ਵੀ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੂੰ ਖਤ ਲਿਖ ਕੇ ਲੰਗਾਹ ਨੂੰ ਮੁਆਫ਼ੀ ਦੇਣ ਦੀ ਦੁਹਾਈ ਪਾਈ ਗਈ। ਇਸ ਸਬੰਧੀ ਜਿੱਥੇ ਗੁਰਦਾਸਪੁਰ ਦੇ ਲੰਗਾਹ ਦੇ ਵਿਰੋਧੀ ਮੁੱਖਾ ਸਿੰਘ ਸਰਪੰਚ ਤੇ ਕਈ ਜਥੇਬੰਦੀਆਂ ਵੱਲੋਂ ਸਕੱਤਰੇਤ ਦੇ ਬਾਹਰ ਧਰਨੇ ਦੇ ਕੇ ਲੰਗਾਹ ਨੂੰ ਮੁਆਫ਼ੀ ਨਾ ਦੇਣ ਦੀ ਗੱਲ ਦੁਹਰਾਈ ਗਈ ਉੱਥੇ ਉਸਦੇ ਹਮਾਇਤੀ ਸੁਲਤਾਨਵਿੰਡ ਪਿੰਡ ਦੇ ਚੰਨਣ ਸਿੰਘ ਨੇ ਲੰਗਾਹ ਤੇ ਚੱਢੇ ਦਾ ਬਰਾਬਰ ਗੁਨਾਹ ਕਬੂਲਦਿਆਂ ਲੰਗਾਹ ਨੂੰ ਮੁਆਫ਼ ਕਰਨ ਬਾਰੇ ਗੱਲ ਦੁਹਰਾਈ ਪਰ ਵਿਦਵਾਨ ਕੀ ਕਹਿੰਦੇ ਨੇ ਆਓ ਜਾਣੀਏਂ :

ਪੜ੍ਹੋ ਇਹ ਵੀ ਖਬਰ - ਸਿੱਖ ਪੰਥ ’ਚ ਵਾਪਸੀ ਲਈ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਸੁੱਚਾ ਸਿੰਘ ਲੰਗਾਹ ਰੋਜ਼ ਹੋ ਰਹੇ ਹਨ ਨਤਮਸਤਕ

ਸਿੱਖ ਯੂਥ ਫੈੱਡਰੇਸ਼ਨ ਦੇ ਭਾਈ ਰਣਜੀਤ ਸਿੰਘ ਅਨੁਸਾਰ ਸੁੱਚਾ ਸਿੰਘ ਲੰਗਾਹ ਨੂੰ ਉਸ ਦੇ ਕੁਕਰਮ ਦੀ ਮੁਆਫ਼ੀ ਦੇ ਕੇ ਗਿਆਨੀ ਹਰਪ੍ਰੀਤ ਸਿੰਘ ਇਤਿਹਾਸਕ ਗਲਤੀ ਕਰਨ ਤੋਂ ਗੁਰੇਜ਼ ਕਰਨ ਨਹੀਂ ਤਾਂ ਉਨ੍ਹਾਂ ਦਾ ਹਸ਼ਰ ਸਾਬਕਾ ਜਥੇਦਾਰ ਗਿਆਨੀ ਗੁਰਬਚਨ ਸਿੰਘ ਵਰਗਾ ਹੋਵੇਗਾ। ਲੰਗਾਹ ਦਾ ਧਰਮ ਦੇ ਸਿਧਾਂਤਾਂ ਤੇ ਮਰਯਾਦਾ ਨਾਲ ਕੋਈ ਵਾਹ ਵਾਸਤਾ ਨਹੀਂ, ਉਹ ਹੰਕਾਰੀ ਤੇ ਘਟੀਆ ਕਿਸਮ ਦੀ ਰਾਜਨੀਤੀ ’ਚ ਗਲਤਾਨ ਹੈ। 2022 ਦੀਆਂ ਚੋਣਾਂ ਨੂੰ ਲੈ ਕੇ ਮੁਆਫ਼ੀ ਮੰਗਣ ਦੇ ਡਰਾਮੇ ਰਚ ਰਿਹਾ ਹੈ। ਉਸਨੇ ਕੁਕਰਮ ਕਰ ਕੇ ਪੂਰੀ ਕੌਮ ਨੂੰ ਸ਼ਰਮਸਾਰ ਕੀਤਾ।

ਪੜ੍ਹੋ ਇਹ ਵੀ ਖਬਰ - ਖ਼ੁਦ ਨੂੰ ਨਹੀਂ ਮਿਲੀ ਕਿਡਨੀ ਪਰ ਅੱਖਾਂ ਦਾਨ ਕਰ ਦੂਸਰਿਆਂ ਦੀ ਜ਼ਿੰਦਗੀ ਰੌਸ਼ਨ ਕਰ ਗਿਆ 13 ਸਾਲਾ ਆਦਿੱਤਯ (ਵੀਡੀਓ)

ਪ੍ਰੋ. ਸਰਚਾਂਦ ਸਿੰਘ ਨੇ ਕਿਹਾ ਕਿ ਸਿੱਖ ਰਹਿਤ ਮਰਯਾਦਾ ਦੇ ਪੰਨਾ ਨੰਬਰ 30 ’ਤੇ ਅੰਕਿਤ ਹੈ ਕਿ ਸਿੱਖ ਨੇ ਚਾਰ ਕੁਰਹਿਤਾਂ ਨਹੀਂ ਕਰਨੀਆ। ਕੇਸਾਂ ਦੀ ਬੇਅਦਬੀ, ਕੁੱਠਾ ਖਾਣਾ ਪਰ ਇਸਤਰੀ ਪਰ ਪੁਰਸ਼ ਗਮਨ ਤੇ ਤਮਾਕੂ ਦਾ ਸੇਵਨ। ਇਨ੍ਹਾਂ ਵਿੱਚੋਂ ਕੋਈ ਕੁਰਹਿਤ ਹੋ ਜਾਵੇ ਤਾਂ ਅੰਮ੍ਰਿਤ ਛਕਣਾ ਪਵੇਗਾ। ਪੰਨਾ ਨੰਬਰ 32 ’ਤੇ ਤਨਖਾਹ ਲਾਉਣ ਦੀ ਵਿਧੀ ਦਰਜ ਹੈ, ਜਿੱਥੇ ਕਿਹਾ ਗਿਆ ਹੈ ਕਿ ਸੰਗਤ ਨੂੰ ਬਖਸ਼ਣ ਵੇਲੇ (ਪੰਜ ਪਿਆਰਿਆਂ ਨੂੰ) ਹਠ ਨਹੀਂ ਕਰਨਾ ਚਾਹੀਦਾ। ਨਾ ਹੀ ਤਨਖ਼ਾਹ ਲੁਆਉਣ ਵਾਲੇ ਨੂੰ ਦੰਭ ਭਰਨ ’ਚ ਅੜੀ ਕਰਨੀ ਚਾਹੀਦੀ ਹੈ। ਸ੍ਰੀ ਅਕਾਲ ਤਖ਼ਤ ਸਾਹਿਬ ਸਿੱਖ ਸਮਾਜ ਲਈ ਰੋਲ ਆਫ਼ ਮਾਡਲ ਹੈ। ਕਿਸੇ ਵੀ ਮਾਮਲੇ ’ਤੇ ਸੰਗਤ ਦੀਆਂ ਭਾਵਨਾਵਾਂ ਦਾ ਖਿਆਲ ਰੱਖਿਆ ਜਾਣਾ ਚੰਗੀ ਗੱਲ ਹੈ ਪਰ ਮੁੱਠੀ ਭਰ ਕੁਝ ਲੋਕਾਂ ਦੀ ਸਿਆਸੀ ਅਕਾਂਖਿਆਂ ਕਾਰਨ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਮਾਣ ਮਰਯਾਦਾ ‘ਚ ਫ਼ਰਕ ਨਹੀਂ ਪਾਇਆ ਜਾ ਸਕਦਾ। ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਮਾਮਲਿਆਂ ਪ੍ਰਤੀ ਪੰਥਕ ਪ੍ਰੰਪਰਾ, ਰਵਾਇਤਾਂ, ਸਿੱਖ ਸਿਧਾਂਤ, ਮਰਿਯਾਦਾ ਤੇ ਗੁਰਮਤਿ ਵਿਚਾਰਧਾਰਾ ਦੀ ਰੌਸ਼ਨੀ ਵਿਚ ਵਿਚਾਰਿਆ ਜਾਂਦਾ ਹੈ।

ਪੜ੍ਹੋ ਇਹ ਵੀ ਖਬਰ - ਅੰਮ੍ਰਿਤਸਰ ’ਚ ਗੁੰਡਾਗਰਦੀ ਦਾ ਨੰਗਾ-ਨਾਚ, ਸ਼ਰੇਆਮ ਔਰਤ ਦੇ ਕੱਪੜੇ ਉਤਾਰ ਕੀਤੀ ਜ਼ਬਰਦਸਤੀ ਦੀ ਕੋਸ਼ਿਸ਼ (ਵੀਡੀਓ)

ਭਾਈ ਨਿਰਵੈਰ ਸਿੰਘ ਨੇ ਕਿਹਾ ਕਿ ਜੇਕਰ ਸਿੰਘ ਸਾਹਿਬਾਨ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਿਧਾਂਤ ਅਨੁਸਾਰ ‘ਸਰਿਣ ਆਏ ਨੂੰ ਕੰਠਿ ਲਾਉਣਾ’ ਹੈ ਤਾਂ ਉਸ ਨੂੰ ਮੁਆਫ਼ ਕਰਨ ਤੋਂ ਬਾਅਦ ਸ਼੍ਰੋਮਣੀ ਕਮੇਟੀ ਜਿਹੀ ਸਰਵਉੱਚ ਸੰਸਥਾ ਦਾ ਮੈਂਬਰ ਬਣਨ ’ਤੇ ਅਕਾਲੀ ਦਲ ਜਾਂ ਕਿਸੇ ਹੋਰ ਪਾਰਟੀ ਦੀ ਇਲੈਕਸ਼ਨ ਲੜਨ ’ਤੇ ਪੱਕੇ ਤੌਰ ’ਤੇ ਰੋਕ ਲਗਾਉਣ। ਚਰਿੱਤਰਹੀਣ ਵਿਅਕਤੀ ਨਾ ਤਾਂ ਸ਼੍ਰੋਮਣੀ ਕਮੇਟੀ ਦਾ ਮੈਂਬਰ ਬਣਨ ਦੇ ਕਾਬਲ ਹੈ ਅਤੇ ਨਾ ਹੀ ਰਾਜਨੀਤਕ ਤੌਰ ’ਤੇ ਆਪਣਾ ਕੋਈ ਚੰਗਾ ਪ੍ਰਭਾਵ ਛੱਡ ਸਕਦਾ ਹੈ।

ਪੜ੍ਹੋ ਇਹ ਵੀ ਖਬਰ - ਸ਼ਿਮਲਾ ਤੋਂ ਆਈ ਕੁੜੀ ਦੀ ਅੰਮ੍ਰਿਤਸਰ ਦੇ ਹੋਟਲ ’ਚ ਸ਼ੱਕੀ ਹਲਾਤਾਂ ’ਚ ਮੌਤ, ਜਤਾਇਆ ਨਸ਼ੇ ਦੀ ਓਵਰਡੋਜ਼ ਦਾ ਸ਼ੱਕ 

ਲੰਗਾਹ ਨੂੰ ਪੰਥ ’ਚ ਸ਼ਾਮਲ ਕਰ ਕੇ ਨਰਾਜ਼ਗੀ ਨਾ ਸਹੇੜੀ ਜਾਵੇ : ਖਾਲਸਾ, ਭਗਤੂਪੁਰਾ
ਲੋਕ ਇਨਸਾਫ਼ ਪਾਰਟੀ ਦੇ ਪੰਜਾਬ ਧਾਰਮਿਕ ਵਿੰਗ ਦੇ ਪ੍ਰਧਾਨ ਜਗਜੋਤ ਸਿੰਘ ਖਾਲਸਾ ਤੇ ਯੂਥਵਿੰਗ ਦੇ ਸ਼ਹਿਰੀ ਪ੍ਰਧਾਨ ਸੁਖਜਿੰਦਰ ਸਿੰਘ ਭਗਤੂਪੁਰਾ ਨੇ ਕਿਹਾ ਕਿ ਸਿੰਘ ਸਾਹਿਬਾਨ ਵੱਲੋਂ ਚੀਫ਼ ਖਾਲਸਾ ਦੀਵਾਨ ਦੇ ਸਾਬਕਾ ਪ੍ਰਧਾਨ ਚਰਨਜੀਤ ਸਿੰਘ ਚੱਡਾ ਵਰਗਿਆਂ ਨੂੰ ਪੰਥ ’ਚ ਸ਼ਾਮਲ ਕਰ ਦਿੱਤਾ ਹੈ ਤੇ ਹੁਣ ਸੁੱਚਾ ਸਿੰਘ ਲੰਗਾਹ ਨੂੰ ਪੰਥ ’ਚ ਸ਼ਾਮਲ ਕਰ ਕੇ ਪੰਥ ਦੀ ਨਰਾਜ਼ਗੀ ਨਾ ਸਹੇੜਨ। ਉਨ੍ਹਾਂ ਕਿਹਾ ਕਿ ਜਥੇਦਾਰ ਸਾਹਿਬਾਨ ਇਕ ਧਿਰ ਜਾਂ ਪਾਰਟੀ ਦੇ ਨਹੀਂ ਬਲਕਿ ਸਮੁੱਚੇ ਪੰਥ ਤੇ ਸੰਗਤ ਲਈ ਸਤਿਕਾਰਯੋਗ ਹਨ। ਇਸ ਲਈ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਮਾਣ ਮਰਯਾਦਾ ਤੇ ਛੇਵੇਂ ਪਾਤਿਸ਼ਾਹ ਦੇ ਤਖ਼ਤ ਦੀ ਗਰੀਮਾਂ ਨੂੰ ਧਿਆਨ ’ਚ ਰੱਖਦੇ ਹੋਏ ਫ਼ੈਸਲਾ ਲੈਣ। ਜੇਕਰ ਬੱਜਰ ਕੁਰਹਿਤਾਂ ਕਰਨ ਵਾਲਿਆਂ ਨੂੰ ਪੰਥ ’ਚ ਸ਼ਾਮਲ ਕੀਤਾ ਗਿਆ ਤਾਂ ਇਸ ਨਾਲ ਸੰਗਤ ਵਿਚ ਰੋਸ ਵਧੇਗਾ।

ਪੜ੍ਹੋ ਇਹ ਵੀ ਖਬਰ - ਅਡਾਨੀ ਦਾ ਸਾਇਲੋ ਬੰਦ ਕਰਨ ਨਾਲ ਆਖ਼ਰ ਕਿਸਦਾ ਹੋ ਰਿਹਾ ਹੈ ਨੁਕਸਾਨ?


author

rajwinder kaur

Content Editor

Related News