ਜਾਣੋ ਸ੍ਰੀ ਪਟਨਾ ਸਾਹਿਬ ਲਈ ਬਿਹਾਰ ਸਰਕਾਰ ਦੀ ਖਾਸ ਯੋਜਨਾ (ਵੀਡੀਓ)

Sunday, Jan 13, 2019 - 06:27 PM (IST)

ਪਟਨਾ— ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ 352ਵੇਂ ਪ੍ਰਕਾਸ਼ ਪੁਰਬ ਮੌਕੇ ਬਿਹਾਰ ਸਰਕਾਰ ਦੇ ਸੈਰ-ਸਪਾਟਾ ਮੰਤਰੀ ਪ੍ਰਮੋਦ ਕੁਮਾਰ ਨੇ ਕਿਹਾ ਕਿ ਅਸੀਂ ਸਾਰੇ ਬਿਹਾਰ ਵਾਸੀ ਬਹੁਤ ਕਿਸਮਤ ਵਾਲੇ ਹਾਂ ਕਿ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਪੁਰਬ ਇਸ ਇਤਿਹਾਸਕ ਧਰਤੀ 'ਤੇ ਮਨਾਉਣ ਦਾ ਮਾਣ ਪ੍ਰਾਪਤ ਹੋਇਆ ਹੈ। ਉਨ੍ਹਾਂ ਕਿਹਾ ਕਿ ਇੱਥੇ ਜਿੰਨੇ ਵੀ ਮਹਿਮਾਨ ਆਏ ਹਨ, ਬਿਹਾਰ ਦੀ ਜਨਤਾ ਉਨ੍ਹਾਂ ਦੀ ਸੇਵਾ ਕਰਨ ਲਈ ਤਿਆਰ ਰਹਿੰਦੀ ਹੈ ਅਤੇ ਪੂਰਾ ਬਿਹਾਰ ਉਨ੍ਹਾਂ ਦਾ ਸਵਾਗਤ ਕਰਦਾ ਹੈ। ਉਨ੍ਹਾਂ ਨੇ ਕਿਹਾ ਕਿ ਨਿਤੀਸ਼ ਕੁਮਾਰ ਜੀ ਦੀ ਸੋਚ ਹੈ ਕਿ ਸ੍ਰੀ ਪਟਨਾ ਸਾਹਿਬ ਆਉਣ ਵਾਲੀ ਸੰਗਤ ਨੂੰ ਕਿਸੇ ਤਰ੍ਹਾਂ ਦੀ ਕੋਈ ਤਕਲੀਫ ਨਾ ਹੋਵੇ, ਇਸ ਲਈ ਟੈਂਟ ਸਿਟੀ ਦੀ ਜਗ੍ਹਾ 'ਤੇ ਪੱਕੇ ਤੌਰ 'ਤੇ ਨਿਵਾਸ ਸਥਾਨ ਬਣਾਉਣ ਦੀ ਯੋਜਨਾ ਹੈ। 

ੁਪ੍ਰਮੋਦ ਕੁਮਾਰ ਨੇ ਕਿਹਾ ਕਿ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ 350ਵਾਂ ਪ੍ਰਕਾਸ਼ ਪੁਰਬ ਮਨਾਉਣ ਤੋਂ ਬਾਅਦ ਸ੍ਰੀ ਪਟਨਾ ਸਾਹਿਬ ਆਉਣ ਵਾਲੇ ਸਿੱਖ ਸ਼ਰਧਾਲੂਆਂ ਦੀ ਗਿਣਤੀ 'ਚ ਵਾਧਾ ਹੋਇਆ ਹੈ। ਉਨ੍ਹਾਂ ਨੇ ਕਿਹਾ ਕਿ ਜਦੋਂ ਮੈਂ ਇੰਗਲੈਂਡ ਗਿਆ ਸੀ, ਉੱਥੇ ਸਿੱਖ ਸਮਾਜ ਦੇ ਲੋਕਾਂ ਨੇ ਜੋ ਸਤਿਕਾਰ ਦਿੱਤਾ ਸੀ ਅਤੇ ਸ੍ਰੀ ਪਟਨਾ ਸਾਹਿਬ ਬਾਰੇ ਜੋ ਚਰਚਾ ਕੀਤੀ ਸੀ, ਉਹ ਬੇਮਿਸਾਲ ਸੀ। ਉਨ੍ਹਾਂ ਨੇ ਕਿਹਾ ਕਿ ਅੰਮ੍ਰਿਤਸਰ ਤੋਂ ਪਟਨਾ ਸਾਹਿਬ ਤਕ ਫਲਾਈਟ ਲਈ ਭਾਰਤ ਸਰਕਾਰ ਨੂੰ ਲਿਖਿਆ ਹੈ। ਪਟਨਾ ਸਾਹਿਬ ਅਤੇ ਅੰਮ੍ਰਿਤਸਰ ਸਾਹਿਬ ਨੂੰ ਟਰੇਨ ਦੇ ਡੇਲੀ ਵੇਅ ਕਰਨ ਬਾਰੇ ਲਿਖਿਆ ਹੈ। ਦੇਸ਼ ਦੇ ਆਲ ਮੈਟਰੋ ਸਿਟੀ 'ਤੇ ਪਟਨਾ ਦਾ ਕਨੈਕਸ਼ਨ ਵਧਿਆ ਹੈ। ਪਟਨਾ 'ਚ ਪਹਿਲਾਂ ਫਲਾਈਟ ਸਿਰਫ ਦਿਨ ਨੂੰ ਉਡਾਣ ਭਰਦੀਆਂ ਸਨ ਪਰ ਹੁਣ ਇਹ ਰਾਤ ਨੂੰ ਵੀ ਉਡਾਣ ਭਰਦੀਆਂ ਹਨ।


DIsha

Content Editor

Related News