PSEB ਦੀਆਂ ਪ੍ਰੀਖਿਆਵਾਂ ਲਈ ਆਬਜ਼ਰਵਰਾਂ ਨੂੰ ਸਖ਼ਤ ਹੁਕਮ ਜਾਰੀ, ਨਾ ਮੰਨਣ ''ਤੇ ਹੋਵੇਗੀ ਕਾਰਵਾਈ

02/09/2024 12:26:15 PM

ਲੁਧਿਆਣਾ (ਵਿੱਕੀ) : ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਫਰਵਰੀ/ਮਾਰਚ 2024 ਪ੍ਰੀਖਿਆ ਸੰਚਾਲਨ ਦੀ ਨਿਗਰਾਨੀ ਲਈ ਪ੍ਰੀਖਿਆ ਆਬਜ਼ਰਵਰ ਲਈ ਵਿਆਪਕ ਨਿਰਦੇਸ਼ਾਂ ਦਾ ਇਕ ਸੈੱਟ ਜਾਰੀ ਕੀਤਾ ਹੈ। ਕੋਵਿਡ-19 ਦੇ ਸਬੰਧ ’ਚ ਸਰਕਾਰ ਵੱਲੋਂ ਜਾਰੀ ਪ੍ਰੋਟੋਕਾਲ ਦੀ ਪਾਲਣਾ ਕਰਨ ’ਤੇ ਜ਼ੋਰ ਦਿੱਤਾ ਹੈ। ਇਸ ਤੋਂ ਇਲਾਵਾ, ਆਬਜ਼ਰਵਰ ਨੂੰ ਸਮੇਂ ’ਤੇ ਆਪਣੇ ਪ੍ਰੀਖਿਆ ਕੇਂਦਰਾਂ ’ਤੇ ਰਿਪੋਰਟ ਕਰਨਾ ਹੋਵੇਗਾ, ਸਵੇਰ ਦੇ ਪੜਾਅ ਲਈ ਸਵੇਰੇ 11 ਵਜੇ ਅਤੇ ਸ਼ਾਮ ਦੇ ਲਈ ਦੁਪਹਿਰ 2.15 ਵਜੇ ਦਾ ਸਮਾਂ ਨਿਰਧਾਰਿਤ ਕੀਤਾ ਜਾਵੇਗਾ।

ਇਹ ਵੀ ਪੜ੍ਹੋ : ਪੰਜਾਬ ਸਰਕਾਰ ਵਲੋਂ ਮਿਡ-ਡੇਅ-ਮੀਲ ਨੂੰ ਲੈ ਕੇ ਨਵੇਂ ਹੁਕਮ ਜਾਰੀ, ਲੱਖਾਂ ਸਕੂਲੀ ਬੱਚਿਆਂ ਨੂੰ ਮਿਲੇਗਾ ਲਾਭ (ਵੀਡੀਓ)

ਉਨ੍ਹਾਂ ਨੂੰ ਪ੍ਰਸ਼ਨ-ਪੱਤਰਾਂ ਨੂੰ ਖੋਲ੍ਹਣ ਤੋਂ ਲੈ ਕੇ ਉੱਤਰ ਪੁਸਤਿਕਾ ਦੇ ਸੀਲ ਕਰਨ ਤੱਕ ਪ੍ਰੀਖਿਆ ਦੀ ਕਾਰਵਾਈ ਦੇ ਸਾਰੇ ਪਹਿਲੂਆਂ ਦੀ ਨਿਗਰਾਨੀ ਕਰਨ ਅਤੇ ਪੂਰੇ ਸਮੇਂ ਸਾਈਟ ’ਤੇ ਮੌਜੂਦ ਰਹਿਣ ਦਾ ਹੁਕਮ ਦਿੱਤਾ ਗਿਆ ਹੈ। ਬੋਰਡ ਨੇ ਕਿਹਾ ਕਿ ਆਬਜ਼ਰਵਰ ਨੂੰ ਪ੍ਰੀਖਿਆ ਕੇਂਦਰਾਂ ਦੇ ਅੰਦਰ ਫੋਟੋ ਕਾਪੀ ਮਸ਼ੀਨ, ਕੰਪਿਊਟਰ, ਫੈਕਸ ਮਸ਼ੀਨ, ਜਾਂ ਕਿਸੇ ਹੋਰ ਇਲੈਕਟ੍ਰਾਨਿਕ ਜਾਂ ਇਲੈਕਟ੍ਰੀਕਲ ਉਪਕਰਨ ਦੇ ਉਪਯੋਗ ’ਤੇ ਪਾਬੰਦੀ ਲਗਾਉਣ ਦਾ ਨਿਰਦੇਸ਼ ਦਿੱਤਾ ਗਿਆ ਹੈ। ਇਸ ਤੋਂ ਇਲਾਵਾ ਪ੍ਰੀਖਿਆ ਦੇ ਸਚਾਰੂ ਅਤੇ ਕੁਸ਼ਲ ਸੰਚਾਲਨ ਨੂੰ ਯਕੀਨੀ ਬਣਾਉਣ ਲਈ ਆਬਜ਼ਰਵਰ ਨੂੰ ਪ੍ਰੀਖਿਆ ਪ੍ਰਕਿਰਿਆ ਦੀ ਨਿਗਰਾਨੀ ਕਰਨ ਦਾ ਕੰਮ ਸੌਂਪਿਆ ਗਿਆ ਹੈ।

ਇਹ ਵੀ ਪੜ੍ਹੋ : ਪੰਜਾਬ 'ਚ ਪਹਿਲੀ ਵਾਰ ਮਾਪਿਆਂ ਨੂੰ ਵੱਡੀ ਰਾਹਤ, ਸਰਕਾਰੀ ਸਕੂਲਾਂ 'ਚ ਦਾਖ਼ਲੇ ਲਈ ਨਵੀਆਂ ਸ਼ਰਤਾਂ-ਨਿਯਮ ਲਾਗੂ

ਉਨ੍ਹਾਂ ਨੂੰ ਸੌਂਪੀਆਂ ਜ਼ਿੰਮੇਵਾਰੀਆਂ ਦੇ ਦੌਰਾਨ ਅਨੁਸਾਸ਼ਨਹੀਣਤਾ ਜਾਂ ਡਿਊਟੀ ਵਿਚ ਲਾਪਰਵਾਹੀ ਦੀ ਕੋਈ ਵੀ ਉਦਹਾਰਣ ਉਨ੍ਹਾਂ ਦੀ ਨਿੱਜੀ ਜਵਾਬਦੇਹੀ ਦੇ ਅਧੀਨ ਹੋਵੇਗੀ। ਆਬਜ਼ਰਵਰ ਵੱਲੋਂ ਪ੍ਰੀਖਿਆ ਦੇ ਸਬੰਧ ’ਚ ਜ਼ਿਲ੍ਹਾ ਸਿੱਖਿਆ ਅਧਿਕਾਰੀ ਨੂੰ ਨਿਰਧਾਰਿਤ ਪ੍ਰੋਫਾਰਮੇ ’ਤੇ ਇਕ ਵਿਸ਼ੇਸ਼ ਰਿਪੋਰਟ ਜਮ੍ਹਾਂ ਕਰਨੀ ਜ਼ਰੂਰੀ ਹੈ। ਪੀ. ਐੱਸ. ਈ. ਬੀ. ਵੱਲੋਂ ਜਾਰੀ ਦਿਸ਼ਾ-ਨਿਰਦੇਸ਼ਾਂ ਦੇ ਅਨੁਸਾਰ ਪ੍ਰੀਖਿਆ ਡਿਊਟੀ ਜ਼ਰੂਰੀ ਹੈ। ਵਾਜ਼ਿਬ ਕਾਰਨ ਦੇ ਬਿਨਾਂ ਇਸ ਡਿਊਟੀ ਨੂੰ ਪੂਰਾ ਕਰਨ ਵਿਚ ਵਿਫ਼ਲਤਾ ਜਾਂ ਪ੍ਰੀਖਿਆ ਕੇਂਦਰ ਤੋਂ ਗੈਰ-ਹਾਜ਼ਰੀ ਦੇ ਪਰਿਣਾਮ ਸਵਰੂਪ ਅਨੁਸਾਸ਼ਨਤਮਕ ਕਾਰਵਾਈ ਕੀਤੀ ਜਾਵੇਗੀ। ਨਾਲ ਹੀ ਮਾਮਲਿਆਂ ਨੂੰ ਅੱਗੇ ਦੀ ਜਾਂਚ ਅਤੇ ਅਨੁਸਾਸ਼ਨੀ ਕਾਰਵਾਈ ਲਈ ਸਿੱਖਿਆ ਵਿਭਾਗ ਨੂੰ ਭੇਜਿਆ ਜਾਵੇਗਾ।

ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


 


Babita

Content Editor

Related News