ਕਿਸਾਨਾਂ ਦੀਆਂ ਮੋਟਰਾਂ ਤੋਂ ਤਾਰਾਂ ਚੋਰੀ
Tuesday, Mar 27, 2018 - 07:20 AM (IST)

ਬੇਗੋਵਾਲ, (ਬਬਲਾ)- ਸਥਾਨਕ ਕਸਬੇ ਦੇ ਆਸ-ਪਾਸ ਤੋਂ ਬੀਤੀ ਰਾਤ ਨੂੰ ਚੋਰਾਂ ਵਲੋਂ ਕਿਸਾਨਾਂ ਦੀਆਂ ਮੋਟਰਾਂ ਤੋਂ ਤਾਰਾਂ ਚੋਰੀ ਕਰਨ ਦਾ ਸਮਾਚਾਰ ਮਿਲਿਆ ਹੈ।
ਬਲਵੀਰ ਸਿੰਘ ਮੰਡਾ ਨੇ ਦੱਸਿਆ ਕਿ ਸਵੇਰ ਸਮੇਂ ਜਦੋਂ ਉਹ ਆਪਣੀ ਮੋਟਰ 'ਤੇ ਗਏ ਤਾਂ ਵੇਖਿਆ ਕਿ ਟਰਾਂਸਫਾਰਮਰ ਨੂੰ ਮੋਟਰ ਨੂੰ ਆਉਂਦੀ ਤਾਰ ਗਾਇਬ ਸੀ, ਜਦੋਂ ਕਿ ਇੰਨੇ ਸਮੇਂ 'ਚ ਉਨ੍ਹਾਂ ਦੇ ਆਸ-ਪਾਸ ਦੇ ਕਿਸਾਨਾਂ ਨੇ ਵੀ ਉਨ੍ਹਾਂ ਨੂੰ ਦੱਸਿਆ ਕਿ ਉਨ੍ਹਾਂ ਦੀਆਂ ਮੋਟਰਾਂ ਦੀਆਂ ਤਾਰਾਂ ਵੀ ਰਾਤ ਸਮੇਂ ਚੋਰੀ ਹੋ ਗਈਆਂ ਹਨ। ਇਸ ਮੌਕੇ ਐਂਟੀਕੁਰੱਪਸ਼ਨ ਦੇ ਜ਼ਿਲਾ ਚੇਅਰਮੈਨ ਦਲਜੀਤ ਸਿੰਘ ਮੰਡਾ ਨੇ ਗੱਲਬਾਤ ਕਰਦਿਆਂ ਕਿਹਾ ਕਿ ਇਹ ਰੋਜ਼ ਵੇਖਣ ਨੂੰ ਮਿਲ ਰਿਹਾ ਹੈ ਕਿ ਰਾਤ ਬਰਾਤੇ ਕਦੀ ਚੋਰ ਬੱਸਾਂ ਤੇ ਪਾਰਕਾਂ 'ਚ ਖੜ੍ਹੀਆਂ ਗੱਡੀਆਂ ਦੀਆਂ ਬੈਟਰੀਆਂ ਚੋਰੀ ਹੋ ਰਹੀਆਂ ਹਨ, ਜਿਸ ਵੱਲ ਪੁਲਸ ਪ੍ਰਸ਼ਾਸਨ ਦਾ ਕੋਈ ਧਿਆਨ ਨਹੀਂ ਹੈ। ਉਨ੍ਹਾਂ ਪੁਲਸ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਪੁਲਸ ਦੀ ਗਸ਼ਤ ਵਧਾਈ ਜਾਵੇ ਤਾਂ ਜੋ ਇਨ੍ਹਾਂ ਚੋਰਾਂ ਨੂੰ ਠੱਲ ਪਾਈ ਜਾ ਸਕੇ।
ਇਸ ਸਬੰਧੀ ਐੱਸ. ਐੱਚ. ਓ. ਬੇਗੋਵਾਲ ਨੇ ਕਿਹਾ ਕਿ ਕਿਸਾਨਾਂ ਦੀਆਂ ਤਾਰਾਂ ਚੋਰੀ ਦੇ ਸਬੰਧ 'ਚ ਥਾਣੇ 'ਚ ਕੋਈ ਇਤਲਾਹ ਨਹੀਂ ਦਿੱਤੀ ਗਈ ਪਰ ਫਿਰ ਵੀ ਚੋਰਾਂ ਨੂੰ ਨੱਥ ਪਾਉਣ ਲਈ ਪੁਲਸ ਦੀ ਗਸ਼ਤ ਹੋਰ ਵਧਾਈ ਜਾਵੇਗੀ।