ਪਟਨਾ ਸਾਹਿਬ ਪੁੱਜੀ ਅੰਮ੍ਰਿਤਸਰ ਦੇ 5 ਸਰੋਵਰਾਂ ਦੇ ਜਲ ਨਾਲ ਭਰੀ ਗਾਗਰ (ਵੀਡੀਓ)

01/11/2019 5:05:41 PM

ਸ੍ਰੀ ਪਟਨਾ ਸਾਹਿਬ/ਅੰਮ੍ਰਿਤਸਰ (ਰਮਨਦੀਪ ਸੋਢੀ) : ਤਖਤ ਸ੍ਰੀ ਪਟਨਾ ਸਾਹਿਬ ਵਿਖੇ ਬਾਬਾ ਨਿਰਮਲ ਸਿੰਘ ਰੰਧਾਵਾ ਸੰਗਤਾਂ ਨਾਲ ਅੰਮ੍ਰਿਤਸਰ ਤੋਂ 5 ਸਰੋਵਰਾਂ ਦਾ ਜਲ ਲੈ ਕੇ ਪੁੱਜੇ ਹਨ। ਬਾਬਾ ਨਿਰਮਲ ਸਿੰਘ ਮੁਤਾਬਕ ਅੰਮ੍ਰਿਤਸਰ ਤੋਂ ਹਰਿਮੰਦਰ ਸਾਹਿਬ, ਕੌਂਸਲਰ, ਬਿਬੇਕਸਰ, ਸੰਤੋਖਸਰ, ਰਾਮਸਰ ਦੇ ਸਰੋਵਰਾਂ ਦਾ ਜਲ ਲੈ ਕੇ ਪਿਛਲੇ 5 ਸਾਲ ਤੋਂ ਲਗਾਤਾਰ ਸ੍ਰੀ ਹਜ਼ੂਰ ਸਾਹਿਬ ਵਿਖੇ ਪਹੁੰਚਦੇ ਸਨ ਪਰ ਸੰਗਤ ਦੀ ਇੱਛਾ ਜਤਾਉਣ 'ਤੇ ਉਹ ਪਿਛਲੇ 4 ਸਾਲ ਤੋਂ ਸ੍ਰੀ ਪਟਨਾ ਸਾਹਿਬ ਵਿਖੇ ਵੀ ਆ ਰਹੇ ਹਨ। ਗਾਗਰ ਦੀ ਮਰਿਆਦਾ ਬਾਰੇ ਬਾਬਾ ਨਿਰਮਲ ਸਿੰਘ ਨੇ ਦੱਸਿਆ ਕਿ ਇਸ ਜਲ ਨਾਲ ਗੁਰਪੁਰਬ ਵਾਲੇ ਦਿਨ ਤਖਤ ਪਟਨਾ ਸਾਹਿਬ ਵਿਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪ੍ਰਕਾਸ਼ ਤੋਂ ਪਹਿਲਾਂ ਥੜ੍ਹਾ ਸਾਹਿਬ ਨੂੰ ਇਸ਼ਨਾਨ ਕਰਾਏ ਜਾਣਗੇ।

ਬਾਬਾ ਨਿਰਮਲ ਸਿੰਘ ਰੰਧਾਵਾ ਹਰਿਮੰਦਰ ਸਾਹਿਬ ਦੇ ਪਹਿਲੇ ਗ੍ਰੰਥੀ ਬਾਬਾ ਬੁੱਢਾ ਜੀ ਦੀ 10ਵੀਂ ਪੀੜ੍ਹੀ 'ਚੋਂ ਹਨ। ਉਨ੍ਹਾਂ ਮੁਤਾਬਕ ਪਟਨਾ ਸਾਹਿਬ ਵਿਖੇ ਮਾਤਾ ਗੁਜਰੀ ਜੀ ਦੇ ਖੂਹ ਦੀ ਵੀ 2 ਚਾਂਦੀ ਦੀਆਂ ਗਾਗਰਾਂ ਹਨ। ਇਨ੍ਹਾਂ ਗਾਗਰਾਂ ਦੀ ਸੇਵਾ ਵੀ ਉਨ੍ਹਾਂ ਵਲੋਂ ਨਿਭਾਈ ਜਾਂਦੀ ਹੈ। ਉਨ੍ਹਾਂ ਦੱਸਿਆ ਕਿ ਗਾਗਰ ਭਰਨ ਸਮੇਂ ਇਸ਼ਨਾਨ ਕਰਨ ਤੋਂ, ਗਾਗਰ ਭਰਨ ਤੇ ਅਰਦਾਸ ਕਰਨ ਦੀ ਮਰਿਆਦਾ 8 ਘੰਟੇ 'ਚ ਨਿਭਾਈ ਜਾਂਦੀ ਹੈ।ਇਸ ਮੌਕੇ ਬਾਬਾ ਨਿਰਮਲ ਸਿੰਘ ਨਾਲ ਬਾਬਾ ਰਘਬੀਰ ਸਿੰਘ ਸਮੇਤ ਸੰਗਤਾਂ ਵੀ ਪਹੁੰਚੀਆਂ ਹੋਈਆਂ ਸਨ।ਫਿਲਹਾਲ ਜਲ ਨਾਲ ਭਰੀ ਗਾਗਰ ਨੂੰ ਸਥਾਨਕ ਲੰਗਰਾਂ 'ਚ ਸੰਗਤਾਂ ਦੇ ਦਰਸ਼ਨ ਲਈ ਸਜਾਇਆ ਗਿਆ ਹੈ।


Baljeet Kaur

Content Editor

Related News