ਇੰਡੀਆ ਬੁਕ ਆਫ ਰਿਕਾਰਡਸ ''ਚ ਡ੍ਰਾਨ ਬਣਾਉਣ ''ਚ ਸਭ ਤੋਂ ਛੋਟਾ ਵਿਦਵਾਨ ਬਣਿਆ ਸ਼ਹਿਰ ਦਾ ਅੱਠਵੀਂ ਦਾ ਵਿਦਿਆਰਥੀ ਆਰਿਯਾਮਨ

Thursday, Apr 05, 2018 - 06:23 AM (IST)

ਇੰਡੀਆ ਬੁਕ ਆਫ ਰਿਕਾਰਡਸ ''ਚ ਡ੍ਰਾਨ ਬਣਾਉਣ ''ਚ ਸਭ ਤੋਂ ਛੋਟਾ ਵਿਦਵਾਨ ਬਣਿਆ ਸ਼ਹਿਰ ਦਾ ਅੱਠਵੀਂ ਦਾ ਵਿਦਿਆਰਥੀ ਆਰਿਯਾਮਨ

ਲੁਧਿਆਣਾ(ਮੀਨੂ)-ਸ਼ਹਿਰ ਦੇ ਆਰਿਯਾਮਨ ਵਰਮਾ ਨੇ ਇੰਡੀਆ ਬੁਕ ਆਫ ਰਿਕਾਰਡਸ ਵਿਚ ਡ੍ਰਾਨ ਬਣਾਉਣ ਵਿਚ ਸਭ ਤੋਂ ਛੋਟਾ ਵਿਦਵਾਨ ਬਣ ਕੇ ਆਪਣਾ ਨਾਂ ਦਰਜ ਕਰਵਾਇਆ ਹੈ। ਸਪਤਾਲ ਮਿੱਤਲ ਸਕੂਲ ਦੇ ਅੱਠਵੀਂ ਦੇ ਵਿਦਿਆਰਥੀ ਆਰਿਯਾਮਨ ਨੇ ਸਾਇੰਸ ਐਂਡ ਟੈਕਨਾਲੋਜੀ ਵਿਚ ਆਪਣੀ ਰਚਨਾਤਮਕਤਾ ਦਾ ਪ੍ਰਦਰਸ਼ਨ ਕਰਦੇ ਹੋਏ ਅਜਿਹਾ ਡ੍ਰਾਨ ਤਿਆਰ ਕੀਤਾ ਹੈ ਜੋ 50 ਤੋਂ 70 ਫੁੱਟ ਉੱਚਾ ਉਡ ਸਕਦਾ ਹੈ। ਇਸ ਵਿਚ ਕੈਮਰੇ, ਜੀ. ਪੀ. ਐੱਸ., ਗਲੋਬਲ ਪੁਜ਼ੀਸ਼ਨਿੰਗ ਸਿਸਟਮ, ਨੇਵੀਗੇਸ਼ਨ ਸਿਸਟਮ, ਸੈਂਸਰ ਅਤੇ ਹੋਰ ਯੰਤਰ ਲੱਗੇ ਹੋਏ ਹਨ। ਆਰਿਯਾਮਨ ਨੇ ਕਿਹਾ ਕਿ ਉਸ ਦਾ ਸੁਪਨਾ ਆਪਣੇ ਦੇਸ਼ ਵਿਚ ਹੀ ਰਹਿ ਕੇ ਸਾਇੰਸ ਅਤੇ ਟੈਕਨਾਲੋਜੀ ਵਿਚ ਨਵੀਆਂ ਤਕਨੀਕਾਂ ਦੀ ਖੋਜ ਕਰ ਕੇ ਨਵਾਂ ਰਿਕਾਰਡ ਸਥਾਪਤ ਕਰਨਾ ਹੈ। ਆਰਿਯਾਮਨ ਦੀ ਮਾਤਾ ਡਿੰਪਲ ਵਰਮਾ ਅਤੇ ਪਿਤਾ ਨਵੀਨ ਵਰਮਾ ਨੇ ਆਪਣੇ ਬੇਟੇ ਦੀ ਸਫਲਤਾ ਨੂੰ ਜਗ ਬਾਣੀ ਨਾਲ ਸ਼ੇਅਰ ਕਰਦੇ ਹੋਏ ਕਿਹਾ ਕਿ ਉਨ੍ਹਾਂ ਦਾ ਬੇਟਾ ਮਲਟੀਟੇਲੈਂਟਿਡ ਹੈ। ਸਾਇੰਸ ਦੀਆਂ ਨਵੀਆਂ-ਨਵੀਆਂ ਖੋਜਾਂ ਕਰਨਾ ਉਸ ਦਾ ਪੈਸ਼ਨ ਹੈ। ਆਰਿਯਾਮਨ ਨੇ ਕਈ ਅਜਿਹੀਆਂ ਤਕਨੀਕਾਂ ਇਜ਼ਾਦ ਕੀਤੀਆਂ ਹਨ ਜਿਨ੍ਹਾਂ ਦੀ ਘਰ ਜਾਂ ਫਿਰ ਦਫਤਰ ਵਿਚ ਵਰਤੋਂ ਕੀਤੀ ਜਾ ਸਕਦੀ ਹੈ।
ਵਰਲਡ ਐਜੂਕੇਸ਼ਨ ਰੋਬੋਟ ਕਾਂਟੈਸਟ ਵਿਚ ਜਿੱਤ ਚੁੱਕਾ ਹੈ ਗੋਲਡ ਮੈਡਲ
ਆਰਿਯਾਮਨ ਨੇ 9 ਸਾਲ ਦੀ ਉਮਰ ਵਿਚ ਲਾਈਵ ਫੋਲੋਅਰ ਰੋਬੋਟ ਬਣਾਇਆ ਸੀ ਅਤੇ ਵਰਲਡ ਐਜੂਕੇਸ਼ਨਲ ਰੋਬੋਟ ਕਾਂਟੈਸਟ ਵਿਚ ਆਪਣੀ ਸਾਇੰਸ ਐਂਡ ਟੈਕਨਾਲੋਜੀ ਪ੍ਰਾਜੈਕਟ ਲਈ ਗੋਲਡ ਮੈਡਲ ਵੀ ਮਿਲ ਚੁੱਕਾ ਹੈ, ਜਿਸ ਨੂੰ ਇੰਡੀਆ ਬੁੱਕ ਆਫ ਰਿਕਾਰਡਸ ਵਿਚ ਕਬੂਲਿਆ ਗਿਆ ਸੀ। ਇੰਡੀਆ ਬੁੱਕ ਆਫ ਰਿਕਾਰਡਸ ਦੇ ਚੀਫ ਐਡੀਟਰਸ ਵੱਲੋਂ ਵਰਲਡ ਵਾਇਡ ਸਟੇਜ ਇਵੈਂਟ ਦਿੱਲੀ ਵਿਚ ਹੋਇਆ, ਜਿਸ ਵਿਚ ਆਰਿਯਾਮਨ ਨੇ ਗੋਲਡ ਮੈਡਲ ਹਾਸਲ ਕੀਤਾ ਹੈ। ਇਸ ਪ੍ਰਾਪਤੀ ਤੋਂ ਇਲਾਵਾ ਆਰਿਯਾਮਨ ਆਈ. ਆਈ. ਟੀ. ਦਿੱਲੀ ਵਿਚ ਕਰਵਾਏ ਜੰਕਯਾਰਡ ਇਲੈਕਟ੍ਰੋਨਿਕਸ ਅਤੇ ਵਰਲਡ ਐਜੂਕੇਸ਼ਨਲ ਰੋਬੋਟਿਕ ਚੈਂਪੀਅਨਸ਼ਿਪ ਇਨ ਬੀਜਿੰਗ ਵਿਚ ਵੀ ਆਪਣਾ ਪ੍ਰਦਰਸ਼ਨ ਦਿਖਾ ਚੁੱਕਾ ਹੈ। ਉਸ ਨੇ ਆਪਣੇ ਘਰ ਦੇ ਲਈ ਵੀ ਥੈਫਟ ਅਲਾਰਮ, ਵਾਟਰ ਅਲਾਰਮ, ਫਾਇਰ ਅਲਾਰਮ, ਸੋਲਰ ਪੈਨਲ ਅਤੇ ਹੋਰ ਕਈ ਤਕਨੀਕਾਂ ਬਣਾਈਆਂ ਹਨ।
ਈ-ਨੋਟਿਸ ਬੋਰਡ ਕੀਤਾ ਤਿਆਰ
ਆਰਿਯਾਮਨ ਨੇ ਈ-ਨੋਟਿਸ ਬੋਰਡ ਤਿਆਰ ਕੀਤਾ ਹੈ ਜਿਸ ਰਾਹੀਂ ਮੋਬਾਇਲ ਤੋਂ ਕੋਈ ਵੀ ਮੈਸੇਜ ਸਕੂਲਾਂ, ਕਾਲਜਾਂ, ਇੰਸਟੀਚਿਊਟ ਅਤੇ ਹੋਰਨਾਂ ਦਫਤਰਾਂ ਵਿਚ ਭੇਜ ਕੇ ਡਿਸਪਲੇ ਹੋ ਸਕਦਾ ਹੈ। ਟੀ. ਵੀ. ਦੇ ਰਿਮੋਰਟ ਤੋਂ ਟਿਊਬ ਲਾਈਟਸ ਵੀ ਕੰਟਰੋਲ ਕੀਤੇ ਹਨ।
ਦੇਸ਼ ਲਈ ਨਵੀਆਂ-ਨਵੀਆਂ ਖੋਜਾਂ ਕਰਨ ਦਾ ਹੈ ਸੁਪਨਾ
ਆਰਿਯਾਮਨ ਨੇ ਦੱਸਿਆ ਕਿ ਉਹ ਆਪਣੇ ਦੇਸ਼ ਵਿਚ ਹੀ ਰਹਿ ਕੇ ਸਾਇੰਸ ਅਤੇ ਟੈਕਨਾਲੋਜੀ ਦੇ ਖੇਤਰ ਵਿਚ ਨਵੇਂ ਰਿਕਾਰਡ ਸਥਾਪਤ ਕਰਨਾ ਚਾਹੁੰਦਾ ਹੈ। ਉਹ ਚਾਹੁੰਦਾ ਹੈ ਕਿ ਉਹ ਆਪਣੇ ਦੇਸ਼ ਲਈ ਨਵੀਆਂ ਤਕਨੀਕਾਂ ਇਜ਼ਾਦ ਕਰੇ। ਹੁਣ ਉਹ ਦੁਬਈ ਵਿਚ ਜੂਨ ਵਿਚ ਹੋ ਰਹੇ ਇੰਟਰਨੈਸ਼ਨਲ ਰੋਬੋਟਿਕ ਲੀਗ ਵਿਚ ਹਿੱਸਾ ਲੈ ਰਿਹਾ ਹੈ।


Related News