ਸ੍ਰੀ ਪਟਨਾ ਸਾਹਿਬ ਵਿਖੇ ਹਜ਼ਾਰਾਂ ਦੀ ਗਿਣਤੀ ''ਚ ਸੰਗਤ ਹੋਈ ਨਤਮਸਤਕ, ਸਮਾਗਮ ਸਮਾਪਤ
Monday, Jan 14, 2019 - 11:34 AM (IST)
ਪਟਨਾ— ਤਖ਼ਤ ਸ੍ਰੀ ਹਰਿਮੰਦਰ ਜੀ ਪਟਨਾ ਸਾਹਿਬ ਵਿਖੇ ਹਜ਼ਾਰਾਂ ਦੀ ਗਿਣਤੀ 'ਚ ਸੰਗਤ ਪ੍ਰਕਾਸ਼ ਪੁਰਬ ਮੌਕੇ ਨਤਮਸਤਕ ਹੋਈਆਂ। ਪਟਨਾ ਸ਼ਹਿਰ ਦੀਆਂ ਰੌਸ਼ਨ ਗਲੀਆਂ 'ਚ ਗੁਰੂ ਜੀ ਦੇ ਰੂਹਾਨੀ ਜਸ ਅਤੇ ਸ਼ਰਧਾ ਦੀ ਮਨਾਂ 'ਚ ਅਥਾਹ ਤ੍ਰਿਪਤੀ ਸੀ। ਲੰਮੀਆਂ ਕਤਾਰਾਂ 'ਚ ਸਾਹਿਬੇ ਕਮਾਲ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਦੀਆਂ ਖੁਸ਼ੀਆਂ ਨੂੰ ਸੰਭਾਲੀ ਸੰਗਤ ਦਰਬਾਰ ਸਾਹਿਬ ਸਿਜਦਾ ਕਰਦੀ ਰਹੀਂ। ਦੂਰ-ਦੁਰਾਡਿਓਂ ਆਈਆਂ ਸੰਗਤਾਂ ਨੇ ਸਿਆਲਾਂ ਦੀ ਕੜਾਕੇ ਭਰੀ ਠੰਡ ਅੰਦਰ ਰੂਹਾਨੀ ਗਰਮਾਇਸ਼ ਨੂੰ ਮਹਿਸੂਸ ਕੀਤਾ।
ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ 'ਚ ਹੋ ਰਹੇ ਕੀਰਤਨ ਦਰਬਾਰ 'ਚ ਵੱਖ-ਵੱਖ ਕੀਰਤਨੀ ਜਥਿਆਂ ਅਤੇ ਕਥਾਕਾਰਾਂ ਤੋਂ ਗੁਰੂ ਜੱਸ ਸਰਵਣ ਕਰਦੀਆਂ ਸੰਗਤਾਂ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰਦੀਆਂ ਰਹੀਆਂ। ਇਸ ਮੌਕੇ ਪ੍ਰਕਾਸ਼ ਪੁਰਬ ਦੀ ਦੇਰ ਰਾਤ ਕੀਰਤਨ ਹੁੰਦਾ ਰਿਹਾ। ਭਾਈ ਪਿੰਦਰਪਾਲ ਸਿੰਘ ਨੇ ਵੀ ਇਸ ਮੌਕੇ ਹਾਜ਼ਰੀ ਲਵਾਈ ਅਤੇ ਸੰਗਤਾਂ ਨੇ ਵੱਖ-ਵੱਖ ਕੀਰਤਨੀ ਜਥਿਆਂ ਦਾ ਕੀਰਤਨ ਸਰਵਣ ਕਰਨ ਦੇ ਨਾਲ-ਨਾਲ ਜਵੱਦੀ ਟਕਸਾਲ ਲੁਧਿਆਣਾ ਦੇ ਵਿਦਿਆਰਥੀਆਂ ਵੱਲੋਂ ਕੀਤੇ ਕੀਰਤਨ ਨਾਲ ਵੀ ਗੁਰੂ ਜੱਸ ਨੂੰ ਸਰਵਣ ਕੀਤਾ।
