ਅਾਸਮਾਨ ’ਚ ਫੈਲੀ ਧੂਡ਼-ਮਿੱਟੀ ਨੇ ਲੋਕਾਂ ਦੀਆਂ ਮੁਸ਼ਕਲਾਂ ਵਧਾਈਆਂ

Friday, Jun 15, 2018 - 07:45 AM (IST)

ਅਾਸਮਾਨ ’ਚ ਫੈਲੀ ਧੂਡ਼-ਮਿੱਟੀ ਨੇ ਲੋਕਾਂ ਦੀਆਂ ਮੁਸ਼ਕਲਾਂ ਵਧਾਈਆਂ

 ਕੋਟਕਪੂਰਾ (ਨਰਿੰਦਰ) - ਬੀਤੇ ਕੱਲ ਤੋਂ ਕੋਟਕਪੂਰਾ ਅਤੇ ਇਸ ਦੇ ਆਲੇ-ਦੁਆਲੇ ਦੇ ਇਲਾਕਿਆਂ ’ਚ ਚੱਲ ਰਹੀਆਂ ਤੇਜ਼ ਹਵਾਵਾਂ ਕਾਰਨ ਲੋਕਾਂ ਨੂੰ ਮੀਂਹ ਆਉਣ ’ਤੇ ਮੌਸਮ ਦੇ ਖੁਸ਼ਗਵਾਰ ਹੋਣ ਦੀ ਉਮੀਦ ਸੀ  ਪਰ ਇਨ੍ਹਾਂ ਤੇਜ਼ ਹਵਾਵਾਂ ਕਾਰਨ ਅਾਸਮਾਨ ’ਚ ਹਵਾ ਵਿਚ ਫੈਲੀ ਹੋਈ ਧੂਡ਼-ਮਿੱਟੀ ਨੇ ਉਨ੍ਹਾਂ ਦੀਅਾਂ ਮੁਸ਼ਕਲਾਂ ’ਚ ਹੋਰ ਵਾਧਾ ਕਰ ਦਿੱਤਾ ਹੈ। ਕਈ ਦਿਨਾਂ ਤੋਂ ਇਲਾਕੇ ਵਿਚ ਅੱਤ ਦੀ ਗਰਮੀ ਪੈ ਰਹੀ ਹੈ, ਜਿਸ ਨੇ ਲੋਕਾਂ ਨੂੰ ਪਸੀਨੋ-ਪਸੀਨੀ ਕੀਤਾ ਹੋਇਆ ਹੈ। ਇਲਾਕੇ ’ਚ ਚੱਲੀਆਂ ਤੇਜ਼ ਹਵਾਵਾਂ ਕਰ ਕੇ ਇਸ ਸਮੇਂ ਪੂਰੇ ਇਲਾਕੇ ਵਿਚ ਆਸਮਾਨ ’ਚ ਚਡ਼੍ਹੀ ਗਹਿਰ ਕਾਰਨ ਦੇਰ ਸ਼ਾਮ ਮੁੱਖ ਸਡ਼ਕਾਂ ’ਤੇ ਵਾਹਨ ਚਾਲਕਾਂ ਨੂੰ ਵੀ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ। ਸਿਹਤ ਵਿਭਾਦ ਦੇ ਮਾਹਿਰਾਂ ਅਨੁਸਾਰ ਅਾਸਮਾਨ ਵਿਚ ਫੈਲੇ ਮਿੱਟੀ ਦੇ ਕਣ ਲੋਕਾਂ ਦੀ ਸਿਹਤ ਲਈ  ਨੁਕਸਾਨਦਾਇਕ ਹਨ।

 


Related News