ਮੋਗਾ ''ਚ ਵੱਡੀ ਵਾਰਦਾਤ, ਐੱਸ. ਐੱਸ. ਪੀ. ਦਫਤਰ ਨੇੜੇ ਲੁੱਟਿਆ ਬੈਂਕ
Monday, Apr 22, 2019 - 05:37 PM (IST)
![ਮੋਗਾ ''ਚ ਵੱਡੀ ਵਾਰਦਾਤ, ਐੱਸ. ਐੱਸ. ਪੀ. ਦਫਤਰ ਨੇੜੇ ਲੁੱਟਿਆ ਬੈਂਕ](https://static.jagbani.com/multimedia/2019_4image_12_26_011057879moga.jpg)
ਮੋਗਾ (ਗੋਪੀ ਰਾਊਕੇ, ਵਿਪਨ) : ਮੋਗਾ ਦੇ ਮਿੰਨੀ ਸਕੱਤਰੇਤ ਵਿਚ ਸਥਿਤ ਬੈਂਕ ਆਫ ਇੰਡੀਆ ਦੀ ਬ੍ਰਾਂਚ ਵਿਚ ਅਣਪਛਾਤੇ ਲੁਟੇਰੇ ਸੇਫ ਦੇ ਤਾਲੇ ਤੋੜ ਕੇ 17 ਲੱਖ 65 ਹਜ਼ਾਰ ਰੁਪਏ ਚੋਰੀ ਕਰ ਲਏ ਗਏ। ਲੁਟੇਰੇ ਸੇਫ ਵਿਚ ਪਿਆ ਸੋਨਾ ਵੀ ਲੁੱਟ ਕੇ ਲੈ ਗਏ। ਵਾਰਦਾਤ ਦੀ ਸੂਚਨਾ ਮਿਲਦੇ ਹੀ ਸਥਾਨਕ ਪੁਲਸ ਮੌਕੇ 'ਤੇ ਪਹੁੰਚ ਗਈ ਅਤੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ।
ਵਾਰਦਾਤ 'ਚ ਖਾਸ ਗੱਲ ਇਹ ਹੈ ਕਿ ਇਸ ਇਮਾਰਤ ਵਿਚ ਇਕ ਪਾਸੇ ਪੁਲਸ ਪ੍ਰਸ਼ਾਸਨ ਦੇ ਦਫਤਰ ਹਨ ਅਤੇ ਦੂਜੇ ਪਾਸੇ ਡੀ. ਸੀ. ਅਤੇ ਐੱਸ. ਐੱਸ. ਪੀ. ਦਾ ਦਫਤਰ ਹੈ ਅਤੇ ਬੈਂਕ ਦੇ ਬਿਲਕੁਲ ਨਾਲ 4-5 ਕਮਰੇ ਛੱਡ ਕੇ ਤਹਿਸੀਲਾਰ ਦਾ ਦਫਤਰ ਵੀ ਹੈ। ਫਿਰ ਵੀ ਚੋਰਾ ਵਲੋਂ ਇਸ ਵੱਡੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ। ਇੰਨਾ ਹੀ ਨਹੀਂ ਲੁਟੇਰੇ ਜਾਂਦੇ ਹੋਏ ਬੈਂਕ 'ਚ ਲੱਗੇ ਸੀ. ਸੀ. ਟੀ. ਵੀ. ਕੈਮਰਿਆਂ ਦੀ ਡੀ. ਵੀ. ਆਰ. ਵੀ ਨਾਲ ਲੈ ਗਏ।