ਫਿਲੌਰ ਵਿਖੇ ਸਰਪੰਚ ਦੇ ਘਰ ''ਤੇ ਕੀਤੀ ਗਈ ਪੱਥਰਬਾਜ਼ੀ, ਘਟਨਾ ਕੈਮਰੇ ''ਚ ਕੈਦ

Wednesday, Jul 20, 2022 - 11:18 AM (IST)

ਫਿਲੌਰ ਵਿਖੇ ਸਰਪੰਚ ਦੇ ਘਰ ''ਤੇ ਕੀਤੀ ਗਈ ਪੱਥਰਬਾਜ਼ੀ, ਘਟਨਾ ਕੈਮਰੇ ''ਚ ਕੈਦ

ਫਿਲੌਰ (ਸੋਨੂੰ)- ਫਿਲੌਰ ਦੇ ਪਿੰਡ ਥਲਾ ਵਿੱਚ ਛੱਪੜ ਵਾਲੀ ਥਾਂ 'ਤੇ ਕਬਜ਼ੇ ਨੂੰ ਲੈ ਕੇ ਬੀਤੀ ਰਾਤ ਹੰਗਾਮਾ ਹੋ ਗਿਆ। ਇਸ ਦੌਰਾਨ ਪਿੰਡ ਦੇ ਸਰਪੰਚ ਮਨਜੀਤ ਕੌਰ ਦੇ ਘਰ ਉਤੇ ਪੱਥਰਬਾਜ਼ੀ ਕੀਤੀ ਗਈ, ਜਿਸ ਦੀਆਂ ਤਸਵੀਰਾਂ ਉਥੇ ਲੱਗੇ ਸੀ. ਸੀ. ਟੀ. ਵੀ. ਕੈਮਰੇ ਵਿੱਚ ਕੈਦ ਹੋ ਗਈਆਂ ਹਨ।  ਮਿਲੀ ਜਾਣਕਾਰੀ ਮੁਤਾਬਕ ਬੀਬੀ ਮਨਜੀਤ ਕੌਰ ਸਰਪੰਚ ਪਿੰਡ ਥਲਾਂ (ਫਿਲੌਰ) ਨੇ ਦੋਸ਼ ਲਾਏ ਕਿ ਪਿੰਡ ਦੇ ਛੱਪੜ 'ਤੇ ਪਿੰਡ ਦੇ ਦੋ ਵਿਅਕਤੀ ਮਲਕੀਤ ਸਿੰਘ ਅਤੇ ਹਰਦੀਪ ਸਿੰਘ ਨੇ ਨਜਾਇਜ਼ ਕਬਜ਼ਾ ਕੀਤਾ ਹੈ‌। ਅਸੀਂ ਪਿੰਡ ਦੀ ਪੰਚਾਇਤ ਨੇ ਮੀਟਿੰਗ ਵਿੱਚ ਮਤਾ ਪਾਸ ਕਰਕੇ ਛੱਪੜ ਦੀ ਥਾਂ ਨੂੰ ਖਾਲੀ ਕਰਵਾਉਣ ਸਬੰਧੀ ਲਈ ਮਲਕੀਤ ਸਿੰਘ ਅਤੇ ਹਰਦੀਪ ਸਿੰਘ ਨੂੰ ਕਿਹਾ ਕਿ ਉਨ੍ਹਾਂ ਨੇ ਸਾਡੇ ਉੱਤੇ ਹਮਲਾ ਕਰ ਦਿੱਤਾ। 

ਇਹ ਵੀ ਪੜ੍ਹੋ: ਪੰਜਾਬ ਦੀ ਸਿੱਖ ਸਿਆਸਤ ’ਚ ਵੱਡੀ ਹਲਚਲ, ਬਾਦਲਾਂ ਦੇ ਵਿਰੋਧੀ ਕਾਲਕਾ ਦੇ ਪ੍ਰੋਗਰਾਮ ’ਚ ਪਹੁੰਚੇ ਸੰਤ ਹਰਨਾਮ ਸਿੰਘ ਧੁੰਮਾ

PunjabKesari

ਮੌਜੂਦਾ ਸਰਪੰਚ ਮਨਜੀਤ ਕੌਰ ਫਿਲੌਰ ਸਿਵਲ ਹਸਪਤਾਲ ਵਿਚ ਦਾਖ਼ਲ ਰਹੇ ਅਤੇ ਲਸਾੜਾ ਪੁਲਸ ਚੌਂਕੀ ਨੇ ਮਲਕੀਤ ਸਿੰਘ ਅਤੇ ਹਰਦੀਪ ਸਿੰਘ ਅਤੇ ਪਰਚਾ ਦਰਜ ਕੀਤਾ। ਅੱਜ ਬੀਤੀ ਰਾਤ ਮੇਰਾ ਘਰਵਾਲਾ ਕਿਸੇ ਪ੍ਰੋਗਰਾਮ ਤੋਂ ਵਾਪਸ ਘਰ ਆ ਰਿਹਾ ਸੀ ਮਲਕੀਤ ਸਿੰਘ ਅਤੇ ਉਸ ਦੇ ਪਰਿਵਾਰ ਨੇ ਸਾਡੇ ਉੱਪਰ ਹਮਲਾ ਕਰ ਦਿੱਤਾ।  ਸਾਡੀ ਕਾਰ ਉਤੇ ਇੱਟਾਂ-ਰੋੜਿਆਂ ਨਾਲ ਹਮਲਾ ਕਰਕੇ ਭਾਰੀ ਨੁਕਸਾਨ ਪਹੁੰਚਾਇਆ। ਉਥੇ ਹੀ ਦੂਜੀ ਧਿਰ ਨੇ ਦੱਸਿਆ ਕਿ ਛੱਪੜ ਵਾਲੀ ਥਾਂ ਖਾਲੀ ਕਰਵਾਉਣ ਲਈ ਪੰਚਾਇਤ ਕੋਲ ਕੋਈ ਪੁਖ਼ਤਾ ਸਬੂਤ ਨਹੀਂ ਹਨ, ਦੋਸ਼ ਲਗਾਇਆ ਕਿ ਸਰਪੰਚਣੀ ਦਾ ਘਰਵਾਲਾ ਬਾਹਰੋਂ ਬੰਦੇ ਬੁਲਾ ਕੇ ਸਾਡੇ 'ਤੇ ਹਮਲੇ ਕਰਵਾਉਂਦਾ ਹੈ। 

PunjabKesari

ਪੰਚਾਇਤ ਮੈਂਬਰਾ ਨੇ ਕਿਹਾ ਕਿ ਸਾਡੇ ਪਿੰਡ ਦੀ ਸਰਪੰਚਣੀ ਸੁਰੱਖਿਅਤ ਨਹੀਂ ਅਤੇ ਆਮ ਲੋਕਾਂ ਦਾ ਕੀ ਬਣੂੰ ਪਿੰਡ ਦਾ ਮਾਹੌਲ ਤਣਾਅ ਵਾਲਾ ਹੋਣ 'ਤੇ ਪੁਲਸ ਚੌਂਕੀ ਲਸਾੜਾ ਦੀ ਪੁਲਸ ਮੌਕੇ 'ਤੇ ਪੁਜੀ ਅਤੇ ਮੌਕੇ 'ਤੇ ਇੱਕਠੇ ਹੋਏ ਲੋਕਾਂ ਨੂੰ ਆਪਣੇ-ਆਪਣੇ ਘਰੀ ਭੇਜ ਦਿੱਤਾ ਅਤੇ ਮਾਹੌਲ ਨੂੰ ਸ਼ਾਂਤ ਕੀਤਾ। ਫਿਲੌਰ ਦੇ ਡੀ. ਐੱਸ. ਪੀ. ਜਗਦੀਸ਼ ਰਾਏ ਨਾਲ ਗੱਲਬਾਤ ਕੀਤੀ ਅਤੇ ਕਿਹਾ ਕਿ ਪੁਲਸ ਬਰੀਕੀ ਨਾਲ ਜਾਂਚ ਕਰ ਰਹੀ ਹੈ, ਜੋ ਵੀ ਦੋਸ਼ੀ ਹੋਵੇਗਾ ਉਸ 'ਤੇ ਸਖ਼ਤ ਕਾਰਵਾਈ ਕੀਤੀ ਜਾਵੇਗੀ ।

PunjabKesari

ਇਹ ਵੀ ਪੜ੍ਹੋ: ਫਗਵਾੜਾ 'ਚ ਸ਼ਰਮਨਾਕ ਘਟਨਾ, ਦੋਸਤ ਦੀ ਕੋਠੀ 'ਚ ਲਿਜਾ ਕੇ 15 ਸਾਲਾ ਕੁੜੀ ਨਾਲ ਕੀਤਾ ਜਬਰ-ਜ਼ਿਨਾਹ

ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


author

shivani attri

Content Editor

Related News