ਪੰਜਾਬ ਲਈ ਚਿੰਤਾ ਭਰੀ ਖ਼ਬਰ, 10 ਹਜ਼ਾਰ ਤੋਂ ਪਾਰ ਪੁੱਜੀਆਂ 'ਪਰਾਲੀ' ਸਾੜਨ ਦੀਆਂ ਘਟਨਾਵਾਂ

Saturday, Oct 29, 2022 - 09:06 AM (IST)

ਪੰਜਾਬ ਲਈ ਚਿੰਤਾ ਭਰੀ ਖ਼ਬਰ, 10 ਹਜ਼ਾਰ ਤੋਂ ਪਾਰ ਪੁੱਜੀਆਂ 'ਪਰਾਲੀ' ਸਾੜਨ ਦੀਆਂ ਘਟਨਾਵਾਂ

ਚੰਡੀਗੜ੍ਹ (ਅਸ਼ਵਨੀ) : ਪੰਜਾਬ 'ਚ ਪਰਾਲੀ ਸਾੜਨ ਦੀਆਂ ਘਟਨਾਵਾਂ ਦੀ ਗਿਣਤੀ 10 ਹਜ਼ਾਰ ਨੂੰ ਪਾਰ ਕਰ ਗਈ ਹੈ। ਇਸ ਵਾਰ ਝੋਨੇ ਦੀ ਕਟਾਈ ਤੋਂ ਬਾਅਦ ਪਰਾਲੀ ਸਾੜਨ ਦੀਆਂ ਕੁੱਲ ਘਟਨਾਵਾਂ 10,214 ਤੱਕ ਪਹੁੰਚ ਗਈਆਂ ਹਨ। ਇਹ ਪਿਛਲੇ ਸਾਲ ਨਾਲੋਂ ਬਹੁਤ ਜ਼ਿਆਦਾ ਹੈ। 2021 'ਚ 28 ਅਕਤੂਬਰ ਤੱਕ ਪਰਾਲੀ ਸਾੜਨ ਦੀਆਂ ਕੁੱਲ 7503 ਘਟਨਾਵਾਂ ਦਰਜ ਕੀਤੀਆਂ ਗਈਆਂ ਸਨ, ਜੋ ਇਸ ਵਾਰ 2711 ਦੇ ਨਾਲ ਵੱਧ ਕੇ 10,214 ਹੋ ਗਈਆਂ ਹਨ।

ਇਹ ਵੀ ਪੜ੍ਹੋ : ਅਹਿਮ ਖ਼ਬਰ : ਪੰਜਾਬ 'ਚ ਮਿਡ-ਡੇਅ-ਮੀਲ ਨੂੰ ਲੈ ਕੇ ਹੁਣ ਸਕੂਲਾਂ ਨੂੰ ਜਾਰੀ ਕੀਤੇ ਗਏ ਇਹ ਹੁਕਮ

ਇਸ ਸਾਲ ਇਹ ਵੀ ਪਹਿਲੀ ਵਾਰ ਹੈ ਕਿ ਇਕ ਦਿਨ 'ਚ 2,000 ਤੋਂ ਵੱਧ ਘਟਨਾਵਾਂ ਦਰਜ ਕੀਤੀਆਂ ਗਈਆਂ ਹਨ। 28 ਅਕਤੂਬਰ ਨੂੰ ਸੈਟੇਲਾਈਟ ਨੇ ਸੂਬੇ ਭਰ 'ਚ ਪਰਾਲੀ ਸਾੜਨ ਦੀਆਂ ਕੁੱਲ 2067 ਘਟਨਾਵਾਂ ਦਰਜ ਕੀਤੀਆਂ ਹਨ, ਜੋ ਇਸ ਵਾਰ ਦਾ ਸਭ ਤੋਂ ਵੱਡਾ ਅੰਕੜਾ ਹੈ। ਇਸ ਤੋਂ ਪਹਿਲਾਂ 26 ਅਕਤੂਬਰ ਨੂੰ ਹੀ ਸਭ ਤੋਂ ਵੱਧ 1238 ਪਰਾਲੀ ਸਾੜਨ ਦੀਆਂ ਘਟਨਾਵਾਂ ਦਰਜ ਹੋਈਆਂ ਸਨ।

ਇਹ ਵੀ ਪੜ੍ਹੋ : ਪੰਜਾਬ ਸਰਕਾਰ ਦਾ ਵੱਡਾ ਫ਼ੈਸਲਾ: ਹੁਣ ਜਾਇਦਾਦ ਮਾਲਕਾਂ ਨੂੰ 15 ਦਿਨਾਂ 'ਚ ਮਿਲੇਗੀ ਐਨ.ਓ.ਸੀ
ਪਿਛਲੇ ਕੁੱਝ ਦਿਨਾਂ 'ਚ ਆਇਆ ਅੰਕੜਿਆਂ 'ਚ ਉਛਾਲ
ਪਰਾਲੀ ਸਾੜਨ ਦੀਆਂ ਘਟਨਾਵਾਂ 'ਚ ਇਹ ਵਾਧਾ ਪਿਛਲੇ ਕੁੱਝ ਦਿਨਾਂ ਤੋਂ ਹੀ ਹੋਇਆ ਹੈ। 21 ਅਕਤੂਬਰ ਤੱਕ ਸੂਬੇ ਭਰ 'ਚ ਪਰਾਲੀ ਸਾੜਨ ਦੀਆਂ ਸਿਰਫ਼ 400-500 ਘਟਨਾਵਾਂ ਹੀ ਦਰਜ ਹੋ ਰਹੀਆਂ ਸਨ। 23 ਅਕਤੂਬਰ ਤੋਂ ਬਾਅਦ ਅੰਕੜਿਆਂ 'ਚ ਵਾਧਾ ਦਰਜ ਕੀਤਾ ਗਿਆ। ਇਸ ਤੋਂ ਬਾਅਦ 26 ਅਕਤੂਬਰ ਤੋਂ ਇਹ ਅੰਕੜੇ ਲਗਾਤਾਰ ਵੱਧਦੇ ਜਾ ਰਹੇ ਹਨ।
31 ਅਕਤੂਬਰ ਤੱਕ ਦਾ ਸਮਾਂ ਚੁਣੌਤੀ ਭਰਿਆ
ਪੰਜਾਬ 'ਚ ਜਿਸ ਤਰ੍ਹਾਂ ਅੰਕੜੇ ਵੱਧ ਰਹੇ ਹਨ, 31 ਅਕਤੂਬਰ ਤੱਕ ਦਾ ਸਮਾਂ ਚੁਣੌਤੀ ਪੂਰਨ ਹੋ ਸਕਦਾ ਹੈ। ਜੇਕਰ ਇਹ ਅੰਕੜੇ ਲਗਾਤਾਰ ਵੱਧਦੇ ਰਹੇ ਤਾਂ ਹਵਾ 'ਚ ਪ੍ਰਦੂਸ਼ਣ ਦਾ ਖ਼ਤਰਾ ਵੱਧ ਜਾਵੇਗਾ। ਅਜਿਹਾ ਇਸ ਲਈ ਵੀ ਹੈ ਕਿਉਂਕਿ ਸਰਦੀਆਂ ਦੇ ਆਉਣ ਨਾਲ ਆਸਮਾਨ 'ਚ ਪ੍ਰਦੂਸ਼ਣ ਦੇ ਕਣ ਇਕ ਪਤਲੀ ਪਰਤ ਬਣਾ ਲੈਂਦੇ ਹਨ, ਜੋ ਆਸਮਾਨ ਨੂੰ ਧੁੰਦ ਵਾਂਗ ਢੱਕ ਸਕਦੇ ਹਨ। ਇਸ ਨਾਲ ਸਾਹ ਦੀਆਂ ਬੀਮਾਰੀਆਂ ਤੋਂ ਪੀੜਤ ਮਰੀਜ਼ਾਂ ਦੀਆਂ ਮੁਸ਼ਕਲਾਂ ਵੱਧ ਸਕਦੀਆਂ ਹਨ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


author

Babita

Content Editor

Related News