ਮਾਂ ਨੇ ਪੜ੍ਹਨ ਲਈ ਕਿਹਾ ਤਾਂ ਮਾਰੀ ਭਾਖੜਾ ''ਚ ਛਾਲ

Thursday, Aug 24, 2017 - 08:09 AM (IST)

ਮਾਂ ਨੇ ਪੜ੍ਹਨ ਲਈ ਕਿਹਾ ਤਾਂ ਮਾਰੀ ਭਾਖੜਾ ''ਚ ਛਾਲ

ਪਟਿਆਲਾ (ਬਲਜਿੰਦਰ) - ਮਾਂ ਵੱਲੋਂ ਪੜ੍ਹਨ 'ਤੇ ਜ਼ੋਰ ਦੇਣ ਤੋਂ ਖਫਾ ਅੱਠਵੀਂ ਜਮਾਤ ਦੇ ਵਿਦਿਆਰਥੀ ਨੇ ਦੇਰ ਸ਼ਾਮ ਭਾਖੜਾ ਵਿਚ ਛਾਲ ਮਾਰ ਦਿੱਤੀ, ਜਿਸ ਨੂੰ ਮੌਕੇ 'ਤੇ ਮੌਜੂਦ ਗੋਤਾਖੋਰਾਂ ਨੇ ਬਚਾਅ ਲਿਆ। ਭੋਲੇ ਸ਼ੰਕਰ ਡਾਈਵਰਜ਼ ਕਲੱਬ ਦੇ ਪ੍ਰਧਾਨ ਸ਼ੰਕਰ ਭਾਰਦਵਾਜ ਨੇ ਦੱਸਿਆ ਕਿ ਬੱਚਾ ਕਾਫੀ ਦੇਰ ਤੋਂ ਭਾਖੜਾ ਦੇ ਕਿਨਾਰੇ ਬੈਠਾ ਸੀ। ਅਚਾਨਕ ਉਨ੍ਹਾਂ ਦੀ ਨਿਗਾਹ ਉਸ 'ਤੇ ਪੈ ਗਈ। ਜਦੋਂ ਬੱਚੇ ਤੋਂ ਪੁੱਛਣ ਦੀ ਕੋਸ਼ਿਸ਼ ਕੀਤੀ ਤਾਂ ਗੋਤਾਖੋਰਾਂ ਕੋਲ ਪਹੁੰਚਣ ਤੋਂ ਪਹਿਲਾਂ ਹੀ ਬੱਚੇ ਨੇ ਭਾਖੜਾ ਵਿਚ ਛਾਲ ਮਾਰ ਦਿੱਤੀ, ਜਿਸ ਨੂੰ ਗੋਤਾਖੋਰਾਂ ਨੇ ਬਚਾਅ ਲਿਆ। ਉਨ੍ਹਾਂ ਦੱਸਿਆ ਕਿ ਬੱਚਾ ਅੱਠਵੀਂ ਦਾ ਵਿਦਿਆਰਥੀ ਹੈ। ਬੱਚੇ ਨੇ ਦੱਸਿਆ ਕਿ ਉਸ ਦਾ ਪਿਤਾ ਬੈਂਕ ਵਿਚ ਮੈਨੇਜਰ ਹੈ। ਉਹ ਅਰਬਨ ਅਸਟੇਟ ਵਿਖੇ ਰਹਿੰਦੇ ਹਨ। ਉਸ ਦੀ ਮਾਂ ਉਸ ਨੂੰ ਪੜ੍ਹਨ ਲਈ ਜ਼ੋਰ ਦਿੰਦੀ ਹੈ, ਜਿਸ ਤੋਂ ਖਫਾ ਹੋ ਕੇ ਉਹ ਘਰੋਂ ਭੱਜ ਕੇ ਆਤਮ-ਹੱਤਿਆ ਕਰਨ ਲਈ ਆਇਆ ਸੀ।


Related News