ਕੇਜਰੀਵਾਲ ਵਲੋਂ ਵੱਡੇ ਪੱਧਰ ''ਤੇ ਕੀਤੇ ਭ੍ਰਿਸ਼ਟਾਚਾਰ ਨੂੰ ਜਲਦ ਹੀ ਜਨਤਕ ਕਰਾਂਗਾਂ : ਛੋਟੇਪੁਰ

01/02/2017 5:43:58 PM

ਗੁਰਦਾਸਪੁਰ (ਵਿਨੋਦ) : ਆਪਣਾ ਪੰਜਾਬ ਪਾਰਟੀ ਦੇ ਸੰਯੋਜਕ ਸੁੱਚਾ ਸਿੰਘ ਛੋਟੇਪੁਰ ਨੇ ਸੋਮਵਾਰ ਨੂੰ ਗੁਰਦਾਸਪੁਰ ਵਿਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਆਮ ਆਦਮੀ ਪਾਰਟੀ ਦੇ ਰਾਸ਼ਟਰੀ ਕਨਵੀਨਰ ਅਰਵਿੰਦ ਕੇਜਰੀਵਾਲ ਇਕ ਨੰਬਰ ਦਾ ਭ੍ਰਿਸ਼ਟਾਚਾਰੀ, ਪੰਜਾਬ ਵਿਰੋਧੀ ਅਤੇ ਝੂਠਾ ਆਦਮੀ ਹੈ। ਉਸ ਦੇ ਵਲੋਂ ਕੀਤੇ ਵੱਡੇ ਪੱਧਰ ਦੇ ਭ੍ਰਿਸ਼ਟਾਚਾਰ ਨੂੰ ਮੈਂ ਜਲਦੀ ਹੀ ਸਬੂਤ ਸਮੇਤ ਜਨਤਕ ਕਰਾਂਗਾ। ਉਸ ਨੇ ਪੰਜਾਬ ਦੇ ਲੋਕਾਂ ਨੁੰ ਹੀ ਨਹੀਂ, ਸਗੋਂ ਦਿੱਲੀ ਦੇ ਲੋਕਾਂ ਨੂੰ ਵੀ ਲੁੱਟਿਆ ਹੈ। ਛੋਟੇਪੁਰ ਨੇ ਕਿਹਾ ਕਿ ਅਰਵਿੰਦ ਕੇਜਰੀਵਾਲ ਇੰਨਾ ਭ੍ਰਿਸ਼ਟਾਚਾਰੀ ਹੈ ਕਿ ਉਸ ਨੇ ਪੰਜਾਬ ਵਿਚ ਪਾਰਟੀ ਟਿਕਟ ਵੇਚਣ ਦੇ ਲਈ ਇਕ ਖਤਰਨਾਕ ਰਣਨੀਤੀ ਬਹੁਤ ਪਹਿਲਾਂ ਹੀ ਬਣਾ ਦਿੱਤੀ ਸੀ ਅਤੇ ਇਸ ਸਬੰਧੀ ਮੈਨੂੰ ਵੀ ਗੁੰਮਰਾਹ ਕੀਤਾ ਗਿਆ। ਉਸ ਨੇ ਪੰਜਾਬ ਵਿਧਾਨ ਸਭਾ ਚੋਣਾਂ ਦੇ ਲਈ ਜੋ ਕਮੇਟੀ ਗਠਿਤ ਕਰ ਰੱਖੀ ਸੀ ਉਸ ਵਿਚ ਮੈਨੂੰ ਪੰਜਾਬ ਸੰਯੋਜਕ ਹੋਣ ਦੇ ਬਾਵਜੂਦ ਸ਼ਾਮਲ ਨਹੀਂ ਕੀਤਾ ਗਿਆ ਸੀ। ਦੂਜਾ ਉਸ ਨੇ ਪੰਜਾਬ ਆਮ ਆਦਮੀ ਪਾਰਟੀ ਦਾ ਕੋਈ ਬੈਂਕ ਖਾਤਾ ਖੋਲਣ ਦੀ ਵੀ ਇਜ਼ਾਜਤ ਨਹੀਂ ਦਿੱਤੀ ਸੀ ਅਤੇ ਨਾ ਹੀ ਕੋਈ ਖ਼ਜ਼ਾਨਚੀ ਨਿਯੁਕਤ ਕੀਤਾ ਸੀ। ਪਾਰਟੀ ਟਿਕਟ ਦੀ ਇੱਛਾ ਰੱਖਣ ਵਾਲਿਆਂ ਤੋਂ ਅਰਵਿੰਦ ਕੇਜਰੀਵਾਲ ਨੇ ਪੈਸੇ ਲਏ ਸੀ ਅਤੇ ਜਿਸ ਨੇ ਸਭ ਤੋਂ ਜ਼ਿਆਦਾ ਪੈਸੇ ਦਿੱਤੇ, ਉਸ ਨੂੰ ਕੇਜਰੀਵਾਲ ਨੇ ਪਾਰਟੀ ਉਮੀਦਵਾਰ ਬਣਾ ਦਿੱਤਾ। ਜਦਕਿ ਹੋਰ ਸਾਰੇ ਲੋਕਾਂ ਦੇ ਪੈਸੇ ਵੀ ਕੇਜਰੀਵਾਲ ਹੜੱਪ ਗਿਆ। ਛੋਟੇਪੁਰ ਨੇ ਕਿਹਾ ਕਿ ਆਪਣਾ ਪੰਜਾਬ ਪਾਰਟੀ ਪੰਜਾਬ ਦੇ ਸਾਰੇ ਵਿਧਾਨ ਸਭਾ ਸੀਟਾਂ ਤੇ ਚੋਣ ਲੜੇਗੀ ਅਤੇ ਅਜੇ ਤੱਕ ਅਸੀਂ 50 ਸੀਟਾਂ ਤੇ ਉਮੀਦਵਾਰ ਐਲਾਨ ਕੀਤੇ ਹੈ ਅਤੇ ਜਲਦੀ ਹੀ ਸਾਰੀਆਂ ਸੀਟਾਂ ਤੇ ਉਮੀਦਵਾਰ ਐਲਾਨ ਕਰ ਦਿੱਤੇ ਜਾਣਗੇ। ਉਨ੍ਹਾਂ ਕਿਹਾ ਕਿ ਆਪਣਾ ਪੰਜਾਬ ਪਾਰਟੀ ਨੂੰ ਚੋਣ ਆਯੋਗ ਤੋਂ ਸ਼ੁੱਕਰਵਾਲ ਨੂੰ ਮਾਨਤਾ ਮਿਲ ਗਈ ਹੈ ਅਤੇ ਜਲਦੀ ਚੋਣ ਚਿੰਨ੍ਹ ਅਲਾਟ ਹੋ ਜਾਵੇਗਾ। ਆਗਾਮੀ ਵਿਧਾਨ ਸਭਾ ਚੋਣਾਂ ਵਿਚ ਆਪਣਾ ਪੰਜਾਬ ਪਾਰਟੀ ਇਕ ਮਜਬੂਤ ਰਾਜਨੀਤਿਕ ਦਲ ਸਾਬਿਤ ਹੋਵੇਗਾ। ਛੋਟੇਪੁਰ ਨੇ ਦੋਸ਼ ਲਗਾਇਆ ਕਿ ਜੇਕਰ ਗੰਭੀਰਤਾ ਨਾਲ ਦੇਖਿਆ ਜਾਵੇ ਤਾਂ ਅਕਾਲੀ ਦਲ ਤੇ ਕਾਂਗਰਸ ਨੇ ਲੰਮਾ ਸਮਾਂ ਪੰਜਾਬ ਵਿਚ ਸ਼ਾਸਨ ਕਰਕੇ ਲੋਕਾਂ ਨੂੰ ਲੁੱਟਿਆ ਹੈ। ਪਰ ਅਰਵਿੰਦ ਕੇਜਰੀਵਾਲ ਨੇ ਤਾਂ ਮਾਮੂਲੀ ਟ੍ਰੇਲਰ ਦਿਖਾ ਕੇ ਹੀ ਪੰਜਾਬ ਨੂੰ ਲੁੱਟ ਲਿਆ। ਅਰਵਿੰਦ ਕੇਜਰੀਵਾਲ ਐਂਡ ਪਾਰਟੀ ਨੇ ਪੰਜਾਬ ਵਿਚ ਟਿਕਟਾਂ ਦੇ ਵੇਚਣ ਦੇ ਨਾਮ ਤੇ ਲਗਭਗ 200 ਕਰੋੜ ਰੁਪਏ ਲੁੱਟੇ ਹੈ ਜਦਕਿ ਵਿਦੇਸ਼ਾਂ ਤੋਂ ਇਹ 400 ਕਰੋੜ ਰੁਪਏ ਤੋਂ ਜ਼ਿਆਦਾ ਰਾਸ਼ੀ ਇਕੱਠੀ ਕਰ ਚੁੱਕਾ ਹੈ। ਛੋਟੇਪੁਰ ਨੇ ਕਿਹਾ ਕਿ ਮੈਂ ਜਲਦੀ ਹੀ ਅਰਵਿੰਦ ਕੇਜਰੀਵਾਲ ਦਾ ਭ੍ਰਿਸ਼ਟਾਚਾਰ ਸਬੰਧੀ ਨੰਗਾ ਕਰਾਂਗਾ ਅਤੇ ਉਸ ਦੇ ਬਾਅਦ ਇਹ ਪੰਜਾਬ ਵਿਚ ਆਉਣ ਦੀ ਹਿੰਮਤ ਨਹੀਂ ਕਰੇਗਾ। ਉਨ੍ਹਾਂ ਦੋਸ਼ ਲਗਾਇਆ ਕਿ ਇਹ ਧਰਮ ਅਤੇ ਦਰਿਆਵਾਂ ਦੇ ਪਾਣੀ ਦੇ ਨਾਮ ਤੇ ਵੀ ਪੰਜਾਬ ਦੇ ਲੋਕਾਂ ਨੂੰ ਗੁੰਮਰਾਹ ਕਰ ਰਿਹਾ ਹੈ ਅਤੇ ਇਸ ਦੇ ਪਾਪ ਦਾ ਘੜਾ ਹੁਣ ਭਰ ਚੁੱਕਾ ਹੈ।
 

Babita Marhas

News Editor

Related News