ਸੰਘਰਸ਼ੀਲ ਜਥੇਬੰਦੀਆਂ ਦੇ ਆਗੂਆਂ ਸਮੇਤ ਵੱਡੀ ਗਿਣਤੀ ''ਚ ਹੋਰਾਂ ਵਿਰੁੱਧ ਹੁਕਮਾਂ ਦੀ ਉਲੰਘਣਾ ਕਰਨ ''ਤੇ ਮਾਮਲਾ ਦਰਜ

Wednesday, Sep 16, 2020 - 02:02 AM (IST)

ਬਾਬਾ ਬਕਾਲਾ ਸਾਹਿਬ,(ਰਾਕੇਸ਼)- ਬੀਤੇ ਕੱਲ•ਕਿਸਾਨਾਂ ਮਜ਼ਦੂਰਾਂ ਤੇ ਵੱਖ-ਵੱਖ ਸੰਘਰਸ਼ੀਲ ਜਥੇਬੰਦੀਆਂ ਵੱਲੋਂ ਤਿੰਨ ਬਿੱਲ ਆਰਡੀਨੈੱਸ ਨੂੰ ਲਾਗੂ ਕਰਨ ਦੇ ਵਿਰੋਧ 'ਚ ਦਰਿਆ ਬਿਆਸ 'ਤੇ ਭਾਰੀ ਇਕੱਠ ਕਰਕੇ ਆਵਾਜਾਈ ਨੂੰ ਰੋਕਣ ਅਤੇ ਸਰਕਾਰ ਵਿਰੁੱਧ ਨਾਅਰੇਬਾਜ਼ੀ ਕਰਨ 'ਤੇ ਉਨ੍ਹਾਂ ਵਿਰੁੱਧ ਥਾਣਾ ਬਿਆਸ ਦੀ ਪੁਲਿਸ ਵੱਲੋਂ ਡੀ. ਸੀ. ਦੇ ਹੁਕਮਾਂ ਦੀ ਉਲੰਘਣਾ ਕਰਨ, ਸੋਸ਼ਲ ਡਿਸਟੈਂਸ ਦੀਆਂ ਧੱਜੀਆਂ ਉਡਾਉਣ, ਮਾਸਕ ਦੀ ਵਰਤੋਂ ਨਾ ਕਰਨ ਅਤੇ ਨੈਸ਼ਨਲ ਹਾਈਵੇ ਨੂੰ ਰੋਕਣ ਦੇ ਦੋਸ਼ਾਂ ਤਹਿਤ ਮਾਮਲਾ ਦਰਜ਼ ਕੀਤਾ ਜਾ ਚੁੱਕਾ ਹੈ।
ਜਾਣਕਾਰੀ ਮੁਤਾਬਕ ਪੁਲਸ ਨੇ ਸਵਰਨ ਸਿੰਘ ਪੰਧੇਰ ਜਨਰਲ ਸਕੱਤਰ ਪੰਜਾਬ ਸੰਘਰਸ਼ ਕਮੇਟੀ, ਗੁਰਬਚਨ ਸਿੰਘ ਚੱਬਾ, ਜਰਮਨਜੀਤ ਸਿੰਘ ਵਡਾਲਾ, ਸਤਨਾਮ ਸਿੰਘ ਮਾਨੋਚਾਹਲ, ਸਕੱਤਰ ਸਿੰਘ, ਜਸਵਿੰਦਰ ਸਿੰਘ ਸਭਰਾ, ਦਿਆਲ ਸਿੰਘ ਮੀਆਂਵਿੰਡ ਜ਼ੋਨ ਪ੍ਰਧਾਨ ਖਡੂਰ ਸਾਹਿਬ, ਹਰਵਿੰਦਰਬੀਰ ਸਿੰਘ ਕੰਗ ਜ਼ੋਨ ਪ੍ਰਧਾਨ ਪੱਟੀ ਜਿਨ੍ਹਾਂ ਨੇ ਆਪਣੇ ਹੋਰ ਸੈਂਕੜੇ ਸਾਥੀਆਂ ਸਮੇਤ ਨੈਸ਼ਨਲ ਹਾਈਵੇ ਬਿਆਸ ਦਰਿਆ ਪੁੱਲ 'ਤੇ ਟੈਂਟ ਲਗਾ ਕੇ ਅਤੇ ਦਰੀਆਂ ਵਿਛਾ ਕੇ ਕੋਰੋਨਾ ਵਾਇਰਸ ਦੀ ਪ੍ਰਵਾਹ ਕੀਤੇ ਬਿਨਾ 900 ਤੋਂ 1000 ਵਿਅਕਤੀਆਂ ਨੂੰ ਇਕੱਠੇ ਕਰਕੇ ਧਰਨਾ ਲਾਇਆ ਹੋਇਆ ਸੀ, ਜਦਕਿ ਕੋਵਿਡ-19 ਕਰਕੇ ਇੰਨੀ ਭਾਰੀ ਗਿਣਤੀ ਵਿਚ ਇਕੱਠ ਨਹੀ ਕੀਤਾ ਜਾ ਸਕਦਾ ਹੈ ਅਤੇ ਨਾ ਹੀ ਹਾਈਵੇ ਨੂੰ ਜਾਮ ਹੀ ਕਰਨ ਦੀ ਇਜਾਜਤ ਦਿਤੀ ਜਾਂਦੀ ਹੈ। ਜਿਸ 'ਤੇ ਕਾਰਵਾਈ ਕਰਦਿਆਂ ਉਕਤ ਆਗੂਆਂ ਤੋਂ ਇਲਾਵਾ ਹਾਜ਼ਰ ਹੋਰ ਧਰਨਾਕਾਰੀਆਂ ਵਿਰੁੱਧ ਜ਼ੇਰੇ ਦਫਾ 188,270,283, ਆਈ. ਪੀ. ਸੀ, 3 ਐਪੀਡੈਮਿਕ ਐਕਟ 1897, 8ਬੀ. ਨੈਸ਼ਨਲ ਹਾਈਵੇ ਐਕਟ, 51 ਡੀ. ਐੱਮ. ਐਕਟ 2005 ਤਹਿਤ ਮੁਕੱਦਮਾ ਦਰਜ਼ ਕੀਤਾ ਹੈ।
 


Deepak Kumar

Content Editor

Related News