ਪੰਚਕੂਲਾ ਕਮਿਸ਼ਨਰ ਦਾ ਬਿਆਨ- ਹਨੀਪ੍ਰੀਤ ਦੇ ਸਰੰਡਰ ਨੂੰ ਲੈ ਕੇ ਨਹੀਂ ਕੋਈ ਜਾਣਕਾਰੀ

Tuesday, Oct 03, 2017 - 02:30 PM (IST)

ਪੰਚਕੂਲਾ ਕਮਿਸ਼ਨਰ ਦਾ ਬਿਆਨ- ਹਨੀਪ੍ਰੀਤ ਦੇ ਸਰੰਡਰ ਨੂੰ ਲੈ ਕੇ ਨਹੀਂ ਕੋਈ ਜਾਣਕਾਰੀ

ਪੰਚਕੂਲਾ — 38 ਦਿਨਾਂ ਤੋਂ ਫਰਾਰ ਚਲ ਰਹੀ ਰਾਮ ਰਹੀਮ ਦੀ ਰਾਜ਼ਦਾਰ ਹਨੀਪ੍ਰੀਤ ਦੇ ਸਰੰਡਰ ਕਰਨ ਦੀ ਗੱਲ ਸਾਹਮਣੇ ਆ ਰਹੀ ਹੈ। ਦੂਸਰੇ ਪਾਸੇ ਪੰਚਕੂਲਾ ਦੇ ਪੁਲਸ ਕਮਿਸ਼ਨਰ ਕੁਝ ਹੋਰ ਹੀ ਕਹਿ ਰਹੇ ਹਨ। ਪੰਚਕੂਲਾ ਦੇ ਪੁਲਸ ਕਮਿਸ਼ਨਰ ਏ.ਐਸ. ਚਾਵਲਾ ਨੇ ਕਿਹਾ ਹੈ ਕਿ ਫਿਲਹਾਲ ਸਾਡੇ ਕੋਲ ਹਨੀਪ੍ਰੀਤ ਬਾਰੇ ਕੋਈ ਜਾਣਕਾਰੀ ਨਹੀਂ ਹੈ। ਹਨੀਪ੍ਰੀਤ ਨੇ ਸਰੰਡਰ ਕਰਨ ਦੇ ਬਾਰੇ ਪੰਚਕੂਲਾ ਕੋਰਟ ਜਾਂ ਪੁਲਸ ਨਾਲ ਕੋਈ ਸੰਪਰਕ ਨਹੀਂ ਕੀਤਾ ਹੈ ਅਤੇ ਨਾ ਹੀ ਉਸਦੇ ਸਰੰਡਰ ਬਾਰੇ ਕਿਸੇ ਤਰ੍ਹਾਂ ਦੀ ਜਾਣਕਾਰੀ ਹੈ। ਅਜੇ ਤੱਕ ਹਨੀਪ੍ਰੀਤ ਦੇ ਕਿਸੇ ਵਕੀਲ ਨੇ ਕੋਈ ਸੰਪਰਕ ਨਹੀਂ ਕੀਤਾ ਹੈ। ਮੀਡੀਆ ਦੇ ਸਾਹਮਣੇ ਜਾਣਾ ਵੱਖ ਗੱਲ ਹੈ। ਪੰਚਕੂਲਾ ਪੁਲਸ ਕਮਿਸ਼ਨਰ ਨੇ ਕਿਹਾ ਹੈ ਕਿ ਅਸੀਂ ਕਹਿੰਦੇ ਹਾਂ ਕਿ ਹਨੀਪ੍ਰੀਤ ਸਾਹਮਣੇ ਆ ਜਾਏ, ਜੇਕਰ ਹਨੀਪ੍ਰੀਤ ਸਰੰਡਰ ਕਰਦੀ ਹੈ ਤਾਂ ਉਸ 'ਤੇ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।


Related News