‘ਜਗ ਬਾਣੀ’ ਦੀ ਖ਼ਬਰ ਦਾ ਅਸਰ : ਨਿੱਜੀ ਸਕੂਲ ਨੂੰ ਵੀ 50 ਫੀਸਦੀ ਸਟਾਫ ਬੁਲਾਉਣ ਦੀ ਹਰੀ ਝੰਡੀ

Saturday, May 08, 2021 - 08:13 PM (IST)

ਲੁਧਿਆਣਾ (ਵਿੱਕੀ) : ਨਿੱਜੀ ਸਕੂਲਾਂ ’ਚ ਸਟਾਫ ਦੀ ਮੌਜੂਦਗੀ ’ਤੇ ਰੋਕ ਲਗਾਉਣ ਦੇ ਆਦੇਸ਼ ਜਾਰੀ ਕਰਨ ਦੇ ਇਕ ਦਿਨ ਬਾਅਦ ਹੀ ਸਿੱਖਿਆ ਮਹਿਕਮਾ ਬੈਕਫੁਟ ’ਤੇ ਆ ਗਿਆ ਹੈ। ‘ਜਗ ਬਾਣੀ’ ਵਿਚ ਸ਼ੁੱਕਰਵਾਰ ਨੂੰ ਲੱਗੀ ਖ਼ਬਰ ਦੇ ਬਾਵਜੂਦ ਮਹਿਕਮੇ ਦੇ ਡਾਇਰੈਕਟਰ ਨੇ ਆਦੇਸ਼ ਜਾਰੀ ਕਰਦਿਆਂ ਨਿੱਜੀ ਸਕੂਲਾਂ ਦੇ ਨਾਲ ਹੋਰ ਸਹਾਇਤਾ ਪ੍ਰਾਪਤ ਸਕੂਲਾਂ ਨੂੰ ਵੀ 50 ਫੀਸਦੀ ਸਟਾਫ ਬੁਲਾਉਣ ਨੂੰ ਹਰੀ ਝੰਡੀ ਦੇ ਦਿੱਤੀ ਹੈ। ਦੱਸ ਦੇਈਏ ਕਿ ਸਿੱਖਿਆ ਮਹਿਕਮੇ ਦੇ ਅਧਿਕਾਰੀਆਂ ਵੱਲੋਂ ਨਿੱਜੀ ਸਕੂਲਾਂ ਵਿਚ ਸਟਾਫ ਨੂੰ ਬੁਲਾਉਣ ’ਤੇ ਲਾਈ ਗਈ ਪਾਬੰਦੀ ਕਾਰਣ ਨਿੱਜੀ ਸਕੂਲਾਂ ਨੂੰ ਆ ਰਹੀਆਂ ਪ੍ਰੇਸ਼ਾਨੀਆਂ ਅਤੇ ਸੀ. ਬੀ. ਐੱਸ. ਈ. 10ਵੀਂ ਕਲਾਸ ਦੇ ਨਤੀਜੇ ਨੂੰ ਤਿਅਰ ਕਰਨ ਵਿਚ ਹੋ ਰਹੀ ਦੇਰੀ ਦੇ ਮੁੱਦੇ ’ਤੇ ‘ਜਗ ਬਾਣੀ’ ਵੱਲੋਂ ਪ੍ਰਮੁੱਖਤਾ ਨਾਲ ਪ੍ਰਕਾਸ਼ਿਤ ਕੀਤਾ ਗਿਆ ਸੀ। ਇਸ ਖ਼ਬਰ ਦੇ ਪ੍ਰਕਾਸ਼ਿਤ ਹੋਣ ਕਾਰਣ ਸਿੱਖਿਆ ਮਹਿਕਮੇ ਨੇ ਤੁਰੰਤ ਹਰਕਤ ਵਿਚ ਆਉਂਦੇ ਹੋਏ ਸੂਬੇ ਦੇ ਸਾਰੇ ਮਾਨਤਾ ਪ੍ਰਾਪਤ, ਸਹਾਇਤਾ ਪ੍ਰਾਪਤ ਅਤੇ ਗੈਰ-ਸਹਾਇਤਾ ਪ੍ਰਾਪਤ ਸਕੂਲਾਂ ਵਿਚ ਵੀ 50 ਫੀਸਦੀ ਸਟਾਫ ਨੂੰ ਬੁਲਾਉਣ ਦੀ ਮਨਜ਼ੂਰੀ ਦੇ ਦਿੱਤੀ ਹੈ।

ਇਹ ਵੀ ਪੜ੍ਹੋ : ਕੋਰੋਨਾ ਦਾ ਕਹਿਰ, ਇਕੋ ਪਰਿਵਾਰ ਦੇ ਚਾਰ ਜੀਆਂ ਦੀ ਮੌਤ ਦਾ ਮੰਜ਼ਰ ਦੇਖ ਲੋਕਾਂ ਦੇ ਕੰਬੇ ਦਿਲ 

ਸਿੱਖਿਆ ਮਹਿਕਮੇ ਵੱਲੋੋਂ ਜਾਰੀ ਤਾਜ਼ਾ ਦਿਸ਼ਾ-ਨਿਰਦੇਸ਼ਾਂ ਵਿਚ ਕਿਹਾ ਗਿਆ ਹੈ ਕਿ ਕੋਵਿਡ-19 ਨਾਲ ਸਬੰਧਤ ਦਿਸ਼ਾ-ਨਿਰਦੇਸ਼ਾਂ ਨੂੰ ਧਿਆਨ ਵਿਚ ਰੱਖਦਿਆਂ ਸੂਬੇ ਦੇ ਜਿਨ੍ਹਾਂ ਸਰਕਾਰੀ ਸਕੂਲਾਂ ਵਿਚ ਸਟਾਫ ਅਧਿਆਪਕਾਂ ਦੀ ਗਿਣਤੀ 10 ਤੋਂ ਜ਼ਿਆਦਾ ਹੈ। ਉਨ੍ਹਾਂ ਸਕੂਲਾਂ ਵਿਚ 50 ਫੀਸਦੀ ਸਟਾਫ ਨੂੰ ਹੀ ਰੋਟੇਸ਼ਨ ਵਾਈਜ਼ ਬੁਲਾਇਆ ਜਾਵੇ। ਸਾਰੇ ਸਕੂਲ ਪ੍ਰਮੁੱਖਾਂ ਨੂੰ ਨਿਰਦੇਸ਼ ਦਿੱਤੇ ਗਏ ਹਨ ਕਿ ਕੋਵਿਡ-19 ਦੀ ਸਮੇਂ-ਸਮੇਂ ’ਤੇ ਪੰਜਾਬ ਸਰਕਾਰ ਦੇ ਦਿਸ਼ਾ-ਨਿਰਦੇਸ਼ਾਂ ਦੀ ਪਾਲਣਾ ਕੀਤੀ ਜਾਵੇ।

PunjabKesari

ਸਾਨੂੰ ਬਹੁਤ ਖੁਸ਼ੀ ਹੈ ਕਿ ਸਰਕਾਰ ਅਤੇ ਸਿੱਖਿਆ ਮਹਿਕਮੇ ਨੇ ਸਾਡੀਆਂ ਪ੍ਰੇਸ਼ਾਨੀਆਂ ਨੂੰ ਸਮਝਦੇ ਹੋਏ ਨਿੱਜੀ ਸਕੂਲਾਂ ਨੂੰ ਵੀ 50 ਫੀਸਦੀ ਸਟਾਫ ਬੁਲਾਉਣ ਦੀ ਮਨਜ਼ੂਰੀ ਦਿੱਤੀ ਹੈ। ਇਸ ਨਾਲ 10ਵੀਂ ਕਲਾਸ ਦੇ ਨਤੀਜੇ ਤਿਆਰ ਕਰਨ ’ਚ ਸਾਨੂੰ ਕੋਈ ਪ੍ਰੇਸ਼ਾਨੀ ਨਹੀਂ ਹੋਵੇਗੀ ਅਤੇ ਸਕੂਲ ਦੇ ਹੋਰ ਕੰਮ ਵੀ ਚੱਲਦੇ ਰਹਿਣਗੇ। ਸਾਨੂੰ ਕੋਵਿਡ-19 ਦੇ ਸਬੰਧ ਵਿਚ ਪੰਜਾਬ ਸਰਕਾਰ ਵੱਲੋਂ ਜਾਰੀ ਸਾਰੀਆਂ ਗਾਈਡਲਾਈਨਜ਼ ਦੀ ਪਾਲਣ ਕਰਨ ਲਈ ਵਚਨਬੱਧ ਹਨ। - ਡਾ. ਰਾਜੇਸ਼ ਰੁਦਰਾ, ਚੇਅਰਮੈਨ, ਚੇਨ ਆਫ ਗ੍ਰੀਨਲੈਂਡ ਸਕੂਲਸ

ਇਹ ਵੀ ਪੜ੍ਹੋ : ਬੀਬੀ ਜਗੀਰ ਕੌਰ ਵੱਲੋਂ ਗੁਰਦੁਆਰਾ ਸਾਹਿਬਾਨ ’ਚ ਨਤਮਸਤਕ ਹੋਣ ਵਾਲੀਆਂ ਸੰਗਤਾਂ ਨੂੰ ਕੀਤੀ ਅਪੀਲ

ਸਕੂਲ ਸਟਾਫ ਦੇ ਸਕੂਲ ਨਾ ਆਉਣ ਕਾਰਨ ਸਾਨੂੰ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਸੀ। ਹੁਣ ਸਰਕਾਰੀ ਦਿਸ਼ਾ-ਨਿਰਦੇਸ਼ਾਂ ਦੇ ਕਾਰਨ ਸਾਨੂੰ 50 ਫੀਸਦੀ ਸਟਾਫ ਨੂੰ ਸਕੂਲ ਬੁਲਾ ਸਕਦੇ ਹਨ। 10ਵੀਂ ਕਲਾਸ ਦੇ ਨਤੀਜੇ ਤਿਆਰ ਕਰਨ ਦੇ ਨਾਲ-ਨਾਲ ਸਕੂਲ ਵਿਚ ਦਾਖਲੇ ਦਾ ਕੰਮ ਵੀ ਪ੍ਰਭਾਵਿਤ ਹੋ ਰਿਹਾ ਹੈ, ਜੋ ਕਿ ਹੁਣ ਨਹੀਂ ਹੋਵੇਗਾ ਇਸ ਦੇ ਲਈ ਅਸੀਂ ਸਿੱਖਿਆ ਵਿਭਾਗ ਦੇ ਧੰਨਵਾਦੀ ਹਾਂ। - ਡੀ. ਪੀ. ਸ਼ਰਮਾ, ਪ੍ਰਧਾਨ ਐੱਚ. ਵੀ. ਐੱਮ. ਕਾਨਵੈਂਟ, ਸਕੂਲ

ਇਹ ਵੀ ਪੜ੍ਹੋ : ਕੋਰੋਨਾ ਦਰਮਿਆਨ ਲੁਧਿਆਣਾ ਦੇ ਡੀ. ਸੀ. ਨੇ ਜਾਰੀ ਕੀਤੇ ਨਵੇਂ ਹੁਕਮ 

ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ?


Anuradha

Content Editor

Related News