ਜਲੰਧਰ : ਸੇਂਟ ਜੋਸੇਫ ਸਕੂਲ ਦੀਆਂ ਦੋ ਵਿਦਿਆਰਥਣਾਂ ਲਾਪਤਾ, ਛੁੱਟੀ ਤੋਂ ਬਾਅਦ ਨਹੀਂ ਪਹੁੰਚੀਆਂ ਘਰ

Tuesday, Aug 01, 2017 - 08:08 PM (IST)

ਜਲੰਧਰ : ਸੇਂਟ ਜੋਸੇਫ ਸਕੂਲ ਦੀਆਂ ਦੋ ਵਿਦਿਆਰਥਣਾਂ ਲਾਪਤਾ, ਛੁੱਟੀ ਤੋਂ ਬਾਅਦ ਨਹੀਂ ਪਹੁੰਚੀਆਂ ਘਰ

ਜਲੰਧਰ (ਪ੍ਰੀਤ) : ਜਲੰਧਰ ਦੇ ਸੇਂਟ ਜੋਸੇਫ ਸਕੂਲ ਦੀਆਂ ਦੋ ਵਿਦਿਆਰਥਣਾਂ ਲਾਪਤਾ ਹੋਣ ਨਾਲ ਪਰਿਵਾਰਕ ਮੈਂਬਰਾਂ ਅਤੇ ਪੁਲਸ ਪ੍ਰਸ਼ਾਸਨ ਵਿਚ ਹੜਕੰਪ ਮਚ ਗਿਆ ਹੈ। ਮਿਲੀ ਜਾਣਕਾਰੀ ਮੁਤਾਬਕ ਸੇਂਟ ਜੋਸੇਫ ਸਕੂਲ ਵਿਚ 7ਵੀਂ ਕਲਾਸ ਵਿਚ ਪੜ੍ਹਨ ਵਾਲੀਆਂ ਵਿਦਿਆਰਥਣਾਂ ਲਿਜ਼ਾ ਅਤੇ ਗੁਰਸਿਮਰ ਕੌਰ ਸਵੇਰੇ ਸਕੂਲ ਆਈਆਂ ਸਨ ਪਰ ਛੁੱਟੀ ਤੋਂ ਬਾਅਦ ਉਹ ਘਰ ਵਾਪਸ ਨਹੀਂ ਪਹੁੰਚੀਆਂ।

ਸਕੂਲ 'ਚ ਲੱਗੇ ਸੀ. ਸੀ. ਟੀ. ਵੀ. ਕੈਮਰੇ ਵਿਚ ਵੀ ਦੋਵੇਂ ਵਿਦਿਆਰਥਣਾਂ ਸਕੂਲ ਤੋਂ ਬਾਹਰ ਜਾਂਦੀਆਂ ਨਜ਼ਰ ਆ ਰਹੀਆਂ ਹਨ ਪਰ ਅਜੇ ਤਕ ਘਰ ਨਹੀਂ ਪਹੁੰਚੀਆਂ।


Related News