ਧੱਕੇਸ਼ਾਹੀ ਕਰਨ ਵਾਲੇ ਸਕੂਲਾਂ ਖ਼ਿਲਾਫ਼ ਸਖਤ ਐਕਸ਼ਨ ਲਿਆ ਜਾਵੇਗਾ : ਪਰਗਟ ਸਿੰਘ

Thursday, Dec 09, 2021 - 02:13 AM (IST)

ਧੱਕੇਸ਼ਾਹੀ ਕਰਨ ਵਾਲੇ ਸਕੂਲਾਂ ਖ਼ਿਲਾਫ਼ ਸਖਤ ਐਕਸ਼ਨ ਲਿਆ ਜਾਵੇਗਾ : ਪਰਗਟ ਸਿੰਘ

ਮੋਹਾਲੀ (ਨਿਆਮੀਆਂ)- ਅੱਜ ਪੇਰੈਂਟਸ ਐਸੋਸੀਏਸ਼ਨ ਦੀ ਅਗਵਾਈ ਵਿਚ ਕਈ ਮਾਪੇ, ਜਿਨ੍ਹਾਂ ਦੇ ਬੱਚੇ ਮੋਹਾਲੀ ਦੇ ਨਿੱਜੀ ਸਕੂਲਾਂ ਵਿਚ ਪੜ੍ਹਦੇ ਹਨ, ਸਿੱਖਿਆ ਮੰਤਰੀ ਪ੍ਰਗਟ ਸਿੰਘ ਨੂੰ ਮਿਲੇ। ਉਨ੍ਹਾਂ ਨੇ ਮੰਤਰੀ ਨੂੰ ਦੱਸਿਆ ਕਿ ਕੋਰੋਨਾ ਕਾਲ ਦੌਰਾਨ ਕਲਾਸਾਂ ਨਹੀਂ ਲੱਗੀਆਂ ਫਿਰ ਵੀ ਸਕੂਲ ਫੀਸਾਂ ਲੈ ਰਹੇ ਹਨ। ਇੱਥੋਂ ਤਕ ਕਿ ਕਈ ਬੱਚਿਆਂ ਨੂੰ ਸਕੂਲਾਂ ’ਚੋ ਵੀ ਕੱਢ ਦਿੱਤਾ ਗਿਆ ਹੈ।

ਇਹ ਵੀ ਪੜ੍ਹੋ- ਤਾਮਿਲਨਾਡੂ ਜਹਾਜ਼ ਹਾਦਸੇ ’ਚ ਪਿੰਡ ਦੋਦੇ ਸੋਢੀਆ ਦੇ ਗੁਰਸੇਵਕ ਸਿੰਘ ਦੀ ਹੋਈ ਮੌਤ
ਮੰਤਰੀ ਨੇ ਮੌਕੇ ’ਤੇ ਹੀ ਸਕੱਤਰ ਸਿੱਖਿਆ ਨੂੰ ਫੋਨ ਕਰ ਕੇ ਕੋਵਿਡ ਸਮੇਂ ਦੀ ਫੀਸ ਤੁਰੰਤ ਘਟਾਉਣ ਦੇ ਹੁਕਮ ਦਿੱਤੇ ਅਤੇ ਵਿਸ਼ੇਸ਼ ਹਦਾਇਤ ਕੀਤੀ ਕਿ ਜਿਹੜੇ ਸਕੂਲ ਫੀਸ ਲਈ ਬੱਚਿਆਂ ਨੂੰ ਸਕੂਲਾਂ ’ਚੋ ਕੱਢ ਰਹੇ ਹਨ, ਉਨ੍ਹਾਂ ਬਾਰੇ ਪਤਾ ਕੀਤਾ ਜਾਵੇ। ਉਨ੍ਹਾਂ ’ਤੇ ਸਖਤ ਐਕਸ਼ਨ ਲਿਆ ਜਾਵੇਗਾ। ਉਨ੍ਹਾਂ ਕਿਹਾ ਜੇ ਕਿਸੇ ਸਕੂਲ ਨੇ ਬੱਚਿਆਂ ਨੂੰ ਕੁਝ ਕਿਹਾ ਤਾਂ ਇਹ ਸਹਿਣ ਨਹੀਂ ਹੋਵੇਗਾ, ਮਾਪਿਆਂ ਨਾਲ ਗੱਲ ਕਰੋ। ਕਿਸੇ ਵੀ ਤਰ੍ਹਾਂ ਦੀ ਧੱਕੇਸਾਹੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ।

ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।


author

Bharat Thapa

Content Editor

Related News