ਬੀਬੀ ਜਗੀਰ ਕੌਰ ਦੀ ਸ਼ਖ਼ਸ ਨੂੰ ਸਖ਼ਤ ਤਾੜਨਾ! ਨਾਲ ਹੀ ਦਿੱਤੀ ਵੱਡੀ ਚਿਤਾਵਨੀ, ਪੜ੍ਹੋ ਪੂਰਾ ਮਾਮਲਾ

Tuesday, Apr 15, 2025 - 08:43 AM (IST)

ਬੀਬੀ ਜਗੀਰ ਕੌਰ ਦੀ ਸ਼ਖ਼ਸ ਨੂੰ ਸਖ਼ਤ ਤਾੜਨਾ! ਨਾਲ ਹੀ ਦਿੱਤੀ ਵੱਡੀ ਚਿਤਾਵਨੀ, ਪੜ੍ਹੋ ਪੂਰਾ ਮਾਮਲਾ

ਚੰਡੀਗੜ੍ਹ (ਅੰਕੁਰ) : ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਸਾਬਕਾ ਪ੍ਰਧਾਨ ਬੀਬੀ ਜਗੀਰ ਕੌਰ ਨੂੰ ਫੋਨ ਕਰ ਕੇ ਹੋਈ ਗੱਲਬਾਤ ਨੂੰ ਗ਼ਲਤ ਸੰਦਰਭ ’ਚ ਪੇਸ਼ ਕਰਨ ਵਾਲੇ ਸ਼ਖ਼ਸ ਖ਼ਿਲਾਫ਼ ਕਾਨੂੰਨੀ ਰਾਏ ਲੈਣ ਤੋਂ ਬਾਅਦ ਐੱਫ. ਆਈ. ਆਰ. ਦਰਜ ਕਰਵਾਉਣ ਲਈ ਅਗਲੀ ਕਾਰਵਾਈ ਤਿਆਰ ਕਰ ਲਈ ਗਈ ਹੈ। ਜਾਰੀ ਬਿਆਨ ’ਚ ਉਨ੍ਹਾਂ ਕਿਹਾ ਕਿ ਉਹ ਪਿਛਲੇ ਚਾਰ ਦਹਾਕਿਆਂ ਤੋਂ ਸਰਗਰਮ ਸਿਆਸਤ ਦਾ ਹਿੱਸਾ ਹਨ। ਇਸ ਕਰਕੇ ਉਨ੍ਹਾਂ ਨਾਲ ਰਾਬਤਾ ਕਾਇਮ ਕਰਨ ਲਈ ਉਨ੍ਹਾਂ ਦਾ ਮੋਬਾਇਲ ਨੰਬਰ ਆਮ ਵਰਕਰ ਕੋਲ ਹੋਣਾ ਸੁਭਾਵਿਕ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਨੇ ਜ਼ਿੰਦਗੀ ’ਚ ਕਦੇ ਕਿਸੇ ਦਾ ਫੋਨ ਚੁੱਕਣ ਤੋਂ ਗੁਰੇਜ਼ ਨਹੀਂ ਕੀਤਾ, ਉਕਤ ਸ਼ਖ਼ਸ ਵੱਲੋਂ ਉਨ੍ਹਾਂ ਨੂੰ ਮੋਬਾਇਲ ਨੰਬਰ ’ਤੇ ਕਾਲ ਕੀਤੀ ਗਈ, ਫਿਰ ਕਿਸੇ ਖ਼ਾਸ ਮਨਸ਼ਾ ਨਾਲ ਕਾਲ ਰਿਕਾਰਡ ਕੀਤੀ ਗਈ ਅਤੇ ਦੂਜੇ ਫੋਨ ’ਤੇ ਵੀਡੀਓ ਬਣਾ ਕੇ ਜਨਤਕ ਤੌਰ ’ਤੇ ਵਾਇਰਲ ਕਰ ਕੇ ਉਨ੍ਹਾਂ ਦੇ ਅਕਸ ਨੂੰ ਖ਼ਰਾਬ ਕਰਨ ਦੀ ਕੋਸ਼ਿਸ਼ ਕੀਤੀ ਗਈ।

ਇਹ ਵੀ ਪੜ੍ਹੋ : ਪੰਜਾਬ 'ਚ ਤੜਕੇ ਸਵੇਰੇ ਵੱਡਾ ਐਨਕਾਊਂਟਰ! ਮੁਲਜ਼ਮਾਂ ਨੇ SHO ਨਾਲ ਹੀ ਲੈ ਲਿਆ ਪੰਗਾ

ਉਨ੍ਹਾਂ ਕਿਹਾ ਕਿ ਮੇਰੇ ਬੱਚਿਆਂ ਬਰਾਬਰ ਨੌਜਵਾਨ ਵੱਲੋਂ ਮੇਰੇ ਅਕਸ ਨੂੰ ਖ਼ਰਾਬ ਕਰਨ ਦੀ ਸਾਜ਼ਿਸ਼ ਨੂੰ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ। ਇਸ ਕਰਕੇ ਉਹ ਸਖ਼ਤ ਤਾੜਨਾ ਕਰਦੇ ਹਨ ਕਿ ਅਗਲੇ 24 ਘੰਟੇ ’ਚ ਜਾਂ ਤਾਂ ਜਨਤਕ ਤੌਰ ’ਤੇ ਲਿਖ਼ਤੀ ਮੁਆਫ਼ੀ ਮੰਗੀ ਜਾਵੇ ਜਾਂ ਫਿਰ ਅਗਲੀ ਕਾਨੂੰਨੀ ਕਾਰਵਾਈ ਲਈ ਉਕਤ ਸ਼ਖ਼ਸ ਤਿਆਰ ਰਹੇ। ਇਸ ਦੇ ਨਾਲ ਹੀ ਉਨ੍ਹਾਂ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਨੂੰ ਸਖ਼ਤ ਚਿਤਾਵਨੀ ਦਿੱਤੀ ਹੈ, ਜਿਨ੍ਹਾਂ ਨੇ ਉਨ੍ਹਾਂ ਦਾ ਅਕਸ ਨੂੰ ਖ਼ਰਾਬ ਕਰਨ ਦੀ ਸਾਜਿਸ਼ ਹੇਠ ਰਿਕਾਰਡ ਕੀਤੀ ਗਈ ਆਡੀਓ ਤੇ ਬਣਾਈ ਗਈ ਵੀਡੀਓ ਨੂੰ ਉਨ੍ਹਾਂ ਨੂੰ ਜਾਣਕਾਰੀ ਦਿੱਤੇ ਅਤੇ ਪੱਖ ਲਏ ਬਿਨਾਂ ਵੱਡੀ ਸਾਜਸ਼ ਦੇ ਪਾਤਰ ਬਣੇ ਹਨ।

ਇਹ ਵੀ ਪੜ੍ਹੋ : ਪੰਜਾਬੀਆਂ ਲਈ ਨਵੀਆਂ ਪਾਬੰਦੀਆਂ ਲਾਗੂ! ਇਸ ਤਾਰੀਖ਼ ਤੱਕ ਜਾਰੀ ਰਹਿਣਗੇ ਹੁਕਮ

ਉਨ੍ਹਾਂ ਕਿਹਾ ਕਿ ਜੇਕਰ ਇਹ ਵੀਡੀਓ ਆਪੋ-ਆਪਣੇ ਪੇਜ ਤੋਂ ਹਟਾ ਕੇ ਖੇਦ ਪ੍ਰਗਟ ਨਹੀਂ ਕਰਦੇ ਤਾਂ ਕਾਨੂੰਨੀ ਕਾਰਵਾਈ ਸੁਭਾਵਿਕ ਹੈ। ਉਨ੍ਹਾਂ ਕਿਹਾ ਕਿ ਇਹ ਔਰਤਾਂ ਦੀਆਂ ਭਾਵਨਾਵਾਂ ਤੇ ਆਜ਼ਾਦੀ ’ਤੇ ਸਿੱਧਾ ਹਮਲਾ ਹੈ, ਜਿਸ ਨੂੰ ਕਿਸੇ ਵੀ ਕੀਮਤ ’ਤੇ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ। ਸਾਹਮਣੇ ਵਾਲੇ ਨੂੰ ਭਰੋਸੇ ’ਚ ਲਏ ਬਗ਼ੈਰ ਉਸ ਦੇ ਅਧਿਕਾਰ ਖੇਤਰ ਦੀ ਦੁਰਵਰਤੋਂ ਕਰਨੀ ਤੇ ਆਈ. ਟੀ. ਐਕਟ ਦੀ ਉਲੰਘਣਾ ਕਰਨ ਦਾ ਗੰਭੀਰ ਜ਼ੁਰਮ ਕਰਨਾ ਸਾਬਿਤ ਕਰਦਾ ਹੈ ਕਿ ਇਸ ਪਿੱਛੇ ਵੱਡੀ ਸਾਜ਼ਿਸ਼ੀ ਮਨਸ਼ਾ ਤੈਅ ਸੀ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 
For Android:-  https://play.google.com/store/apps/details?id=com.jagbani&hl=en 
For IOS:-  https://itunes.apple.com/in/app/id538323711?mt=8

 


author

Babita

Content Editor

Related News