25 ਅਗਸਤ ਨੂੰ ਖੁੱਲ੍ਹੇ ਰਹਿਣਗੇ ਤਹਿਸੀਲਦਾਰ ਤੇ ਨਾਇਬ ਤਹਿਸੀਲਦਾਰ ਦੇ ਦਫਤਰ

08/24/2018 8:00:16 PM

ਚੰਡੀਗੜ੍ਹ— ਪੰਜਾਬ ਸਰਕਾਰ ਵਲੋਂ ਪੰਜਾਬ 'ਚ ਪਿਛਲੇ ਦਿਨਾਂ ਦੌਰਾਨ ਛੁੱਟੀਆਂ ਹੋਣ ਕਾਰਨ ਸੂਬੇ 'ਚ ਸਬ- ਰਜਿਸਟਰਾਰ/ਜੁਆਇੰਟ ਸਬ-ਰਜਿਸਟਰਾਰ ਦਫਤਰਾਂ 'ਚ ਰਜਿਸਟਰੀਆਂ ਦਾ ਕੰਮ ਕਾਫੀ ਪ੍ਰਭਾਵਿਤ ਹੋਇਆ ਹੈ। ਜਿਸ ਦੌਰਾਨ ਮਾਲ, ਪੁਨਰਵਾਸ ਅਤੇ ਡਿਜ਼ਾਸਟਰ ਮੈਨੇਜਮੈਂਟ ਵਿਭਾਗ ਵਲੋਂ ਰਜਿਸਟਰੀਆਂ ਦੇ ਕੰਮ ਨੂੰ ਪੂਰਾ ਕਰਨ ਲਈ ਸ਼ਨੀਵਾਰ ਨੂੰ ਦਫਤਰ ਖੋਲ੍ਹਣ ਦੀ ਹਿਦਾਇਤ ਕੀਤੀ ਗਈ ਹੈ। ਆਮ ਦਿਨਾਂ ਦੀ ਤਰ੍ਹਾਂ ਕੱਲ੍ਹ (ਸ਼ਨੀਵਾਰ) ਭਾਵ 25 ਅਗਸਤ ਨੂੰ ਸੂਬੇ ਦੇ ਸਾਰੇ ਸਬ-ਰਜਿਸਟਰਾਰ (ਤਹਿਸੀਲਦਾਰ)/ਜੁਆਇੰਟ ਸਬ-ਰਜਿਸਟਰਾਰ (ਨਾਇਬ ਤਹਿਸੀਲਦਾਰ) ਦੇ ਦਫਤਰ ਖੁੱਲ੍ਹੇ ਰੱਖਣ ਦਾ ਹੁਕਮ ਦਿੱਤਾ ਗਿਆ ਹੈ, ਜਿਸ ਦੌਰਾਨ ਪੈਂਡਿੰਗ ਪਏ ਰਜਿਸਟਰੇਸ਼ਨ ਦੇ ਕੰਮ ਨੂੰ ਪੂਰਾ ਕੀਤਾ ਜਾਵੇਗਾ ਅਤੇ ਰਜਿਸਟਰੇਸ਼ਨ ਸਟਾਫ ਆਮ ਦਿਨਾਂ ਵਾਂਗ ਸ਼ਨੀਵਾਰ ਨੂੰ ਵੀ ਦਫਤਰਾਂ 'ਚ ਹਾਜ਼ਰ ਰਹੇਗਾ ਅਤੇ ਕੰਮ ਕਰੇਗਾ। 


Related News