ਕਿਸਾਨ ਅੰਦੋਲਨ ''ਚ ਜ਼ਖ਼ਮੀ ਹੋਏ ਪ੍ਰਿਤਪਾਲ ਨੇ ਦਰਜ ਕਰਵਾਏ ਬਿਆਨ, CJM ਨੂੰ ਦੱਸੀ ਸਾਰੀ ਗੱਲ

Saturday, Mar 16, 2024 - 10:42 AM (IST)

ਚੰਡੀਗੜ੍ਹ (ਗੰਭੀਰ): ਕਿਸਾਨ ਅੰਦੋਲਨ ਦੌਰਾਨ ਗੰਭੀਰ ਜ਼ਖ਼ਮੀ ਹੋਏ ਕਿਸਾਨ ਪ੍ਰਿਤਪਾਲ ਦੇ ਬਿਆਨ ਚੰਡੀਗੜ੍ਹ ਦੇ ਸੀ. ਜੇ. ਐੱਮ. ਨੇ ਦਰਜ ਕੀਤੇ। ਪ੍ਰਿਤਪਾਲ ਨੇ ਆਪਣੇ ਬਿਆਨ ’ਚ ਕਿਹਾ ਕਿ ਹਰਿਆਣਾ ਪੁਲਸ ਨੇ ਉਸ ਨੂੰ ਪੰਜਾਬ ਦੇ ਇਲਾਕੇ ’ਚੋਂ ਚੁੱਕ ਲਿਆ ਸੀ ਅਤੇ ਉਸ ਦੀ ਕੁੱਟਮਾਰ ਕੀਤੀ ਗਈ ਸੀ। ਦੂਜੇ ਪਾਸੇ ਹਰਿਆਣਾ ਸਰਕਾਰ ਨੇ ਹਾਈਕੋਰਟ ਵਿਚ ਹਲਫ਼ਨਾਮਾ ਦਾਇਰ ਕਰਕੇ ਕਿਹਾ ਹੈ ਕਿ ਪ੍ਰਿਤਪਾਲ ਹਰਿਆਣਾ ਦੇ ਇਕ ਖੇਤ ਵਿਚ ਮਿਲਿਆ ਸੀ ਅਤੇ ਜ਼ਖ਼ਮੀ ਸੀ। ਪੁਲਸ ਨੇ ਉਸ ਨੂੰ ਹਸਪਤਾਲ ਦਾਖ਼ਲ ਕਰਵਾਇਆ ਸੀ। ਉਸ ਪ੍ਰਦਰਸ਼ਨ ਵਿਚ ਛੇ ਪੁਲਸ ਮੁਲਾਜ਼ਮ ਜ਼ਖ਼ਮੀ ਹੋਏ ਸਨ, ਜਿਨ੍ਹਾਂ ਨੇ ਪਿ੍ਰਤਪਾਲ ਨੂੰ ਭੀੜ ਭੜਕਾਉਣ ਵਾਲਾ ਦੱਸਿਆ ਸੀ। ਹਰਿਆਣਾ ਦੇ ਇਸ ਦਾਅਵੇ ’ਤੇ ਹਾਈਕੋਰਟ ਨੇ ਸ਼ੱਕ ਪ੍ਰਗਟਾਇਆ ਹੈ।

ਇਹ ਖ਼ਬਰ ਵੀ ਪੜ੍ਹੋ - ਹਵਸ 'ਚ ਅੰਨ੍ਹੀ ਪਤਨੀ ਨੇ ਹੱਥੀਂ ਉਜਾੜ ਲਿਆ 'ਸੁਹਾਗ'! ਸਾਥੀਆਂ ਨਾਲ ਮਿੱਲ ਕੇ ਕਰ ਦਿੱਤਾ ਵੱਡਾ ਕਾਂਡ

ਇਸ ਤੋਂ ਪਹਿਲਾਂ ਪੰਜਾਬ ਐਂਡ ਹਰਿਆਣਾ ਹਾਈਕੋਰਟ ਦੇ ਜਸਟਿਸ ਹਰਕੇਸ਼ ਮਨੂਜਾ ਨੇ ਚੰਡੀਗੜ੍ਹ ਜ਼ਿਲਾ ਅਦਾਲਤ ਦੇ ਸੀ.ਜੇ.ਐੱਮ. ਨੂੰ ਪੀ.ਜੀ.ਆਈ. ਵਿਚ ਦਾਖ਼ਲ ਜ਼ਖ਼ਮੀ ਕਿਸਾਨ ਦੇ ਬਿਆਨ ਦਰਜ ਕਰਨ ਦੀ ਬੇਨਤੀ ਕੀਤੀ ਸੀ। ਪ੍ਰਿਤਪਾਲ ਸਿੰਘ 21 ਫਰਵਰੀ ਨੂੰ ਹਰਿਆਣਾ ਪੁਲਸ ਨਾਲ ਹੋਏ ਮੁਕਾਬਲੇ ਦੌਰਾਨ ਜ਼ਖਮੀ ਹੋ ਗਿਆ ਸੀ। ਜਦੋਂ ਉਹ ਤਿੰਨ ਦਿਨ ਤੱਕ ਨਹੀਂ ਮਿਲਿਆ ਤਾਂ ਉਸ ਦੇ ਪਿਤਾ ਨੇ ਹੈਬੀਅਸ ਕਾਰਪਸ ਪਟੀਸ਼ਨ ਦਾਇਰ ਕੀਤੀ। ਫਿਰ ਬਾਅਦ ਵਿਚ ਪਤਾ ਲੱਗਾ ਕਿ ਉਹ ਪੀ.ਜੀ.ਆਈ. ਰੋਹਤਕ ਵਿਚ ਦਾਖਲ ਹੈ। ਹਾਈਕੋਰਟ ਦੇ ਹੁਕਮਾਂ ’ਤੇ ਉਸ ਨੂੰ ਪੀ.ਜੀ.ਆਈ. ਚੰਡੀਗੜ੍ਹ ਲਿਆਂਦਾ ਗਿਆ ਸੀ।

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

 

 


Anmol Tagra

Content Editor

Related News