ਸ੍ਰੀ ਪਟਨਾ ਸਾਹਿਬ: ਪਲਾਸਟਿਕ ਰਹਿਤ ਲਿਫਾਫਿਆਂ ''ਚ ਵਰਤਿਆ ''ਪਿੰਨੀ ਪ੍ਰਸ਼ਾਦ''
Sunday, Jan 13, 2019 - 06:29 PM (IST)

ਪਟਨਾ— ਸ਼ੁੱਧ ਦੇਸੀ ਘਿਉ, ਆਟਾ ਤੇ ਖੰਡ ਨਾਲ ਤਿਆਰ ਤਖ਼ਤ ਪਟਨਾ ਸਾਹਿਬ ਦਾ ਪਿੰਨੀ ਪ੍ਰਸ਼ਾਦ ਸੰਗਤਾਂ ਲਈ ਲਗਾਤਾਰ ਤਿਆਰ ਹੋ ਰਿਹਾ ਹੈ। ਗੁਰਦੁਆਰਾ ਸਾਹਿਬ ਦੀ ਰਸੋਈ 'ਚ ਸੇਵਾਦਾਰਾਂ ਵੱਲੋਂ ਹੁਣ ਤੱਕ 1 ਲੱਖ ਪਿੰਨੀ ਪ੍ਰਸ਼ਾਦ ਤਿਆਰ ਕੀਤਾ ਗਿਆ ਹੈ। ਇਸ ਵਾਰ ਪਿੰਨੀ ਪ੍ਰਸ਼ਾਦ ਲਈ ਪਲਾਸਟਿਕ ਥੈਲੀਆਂ ਦੀ ਵਰਤੋਂ ਨਾ ਕਰਕੇ ਸਾਦੇ ਲਿਫਾਫੇ ਤਿਆਰ ਕੀਤੇ ਗਏ ਹਨ ਜੋ ਵਾਤਾਵਰਨ ਲਈ ਨੁਕਸਾਨਦਾਇਕ ਨਾ ਹੋਣ। ਸੇਵਾਦਰ ਜਗਮੋਹਨ ਸਿੰਘ ਦੱਸਦੇ ਹਨ ਕਿ ਗੁਰੂ ਘਰ ਵਿਚ ਸ਼ਰਧਾ ਦੇ ਸੈਲਾਬ ਵਿਚ ਆਬੋ-ਹਵਾ ਦੇ ਮਾਇਨੇ ਵੀ ਸਾਨੂੰ ਨਾਲ-ਨਾਲ ਸਮਝਣੇ ਚਾਹੀਦੇ ਹਨ।
ਖਿੱਚੜੀ ਪ੍ਰਸ਼ਾਦ
ਸ੍ਰੀ ਪਟਨਾ ਸਾਹਿਬ ਪ੍ਰਕਾਸ਼ ਪੁਰਬ ਮੌਕੇ ਇਸ ਰੂਹਾਨੀ ਫ਼ਿਜ਼ਾ ਅੰਦਰ ਗੁਰਦੁਆਰਾ ਹਾਂਡੀ ਸਾਹਿਬ ਦੇ ਲੰਗਰ ਦੀ ਚਰਚਾ ਰਹਿੰਦੀ ਹੈ।6 ਸਾਲ ਦੀ ਉਮਰ ਦੌਰਾਨ ਗੁਰੂ ਗੋਬਿੰਦ ਸਿੰਘ ਸਾਹਿਬ ਜਦੋਂ ਪਟਨਾ ਤੋਂ ਅਨੰਦਪੁਰ ਸਾਹਿਬ ਨੂੰ ਵਾਪਸ ਜਾ ਰਹੇ ਸਨ ਤਾਂ ਇੱਥੋਂ ਮਾਈ ਪ੍ਰਧਾਨੀ ਵੱਲੋਂ ਤਿਆਰ ਖਿਚੜੀ ਖਾਧੀ ਸੀ। ਉਸ ਇਤਿਹਾਸਕ ਲਮਹੇ ਤੋਂ ਬਾਅਦ ਇੱਥੇ ਖਿੱਚੜੀ ਦਾ ਲੰਗਰ ਜਾਰੀ ਹੈ ਅਤੇ ਲਗਾਤਾਰ ਖਿੱਚੜੀ ਦਾ ਪ੍ਰਸ਼ਾਦ ਹੀ ਵਰਤਾਇਆ ਜਾਂਦਾ ਹੈ।''