ਜਿਸਮ ਦੀ ਭੁੱਖ 'ਚ ਪਿਓ ਟੱਪ ਗਿਆ ਸਭ ਹੱਦਾਂ-ਬੰਨੇ, ਸ਼ਰਮ ਤੇ ਖ਼ੌਫ਼ ਕਾਰਨ ਮੂੰਹ ਨਾ ਖੋਲ੍ਹ ਸਕੀ 16 ਸਾਲਾਂ ਦੀ ਧੀ

Thursday, May 18, 2023 - 10:49 AM (IST)

ਜਿਸਮ ਦੀ ਭੁੱਖ 'ਚ ਪਿਓ ਟੱਪ ਗਿਆ ਸਭ ਹੱਦਾਂ-ਬੰਨੇ, ਸ਼ਰਮ ਤੇ ਖ਼ੌਫ਼ ਕਾਰਨ ਮੂੰਹ ਨਾ ਖੋਲ੍ਹ ਸਕੀ 16 ਸਾਲਾਂ ਦੀ ਧੀ

ਲੁਧਿਆਣਾ (ਰਾਮ) : ਇੱਥੇ ਇਕ ਕਲਯੁਗੀ ਪਿਓ ਵੱਲੋਂ ਰਿਸ਼ਤਿਆਂ ਨੂੰ ਲਾਜ ਲਾਉਂਦੇ ਹੋਏ ਆਪਣੀ 16 ਸਾਲਾਂ ਦੀ ਧੀ ਨਾਲ ਸਰੀਰਕ ਸਬੰਧ ਬਣਾਉਣ ਦਾ ਮਾਮਲਾ ਸਾਹਮਣੇ ਆਇਆ ਹੈ। ਜਾਣਕਾਰੀ ਮੁਤਾਬਕ ਪਹਿਲੇ ਪਤੀ ਵੱਲੋਂ ਛੱਡ ਕੇ ਜਾਣ ਦੇ ਬਾਅਦ ਤਿੰਨ ਬੱਚਿਆਂ ਦੀ ਮਾਂ ਨੇ ਇਕ ਹੋਰ ਵਿਅਕਤੀ ਨਾਲ ਦੂਜਾ ਵਿਆਹ ਕਰਵਾ ਲਿਆ। ਕਰੀਬ 8-10 ਸਾਲ ਤੋਂ ਨਾਲ ਰਹਿਣ ਵਾਲੇ ਦੂਜੇ ਪਤੀ ਨੇ ਇਨਸਾਨੀ ਰਿਸ਼ਤਿਆਂ ਨੂੰ ਤਾਰ-ਤਾਰ ਕਰਦੇ ਹੋਏ ਆਪਣੀ ਹੀ 16 ਸਾਲਾ ਮਤਰੇਈ ਧੀ ਨੂੰ ਡਰਾ-ਧਮਕਾ ਕੇ ਹਵਸ ਦਾ ਸ਼ਿਕਾਰ ਬਣਾਉਣਾ ਸ਼ੁਰੂ ਕਰ ਦਿੱਤਾ। ਕਰੀਬ ਇਕ ਡੇਢ ਸਾਲ ਬਾਅਦ ਜਦੋਂ ਕੁੜੀ ਦੀ ਸਿਹਤ ਵਿਗੜੀ ਤਾਂ ਉਸ ਨੇ ਸਾਰੀ ਕਹਾਣੀ ਆਪਣੀ ਮਾਂ ਨੂੰ ਦੱਸੀ। ਮਾਂ ਨੇ ਆਪਣੀ ਬੱਚੀ ਦੇ ਦਰਦ ਨੂੰ ਸਮਝਦੇ ਹੋਏ ਤੁਰੰਤ ਇਸਦੀ ਸ਼ਿਕਾਇਤ ਥਾਣਾ ਮੋਤੀ ਨਗਰ ਦੀ ਪੁਲਸ ਨੂੰ ਕੀਤੀ। ਪੁਲਸ ਨੇ ਮਾਮਲੇ ਦੀ ਗੰਭੀਰਤਾ ਨੂੰ ਸਮਝਦੇ ਹੋਏ ਹਵਸੀ ਭੇੜੀਏ ਦੇ ਖ਼ਿਲਾਫ਼ ਕੇਸ ਦਰਜ ਕਰਕੇ ਉਸ ਨੂੰ ਤੁਰੰਤ ਗ੍ਰਿਫ਼ਤਾਰ ਕਰ ਲਿਆ।

ਇਹ ਵੀ ਪੜ੍ਹੋ : ਮਾਨ ਸਰਕਾਰ ਦਾ ਮਿਸ਼ਨ ਰੁਜ਼ਗਾਰ ਜਾਰੀ : ਅੱਜ 144 ਨਵੇਂ ਨਿਯੁਕਤ ਮੁੰਡੇ-ਕੁੜੀਆਂ ਨੂੰ ਮਿਲਣਗੇ ਨਿਯੁਕਤੀ ਪੱਤਰ

ਮਾਮਲੇ ਸਬੰਧੀ ਜਾਣਕਾਰੀ ਦਿੰਦੇ ਹੋਏ ਜਾਂਚ ਅਧਿਕਾਰੀ ਥਾਣੇਦਾਰ ਅਨਿਲ ਕੁਮਾਰ ਨੇ ਦੱਸਿਆ ਕਿ ਸ਼ੇਰਪੁਰ ਦੇ ਇਕ ਵਿਹੜੇ 'ਚ ਰਹਿਣ ਵਾਲੀ ਯੂ. ਪੀ. ਨਿਵਾਸੀ 35 ਸਾਲਾ ਔਰਤ ਨੇ ਪੁਲਸ ਕੋਲ ਦਰਜ ਕਰਵਾਏ ਬਿਆਨਾਂ 'ਚ ਦੱਸਿਆ ਕਿ ਉਸ ਦੀ ਇਕ 16 ਸਾਲਾ ਧੀ ਅਤੇ ਦੋ ਛੋਟੇ ਪੁੱਤਰ ਹਨ। ਪਹਿਲਾ ਪਤੀ ਉਸ ਨੂੰ  ਛੱਡ ਕੇ ਭੱਜ ਗਿਆ ਸੀ। ਇਸ ਤੋਂ ਬਾਅਦ ਉਸਨੇ ਹਰੇ ਰਾਮ ਪੁੱਤਰ ਗੋਬਿੰਦ ਕੁਮਾਰ ਵਾਸੀ ਬਿਹਾਰ ਹਾਲ ਵਾਸੀ ਸ਼ੇਰਪੁਰ ਨਾਲ ਦੂਜਾ ਵਿਆਹ ਕਰਵਾ ਲਿਆ। ਹਰੇ ਰਾਮ ਇਕ ਫੈਕਟਰੀ 'ਚ ਕੰਮ ਕਰਦਾ ਸੀ ਅਤੇ ਵਿਆਹ ਦੇ ਬਾਅਦ ਸ਼ਿਕਾਇਤਕਰਤਾ ਅਤੇ ਦੋਸ਼ੀ ਇਕੱਠੇ ਹੀ ਰਹਿੰਦੇ ਸਨ। ਸ਼ਿਕਾਇਤਕਰਤਾ ਨੇ ਪੁਲਸ ਨੂੰ ਦੱਸਿਆ ਕਿ ਬੀਤੇ ਦਿਨ ਅਚਾਨਕ ਉਸਦੀ ਧੀ ਦੀ ਸਿਹਤ ਕਾਫੀ ਵਿਗੜ ਗਈ।

ਇਹ ਵੀ ਪੜ੍ਹੋ : ਜਦੋਂ ਛੱਤਾਂ 'ਤੇ ਖੜਾਕਾ ਸੁਣ ਅੱਧੀ ਰਾਤ ਨੂੰ ਘਰਾਂ ਤੋਂ ਬਾਹਰ ਭੱਜੇ ਲੋਕ...

ਜਦੋਂ ਉਸਨੇ ਆਪਣੀ ਧੀ ਨੂੰ ਪੁੱਛਿਆ ਤਾਂ ਡਰੀ-ਸਹਿਮੀ ਧੀ ਨੇ ਆਪਣੀ ਮਾਂ ਨੂੰ ਦੱਸਿਆ ਕਿ ਉਸ ਦਾ ਮਤਰੇਆ ਪਿਓ ਪਿਛਲੇ ਇਕ ਡੇਢ ਸਾਲ ਤੋਂ ਉਸ ਨੂੰ ਡਰਾ-ਧਮਕਾ ਕੇ ਜ਼ਬਰਦਸਤੀ ਸਰੀਰਕ ਸਬੰਧ ਬਣਾਉਂਦਾ ਆ ਰਿਹਾ ਹੈ ਅਤੇ ਉਹ ਸ਼ਰਮ ਅਤੇ ਡਰ ਦੇ ਕਾਰਨ ਇਹ ਸਭ ਕਿਸੇ ਨੂੰ ਦੱਸ ਨਾ ਸਕੀ। ਥਾਣੇਦਾਰ ਅਨਿਲ ਕੁਮਾਰ ਨੇ ਦੱਸਿਆ ਕਿ ਪੁਲਸ ਨੇ ਤੁਰੰਤ ਹਰੇ ਰਾਮ ਦੇ ਖ਼ਿਲਾਫ਼ ਕੇਸ ਦਰਜ ਕਰ ਉਸ ਨੂੰ ਗ੍ਰਿਫ਼ਤਾਰ ਕਰ ਲਿਆ। ਉਸ ਨੂੰ ਵੀਰਵਾਰ ਨੂੰ ਮਾਣਯੋਗ ਅਦਾਲਤ 'ਚ ਪੇਸ਼ ਕਰਨ ਦੇ ਨਾਲ ਹੀ ਨਾਬਾਲਗ ਕੁੜੀ ਦਾ ਮੈਡੀਕਲ ਵੀ ਕਰਵਾਇਆ ਜਾਵੇਗਾ।

ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


author

Babita

Content Editor

Related News