ਹੋਣਹਾਰ ਵਿਦਿਆਰਥੀਆਂ ਲਈ ਸਕਾਲਰਸ਼ਿਪ ਲੈਣ ਦਾ ਸੁਨਹਿਰੀ ਮੌਕਾ, ਇੰਝ ਕਰੋ ਅਪਲਾਈ

09/21/2018 12:05:56 PM

ਜਲੰਧਰ - ਹੋਣਹਾਰ ਵਿਦਿਆਰਥੀਆਂ ਨੂੰ ਭਵਿੱਖ 'ਚ ਸਿੱਖਿਆ ਸਬੰਧੀ ਆ ਰਹੀਆਂ ਔਕੜਾਂ ਨੂੰ ਦੂਰ ਕਰਨ ਲਈ ਬਡੀ ਫਾਰ ਸਟੱਡੀ ਵਲੋਂ ਜਗ ਬਾਣੀ ਦੇ ਸਹਿਯੋਗ ਨਾਲ ਢੁੱਕਵੇਂ ਕਦਮ ਚੁੱਕੇ ਜਾ ਰਹੇ ਹਨ। ਪਰਿਵਾਰ ਦੀ ਆਰਥਿਕ ਮੰਦਹਾਲੀ ਕਾਰਨ ਕਈ ਹੋਣਹਾਰ ਬੱਚੇ ਸਿੱਖਿਆ ਗ੍ਰਹਿਣ ਕਰਨ ਤੋਂ ਖੁੰਝ ਜਾਂਦੇ ਹਨ। ਇਸ ਤਰ੍ਹਾਂ ਦੇ ਵਿਦਿਆਰਥੀਆਂ ਨੂੰ ਹੱਲਾ-ਸ਼ੇਰੀ ਦੇਣ ਅਤੇ ਉਨ੍ਹਾਂ ਦੇ ਉਜਵਲ ਭਵਿੱਖ ਲਈ ਬਡੀ ਫਾਰ ਸਟੱਡੀ ਵਲੋਂ ਕਈ ਤਰ੍ਹਾਂ ਦੇ ਕੋਰਸ ਸ਼ੁਰੂ ਕੀਤੇ ਗਏ ਹਨ, ਜਿਸ ਤਹਿਤ ਵਿਦਿਆਰਥੀਆਂ ਨੂੰ ਵਜੀਫੇ ਦਿੱਤੇ ਜਾਣਗੇ ਤਾਂ ਜੋ ਉਨ੍ਹਾਂ ਨੂੰ ਪੜਾਈ ਦੇ ਨਾਲ-ਨਾਲ ਪੜ੍ਹਾਈ 'ਚ ਆਉਣ ਵਾਲੇ ਖਰਚ ਲਈ ਕਿਸੇ ਤਰ੍ਹਾਂ ਦੀ ਕੋਈ ਦਿੱਕਤ ਦਰਪੇਸ਼ ਨਾ ਆਵੇ।

 

1.  
ਪੱਧਰ: ਅੰਤਰਰਾਸ਼ਟਰੀ ਪੱਧਰ
ਸਕਾਲਰਸ਼ਿਪ: ਸਟੱਡੀ ਐਸਟੋਨੀਆ (ਇੰਡੀਆ) ਮੈਰਿਟ ਸਕਾਲਰਸ਼ਿਪ ਫਾਰ ਫਰਵਰੀ 2019
ਬਿਓਰਾ: ਉਹ ਹੋਣਹਾਰ ਭਾਰਤੀ ਵਿਦਿਆਰਥੀ, ਜੋ ਵਿੱਦਿਅਕ ਸੈਸ਼ਨ ਫਰਵਰੀ 2019 ਨੂੰ ਐਸਟੋਨੀਆ ਦੀ ਐਸਟੋਨੀਆ ਇੰਟਰਪ੍ਰੇਨੇਓਰਸ਼ਿਪ ਯੂਨੀਵਰਸਿਟੀ ਆਫ ਅਪਲਾਈਡ ਸਾਇੰਸਿਜ਼ ਤੋਂ ਗ੍ਰੈਜੂਏਸ਼ਨ ਜਾਂ ਐੱਮਬੀਏ ਪ੍ਰੋਗਰਾਮ ਕਰਨ ਦੇ ਚਾਹਵਾਨ ਹੋਣ।
ਯੋਗਤਾ: ਗ੍ਰੈਜੂਏਸ਼ਨ ਪ੍ਰੋਗਰਾਮ ਲਈ 50 ਫ਼ੀਸਦੀ ਅੰਕਾਂ ਨਾਲ 12ਵੀਂ ਪਾਸ ਵਿਦਿਆਰਥੀ ਅਤੇ ਆਈਈਐੱਲਟੀਐੱਸ 'ਚ 5.5 ਜਾਂ ਟੀਓਈਐੱਫਐੱਲ 'ਚ 69 ਅੰਕਾਂ ਨਾਲ ਅੰਗਰੇਜ਼ੀ 'ਚ ਮੁਹਾਰਤ ਰੱਖਦੇ ਹੋਣ ਅਤੇ ਉਨ੍ਹਾਂ ਦੀ ਉਮਰ 25 ਸਾਲ ਤੋਂ ਘੱਟ ਹੋਵੇ। ਐੱਮਬੀਏ ਪ੍ਰੋਗਰਾਮ ਲਈ ਪਹਿਲੇ ਦਰਜੇ ਨਾਲ ਗ੍ਰੈਜੂਏਟ, ਜੋ ਆਈਈਐੱਲਟੀਐੱਸ 'ਚ 6.0 ਸਕੋਰ ਨਾਲ ਅੰਗਰੇਜ਼ੀ 'ਚ ਮੁਹਾਰਤ ਰੱਖਦੇ ਹੋਣ ਅਤੇ ਉਨ੍ਹਾਂ ਦੀ ਉਮਰ 35 ਸਾਲ ਤੋਂ ਘੱਟ ਹੋਵੇ।
ਵਜ਼ੀਫ਼ਾ/ਲਾਭ: ਵਿਦਿਆਰਥੀ ਨੂੰ ਸਕਾਲਰਸ਼ਿਪ ਦੇ ਤੌਰ 'ਤੇ 100 ਫ਼ੀਸਦੀ ਤਕ ਟਿਊਸ਼ਨ ਫੀਸ ਦਿੱਤੀ ਜਾਵੇਗੀ ਅਤੇ ਡਿਗਰੀ ਪੂਰੀ ਹੋਣ ਤੋਂ ਬਾਅਦ 6 ਮਹੀਨੇ ਦਾ ਵਰਕ ਵੀਜ਼ੀ ਦਿੱਤਾ ਜਾਵੇਗਾ।
ਆਖ਼ਰੀ ਤਰੀਕ: 30 ਨਵੰਬਰ 2018
ਕਿਵੇਂ ਕਰੀਏ ਅਪਲਾਈ: ਆਨਲਾਈਨ ਅਰਜ਼ੀਆਂ ਸਵੀਕਾਰ ਕੀਤੀਆਂ ਜਾਣਗੀਆਂ।
ਅਪਲਾਈ ਕਰਨ ਲਈ ਲਿੰਕ http://www.b4s.in/bani/SEM2

 

2.  
ਪੱਧਰ: ਰਾਸ਼ਟਰੀ ਪੱਧਰ
ਸਕਾਲਰਸ਼ਿਪ: ਇੰਡੀਅਨ ਆਇਲ ਸਪੋਰਟਸ ਸਕਾਲਰਸ਼ਿਪ ਸਕੀਮ 2018
ਬਿਓਰਾ: ਭਾਰਤ ਦੇ ਪ੍ਰਤਿਭਾਵਾਨ 198 ਨੌਜਵਾਨ ਖਿਡਾਰੀ, ਜਿਨ੍ਹਾਂ ਨੇ ਸਬ-ਜੂਨੀਅਰ, ਜੂਨੀਅਰ ਅਤੇ ਸੀਨੀਅਰ ਪੱਧਰ 'ਤੇ ਭਾਰਤ ਲਈ ਬਿਹਤਰੀਨ ਖੇਡ ਦਾ ਪ੍ਰਦਰਸ਼ਨ ਕੀਤਾ ਹੈ, ਉਨ੍ਹਾਂ ਨੂੰ ਉਤਸ਼ਾਹਿਤ ਕਰਨ ਲਈ ਇੰਡੀਅਨ ਆਇਲ ਵੱਲੋਂ ਸਕਾਲਰਸ਼ਿਪ ਮੁਹੱਈਆ ਕਰਵਾਈ ਜਾ ਰਹੀ ਹੈ। ਇਸ ਸਕਾਲਰਸ਼ਿਪ ਸਕੀਮ ਤਹਿਤ ਦੋ ਵੱਖ-ਵੱਖ ਪੱਧਰਾਂ 'ਤੇ (ਸਕਾਲਰ, ਇਲੀਟ ਸਕਾਲਰ) ਸਕਾਲਰਸ਼ਿਪ ਦਿੱਤੀ ਜਾਵੇਗੀ। ਕ੍ਰਿਕਟ, ਹਾਕੀ, ਬਾਸਕਿਟਬਾਲ, ਵਾਲੀਬਾਲ, ਫੁੱਟਬਾਲ ਅਤੇ ਕਬੱਡੀ ਦੇ ਲਈ ਟੀਮ ਦੇ ਰੂਪ 'ਚ ਅਤੇ ਕੈਰਮ, ਬੈਡਮਿੰਟਨ, ਚੈੱਸ, ਬਾਕਸਿੰਗ, ਜਿਮਨਾਸਟਿਕ, ਸ਼ੂਟਿੰਗ, ਤੈਰਾਕੀ, ਟੇਬਲ ਟੈਨਿਸ ਅਤੇ ਐਥਲੈਟਿਕਸ ਦੇ ਖਿਡਾਰੀਆਂ ਨੂੰ ਵਿਅਕਤੀਗਤ ਤੌਰ 'ਤੇ ਸਕਾਲਰਸ਼ਿਪ ਦਿੱਤੀ ਜਾਵੇਗੀ।
ਯੋਗਤਾ:

ਉਹ ਖਿਡਾਰੀ, ਜਿਨ੍ਹਾਂ ਦੀ ਪਹਿਲੀ ਸਤੰਬਰ 2018 ਨੂੰ ਉਮਰ 13 ਤੋਂ 19 ਸਾਲ ਦੇ ਦਰਮਿਆਨ ਹੋਵੇ। ਖਿਡਾਰੀ ਨੇ ਜੂਨੀਅਰ, ਸਬ-ਜੂਨੀਅਰ ਰਾਸ਼ਟਰੀ ਚੈਂਪੀਅਨਸ਼ਿਪ ਦੇ ਸੈਮੀਫਾਈਨਲਿਸਟ ਜਾਂ ਫਿਰ ਫਾਇਨਲ ਵਿਚ 1-5 ਅਤੇ 6-15 ਤਕ ਦੀ ਰੈਂਕਿੰਗ ਪ੍ਰਾਪਤ ਕੀਤੀ ਹੋਵੇ।

ਵਜ਼ੀਫ਼ਾ/ਲਾਭ: ਇਲੀਟ ਸਕਾਲਰਜ਼ ਨੂੰ ਪਹਿਲੇ ਸਾਲ 15,000 ਰੁਪਏ ਪ੍ਰਤੀ ਮਹੀਨਾ, ਦੂਸਰੇ ਸਾਲ 17,000 ਰੁਪਏ ਅਤੇ ਤੀਸਰੇ ਸਾਲ 19,000 ਰੁਪਏ ਮਹੀਨਾਵਾਰ ਮਿਲਣਗੇ। ਸਕਾਲਰਜ਼ ਨੂੰ ਕ੍ਰਮਵਾਰ ਤਿੰਨ ਸਾਲਾਂ ਦੌਰਾਨ ਪ੍ਰਤੀ ਮਹੀਨਾ 12,000, 14,000 ਅਤੇ 16,000 ਰੁਪਏ ਪ੍ਰਾਪਤ ਹੋਣਗੇ।
ਆਖ਼ਰੀ ਤਰੀਕ: 30 ਸਤੰਬਰ 2018
ਕਿਵੇਂ ਕਰੀਏ ਅਪਲਾਈ: ਸਿਰਫ਼ ਆਨਲਾਈਨ ਅਪਲਾਈ ਕੀਤਾ ਜਾ ਸਕਦਾ ਹੈ।
ਅਪਲਾਈ ਕਰਨ ਲਈ ਲਿੰਕ http://www.b4s.in/bani/ISSI2

 

3.  
ਪੱਧਰ: ਰਾਸ਼ਟਰੀ ਪੱਧਰ
ਸਕਾਲਰਸ਼ਿਪ: 21th ਨੇਸ਼ਨਵਾਈਡ ਐਜੂਕੇਸ਼ਨ ਐਂਡ ਸਕਾਲਰਸ਼ਿਪ ਟੈਸਟ (ਐੱਨਈਐੱਸਟੀ ਸੀਨੀਅਰ) 2019
ਬਿਓਰਾ: ਸੀਨੀਅਰ-1 'ਚ ਇੰਜੀਨੀਅਰਿੰਗ ਦੇ ਗ੍ਰੈਜੂਏਸ਼ਨ ਦੇ ਪਹਿਲੇ ਅਤੇ ਦੂਜੇ ਵਰ੍ਹੇ ਦੇ ਵਿਦਿਆਰਥੀ, ਐੱਮਬੀਬੀਐੱਸ, ਬੀਏਐੱਮਐੱਸ, ਬੀਐੱਚਐੱਮਐੱਸ, ਬੀਯੂਐੱਮਐੱਸ, ਬੀਡੀਐੱਸ ਅਤੇ ਬੀਏਸੀ ਦੇ ਕਿਸੇ ਵੀ ਵਰ੍ਹੇ ਦੇ ਵਿਦਿਆਰਥੀ ਅਤੇ 12ਵੀਂ ਕਲਾਸ ਦੇ ਵਿਦਿਆਰਥੀ, ਜੋ ਸਾਇੰਸ ਵਿਸ਼ਿਆਂ ਨਾਲ ਪੜ੍ਹ ਰਹੇ ਹਨ। ਕੈਟੇਗਰੀ ਸੀਨੀਅਰ-2 ਵਿਚ ਇੰਜੀਨੀਅਰਿੰਗ ਦੇ ਤੀਸਰੇ ਅਤੇ ਚੌਥੇ ਸਾਲ ਦੇ ਵਿਦਿਆਰਥੀ ਅਤੇ ਬੀਸੀਏ, ਬੀਐੱਸਸੀ 'ਚ ਕੰਪਿਊਟਰ ਅਤੇ ਆਈਟੀ ਸਟ੍ਰੀਮ 'ਚ ਪੜ੍ਹ ਰਹੇ ਵਿਦਿਆਰਥੀ ਅਪਲਾਈ ਕਰ ਸਕਦੇ ਹਨ।
ਯੋਗਤਾ: ਸਾਇੰਸ ਵਿਸ਼ਿਆਂ ਨਾਲ 12ਵੀਂ ਦੇ ਵਿਦਿਅਰਥੀ ਅਤੇ ਇੰਜੀਨੀਅਰਿੰਗ ਡਿਪਲੋਮਾ ਅਤੇ ਡਿਗਰੀ ਕੋਰਸ ਕਰ ਰਹੇ ਵਿਦਿਆਰਥੀ ਅਪਲਾਈ ਕਰਨ ਦੇ ਪਾਤਰ ਹਨ।
ਵਜ਼ੀਫ਼ਾ/ਲਾਭ: ਸੀਨੀਅਰ-1 ਕੈਟੇਗਰੀ ਦੇ ਤਹਿਤ ਪਹਿਲਾ ਰੈਂਕ ਪ੍ਰਾਪਤ ਕਰਨ ਵਾਲੇ ਵਿਦਿਆਰਥੀ ਨੂੰ 75,000 ਰੁਪਏ ਅਤੇ ਦੂਸਰਿਆਂ ਨੂੰ 35,000 ਰੁਪਏ ਪ੍ਰਤੀ ਵਿਦਿਆਰਥੀ ਪ੍ਰਾਪਤ ਹੋਣਗੇ। ਸੀਨੀਅਰ ਵਰਗ ਤਹਿਤ ਇਹੀ ਰਾਸ਼ੀ ਕ੍ਰਮਵਾਰ ਇਕ ਲੱਖ ਰੁਪਏ ਅਤੇ 40,000 ਰੁਪਏ ਪ੍ਰਾਪਤ ਹੋਵੇਗੀ।
ਆਖ਼ਰੀ ਤਰੀਕ: 30 ਸਤੰਬਰ 2018
ਕਿਵੇਂ ਕਰੀਏ ਅਪਲਾਈ: ਉਮੀਦਵਾਰ ਆਪਣੀਆਂ ਅਰਜ਼ੀਆਂ ਰਜਿਸਟਰਡ ਡਾਕ ਜਾਂ ਕੋਰੀਅਰ ਰਾਹੀਂ (ਐੱਸਈਐੱਮਸੀਆਈ ਦੇ ਨਾਂ ਡੀਡੀ ਬਣਾ ਕੇ) ਇਸ ਪਤੇ 'ਤੇ ਭੇਜਣ - ਐੱਸਈਐੱਮਸੀਆਈ ਇੰਡੀਆ, ਬੀ-1, ਪਿਕੇਡਿਲੀ ਫਲੈਟਸ, 57-ਜੇ, ਕਲੇਯਰ ਰੋਡ, ਬਾਇਕੁਲਾ, ਮੁੰਬਈ-400008
ਅਪਲਾਈ ਕਰਨ ਲਈ ਲਿੰਕ http://www.b4s.in/bani/NEA12

Related News