ਤੇਜ਼ ਹਨੇਰੀ-ਝੱਖੜ ਅਤੇ ਮੀਂਹ ਨੇ ਮਚਾਈ ਤਬਾਹੀ, ਕਿਸਾਨ ਦੇ ਘਰ ਦੀ ਛੱਤ ਉੱਡੀ

06/16/2023 12:15:01 PM

ਸੁਲਤਾਨਪੁਰ ਲੋਧੀ (ਧੀਰ)-ਬੀਤੀ ਰਾਤ ਚੱਲੀ ਤੇਜ਼ ਹਨੇਰੀ-ਝੱਖੜ ਅਤੇ ਫਿਰ ਪਏ ਮੁਸਲਾਧਾਰ ਮੀਂਹ ਨੇ ਜਿੱਥੇ ਤਪਦੀ ਗਰਮੀ ਤੋਂ ਲੋਕਾਂ ਨੂੰ ਰਾਹਤ ਦਵਾਈ, ਉੱਥੇ ਹੀ ਇਸ ਨਾਲ ਕਿਸਾਨਾਂ ਦਾ ਬਹੁਤ ਨੁਕਸਾਨ ਹੋਇਆ ਹੈ। ਹਲਕਾ ਸੁਲਤਾਨਪੁਰ ਲੋਧੀ ’ਚ ਪੈਂਦੇ ਮੰਡ ਖੇਤਰ ਦੇ ਪਿੰਡ ਭੈਣੀ ਕਾਦਰ ਬਖ਼ਸ਼ ’ਚ ਇਕ ਕਿਸਾਨ ਕਾਰਜ ਸਿੰਘ ਦੇ ਘਰ, ਪਸ਼ੂਆਂ ਦੇ ਤਬੇਲੇ ਅਤੇ ਹੋਰ ਸਾਮਾਨ ਨੂੰ ਤਬਾਹ ਕਰਕੇ ਖੰਡਰ ਦੇ ਰੂਪ ’ਚ ਤਬਦੀਲ ਕਰ ਦਿੱਤਾ। ਤੇਜ਼ ਹਨੇਰੀ ਅਤੇ ਝੱਖੜ ਕਾਰਨ ਗ਼ਰੀਬ ਕਿਸਾਨ ਕਾਰਜ ਸਿੰਘ ਵੱਲੋਂ ਪਸ਼ੂਆਂ ਲਈ ਬਣਾਇਆ ਗਿਆ ਸ਼ੈੱਡ ਉੱਡ ਗਿਆ ਅਤੇ ਨਾਲ ਹੀ ਲੱਗਦੇ ਤੂੜੀ ਦੀ ਸੰਭਾਲ ਲਈ ਬਣਾਇਆ ਸ਼ੈੱਡ ਵੀ ਤਹਿਸ-ਨਹਿਸ ਹੋ ਗਿਆ ਕਿ ਸਾਲ ਭਰ ਲਈ ਪਸ਼ੂਆਂ ਦੇ ਚਾਰੇ ਅਤੇ ਖਾਣ ਲਈ ਰੱਖੀ ਤੂੜੀ ਵੀ ਖ਼ਰਾਬ ਹੋ ਗਈ।

ਇਹ ਵੀ ਪੜ੍ਹੋ- ਕੈਨੇਡਾ ਤੋਂ ਫੇਸਬੁੱਕ ’ਤੇ ਤਲਾਕਸ਼ੁਦਾ ਔਰਤ ਨੂੰ ਵਿਆਹ ਦੇ ਵਿਖਾਏ ਸੁਫ਼ਨੇ, ਫਿਰ ਬਣਾਏ ਜਿਸਮਾਨੀ ਸੰਬੰਧ, ਹੁਣ ਕੀਤਾ ਇਹ ਕਾਰਾ

PunjabKesari

ਝੱਖੜ ਅਤੇ ਤੇਜ਼ ਹਨੇਰੀ ਨੇ ਇਥੇ ਹੀ ਬਸ ਨਹੀਂ ਕੀਤਾ ਕਿ ਕਿਸਾਨ ਵੱਲੋਂ ਬਣਾਇਆ ਚੁਬਾਰਾ ਵੀ ਬਰਬਾਦੀ ਅਤੇ ਤਬਾਹੀ ਦੀ ਭੇਟ ਚੜ੍ਹ ਗਿਆ। ਮਕਾਨ ਦਾ ਕਾਫ਼ੀ ਨੁਕਸਾਨ ਹੋਇਆ ਹੈ। ਸਿਰਫ਼ 3 ਏਕੜ ’ਚ ਆਪਣੇ ਪਰਿਵਾਰ ਦਾ ਪੇਟ ਪਾਲ ਕੇ ਗੁਜ਼ਾਰਾ ਕਰਨ ਵਾਲੇ ਕਿਸਾਨ 'ਤੇ ਇਹ ਬਾਰਿਸ਼, ਹਨੇਰੀ ਸਭ ਕੁੱਝ ਤਬਾਹ ਕਰ ਗਈ। ਕਿਸਾਨ ਕਾਰਜ ਸਿੰਘ ਨੇ ਬੇਮੌਸਮੇ ਮੀਂਹ ਅਤੇ ਤੇਜ਼ ਹਨੇਰੀ ਨਾਲ ਹੋਈ ਬਰਬਾਦੀ 'ਤੇ ਭਾਵੁਕ ਹੁੰਦਿਆਂ ਦੱਸਿਆ ਕਿ ਬਹੁਤ ਮੁਸ਼ਕਿਲ ਨਾਲ ਕੁੱਝ ਜੋੜ ਕੇ ਘਰ ਅਤੇ ਪਸ਼ੂਆਂ ਲਈ ਤਬੇਲਾ ਬਣਾਇਆ ਸੀ, ਜੋ ਇਸ ਹਨੇਰੀ ਅਤੇ ਮੀਂਹ ਨੇ ਸਾਰਾ ਬਰਬਾਦ ਕਰ ਦਿੱਤਾ। ਹੁਣ ਨਵੇਂ ਸਿਰੇ ਤੋਂ ਬਨਾਉਣ ਲਈ ਦੁਬਾਰਾ ਮਿਹਨਤ ਕਰਨੀ ਪਵੇਗੀ। ਉਸ ਨੇ ਦੱਸਿਆ ਕਿ ਘਰ ਵਿਚ ਉਸ ਦੇ 2 ਬੇਟੇ ਹਨ, ਜੋਕਿ ਮਿਹਨਤ ਮਜ਼ਦੂਰੀ ਕਰਦੇ ਹਨ। ਅਜਿਹੇ ਵਿਚ ਦੁਬਾਰਾ ਕਿਵੇ ਬਨਾਵਾਂਗੇ ਇਹ ਹੁਣ ਸਮਝ ਤੋਂ ਬਾਹਰ ਹੈ। ਮੀਂਹ ਕਾਰਨ ਮੱਕੀ ਦੀ ਫ਼ਸਲ ਖ਼ਰਾਬ ਹੋ ਗਈ ਹੈ। ਹੁਣ ਤਾਂ ਪ੍ਰਸ਼ਾਸਨ ਜਾਂ ਸਰਕਾਰ 'ਤੇ ਹੀ ਉਮੀਦ ਹੈ ਕਿ ਉਹ ਕੁਝ ਸਹਾਇਤ ਦੇਵੇ।

PunjabKesari

ਪ੍ਰਸ਼ਾਸਨ ਤੇ ਸਰਕਾਰ ਪੀੜਤ ਨੂੰ ਤੁਰੰਤ ਦੇਵੇ ਮੁਆਵਜ਼ਾ: ਪਰਮਜੀਤ ਬਾਊਪੁਰ
ਇਸ ਸਬੰਧੀ ਜਾਣਕਾਰੀ ਦਿੰਦੇ ਕਿਸਾਨ ਸੰਘਰਸ਼ ਕਮੇਟੀ ਕੋਟ ਬੁੱਢਾ ਦੇ ਜ਼ਿਲ੍ਹਾ ਪ੍ਰਧਾਨ ਪਰਮਜੀਤ ਸਿੰਘ ਬਾਊਪੁਰ, ਕੁਲਦੀਪ ਸਿੰਘ ਸਾਂਗਰਾ ਨੇ ਕਿਹਾ ਕਿ ਇਹ ਗਰੀਬ ਕਿਸਾਨ ਹੈ, ਜੋ ਬਹੁਤ ਮੁਸ਼ਕਿਲ ਨਾਲ ਥੋੜੀ ਜ਼ਮੀਨ ’ਚ ਖੇਤੀਬਾੜੀ ਰਾਹੀਂ ਪਰਿਵਾਰ ਦਾ ਪੇਟ ਪਾਲਦਾ ਹੈ ਪਰ ਮੀਂਹ ਨੇ ਉਸ ਦੇ ਘਰ ਦਾ ਬਹੁਤ ਨੁਕਸਾਨ ਕੀਤਾ ਹੈ, ਜਿਸ ਨੂੰ ਪੂਰਾ ਕਰਨਾ ਹੁਣ ਕਿਸਾਨ ਦੇ ਵੱਸ ’ਚ ਨਹੀਂ ਹੈ। ਉਨ੍ਹਾ ਨੇ ਕਿਹਾ ਕਿ ਪ੍ਰਸ਼ਾਸਨ ਅਤੇ ਸਰਕਾਰ ਨੂੰ ਹੁਣ ਅੱਗੇ ਆ ਕੇ ਕਿਸਾਨ ਦੀ ਬਾਂਹ ਫੜਨੀ ਚਾਹੀਦੀ ਹੈ ਤਾਂ ਜੋ ਉਸ ਦੇ ਘਰ ਦੀ ਦੋਬਾਰਾ ਛੱਤ ਬਣ ਸਕੇ। ਉਨ੍ਹਾਂ ਪ੍ਰਸ਼ਾਸਨ ਅਤੇ ਸਰਕਾਰ ਕੋਲੋਂ ਤੁਰੰਤ ਮੁਆਵਜ਼ਾ ਦੇਣ ਦੀ ਮੰਗ ਕੀਤੀ।

ਇਹ ਵੀ ਪੜ੍ਹੋ- ਲਿਫ਼ਟ ਦੇ ਬਹਾਨੇ ਔਰਤਾਂ ਵੱਲੋਂ ਕੀਤੇ ਕਾਰੇ ਨੇ ਭੰਬਲਭੂਸੇ 'ਚ ਪਾਇਆ ਡਰਾਈਵਰ, ਮਾਮਲਾ ਕਰੇਗਾ ਹੈਰਾਨ

ਨੋਟ- ਇਸ ਖ਼ਬਰ ਸਬੰਧੀ ਆਪਣੇ ਵਿਚਾਰ ਕੁਮੈਂਟ ਬਾਕਸ 'ਚ ਸਾਂਝੇ ਕਰੋ।

ਪੰਜਾਬ ਅਤੇ ਦੇਸ਼ ਦੁਨੀਆਂ ਦੀਆਂ ਖ਼ਬਰਾਂ ਟੈਲੀਗ੍ਰਾਮ ’ਤੇ ਵੀ ਪੜ੍ਹਨ ਲਈ ਇਸ ਲਿੰਕ ’ਤੇ ਕਲਿੱਕ ਕਰੋ https://t.me/onlinejagbani


shivani attri

Content Editor

Related News