ਵਿਦਿਆਰਥੀ ਨੇ ਫਾਹਾ ਲੈ ਕੇ ਕੀਤੀ ਆਤਮਹੱਤਿਆ
Monday, Aug 14, 2017 - 06:43 AM (IST)
ਬਠਿੰਡਾ (ਪਾਇਲ) - ਧੋਬੀਆਣਾ ਬਸਤੀ 'ਚ ਇਕ ਵਿਦਿਆਰਥੀ ਨੇ ਫਾਹਾ ਲੈ ਕੇ ਆਤਮਹੱਤਿਆ ਕਰ ਲਈ। ਜਾਣਕਾਰੀ ਅਨੁਸਾਰ ਉਕਤ ਬਸਤੀ ਦੇ 25 ਗਜ਼ ਕੁਆਰਟਰ 'ਚ ਰਹਿਣ ਵਾਲੇ 16 ਸਾਲਾ ਕਰਨ ਨੇ ਐਤਵਾਰ ਦੁਪਹਿਰ ਆਪਣੇ ਹੀ ਘਰ 'ਚ ਫਾਹਾ ਲੈ ਕੇ ਆਪਣੀ ਜੀਵਨ ਲੀਲਾ ਖਤਮ ਕਰ ਲਈ। ਘਟਨਾ ਦਾ ਪਤਾ ਕੰਮ 'ਤੇ ਗਈ ਮਾਂ ਅਤੇ ਦੋ ਭੈਣਾਂ ਨੂੰ ਵਾਪਿਸ ਆਉਣ 'ਤੇ ਲੱਗਾ। ਘਟਨਾ ਦੇ ਸਮੇਂ ਮ੍ਰਿਤਕ ਦਾ ਪਿਤਾ ਸਤੀਸ਼ ਰਾਮ ਕਿਸੇ ਕੰਮ ਲਈ ਬੀਕਾਨੇਰ ਗਿਆ ਹੋਇਆ ਸੀ। ਸੂਚਨਾ ਮਿਲਣ 'ਤੇ ਥਾਣਾ ਕੈਂਟ ਦੀ ਪੁਲਸ ਅਤੇ ਸਹਾਰਾ ਜਨਸੇਵਾ ਦੇ ਮੈਂਬਰ ਮੌਕੇ 'ਤੇ ਪਹੁੰਚੇ। ਪੁਲਸ ਕਾਰਵਾਈ ਉਪਰੰਤ ਸੰਸਥਾ ਮੈਂਬਰਾਂ ਨੇ ਲਾਸ਼ ਸਰਕਾਰੀ ਹਸਪਤਾਲ ਪਹੁੰਚਾਈ।
ਮ੍ਰਿਤਕ 6ਵੀਂ ਕਲਾਸ ਦਾ ਵਿਦਿਆਰਥੀ ਸੀ। ਘਟਨਾ ਦੇ ਬਾਅਦ ਉਸ ਦੀ ਮਾਂ ਅਤੇ ਭੈਣਾਂ ਦਾ ਰੋ-ਰੋ ਕੇ ਬੁਰਾ ਹਾਲ ਹੈ। ਉਕਤ ਮਾਮਲੇ 'ਚ ਥਾਣਾ ਕੈਂਟ ਦੇ ਤਫ਼ਤੀਸ਼ੀ ਅਧਿਕਾਰੀ ਏ. ਐੱਸ. ਆਈ. ਇੰਦਰਜੀਤ ਸਿੰਘ ਦਾ ਕਹਿਣਾ ਹੈ ਕਿ ਘਟਨਾ ਦੇ ਸਮੇਂ ਮ੍ਰਿਤਕ ਘਰ 'ਚ ਇਕੱਲਾ ਸੀ। ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਜਦੋਂਕਿ ਅਜੇ ਮੌਤ ਕੇ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ ਹੈ। ਉਨ੍ਹਾਂ ਦੱਸਿਆ ਕਿ ਮ੍ਰਿਤਕ ਦੀ ਕਿਸੇ ਨਾਲ ਲੜਾਈ ਜਾਂ ਵਿਵਾਦ ਦੇ ਬਾਰੇ 'ਚ ਪਤਾ ਲਗਾਉਣ ਦਾ ਯਤਨ ਕੀਤਾ ਜਾ ਰਿਹਾ ਹੈ।
