ਸ੍ਰੀ ਮੁਕਤਸਰ ਸਾਹਿਬ ’ਚ ਤੇਜ਼ਧਾਰ ਹਥਿਆਰਾਂ ਦੀ ਨੋਕ ’ਤੇ ਦੁਕਾਨਦਾਰ ਤੋਂ ਲੁੱਟੇ ਲੱਖਾਂ ਰੁਪਏ

Thursday, Sep 30, 2021 - 10:46 AM (IST)

ਸ੍ਰੀ ਮੁਕਤਸਰ ਸਾਹਿਬ ’ਚ ਤੇਜ਼ਧਾਰ ਹਥਿਆਰਾਂ ਦੀ ਨੋਕ ’ਤੇ ਦੁਕਾਨਦਾਰ ਤੋਂ ਲੁੱਟੇ ਲੱਖਾਂ ਰੁਪਏ

ਸ੍ਰੀ ਮੁਕਤਸਰ ਸਾਹਿਬ (ਕੁਲਦੀਪ ਰਿਣੀ/ਪਵਨ): ਸ੍ਰੀ ਮੁਕਤਸਰ ਸਾਹਿਬ ਵਿਖੇ ਸਵੇਰੇ ਵਾਪਰੀ ਗੈਂਗਵਾਰ ਦੀ ਘਟਨਾ ਤੋਂ ਬਾਅਦ ਰਾਤ ਸਮੇਂ ਲੁੱਟ ਦੀ ਘਟਨਾ ਵਾਪਰੀ ਰਾਤ ਕਰੀਬ 9.30 ਵਜੇ ਨਮਕੀਨ ਭੰਡਾਰ ਦੀ ਦੁਕਾਨ ਬੰਦ ਕਰ ਰਹੇ ਇਕ ਦੁਕਾਨਦਾਰ ਤੋਂ ਮੋਟਰਸਾਇਕਲ ਸਵਾਰ ਤੇਜ਼ਧਾਰ ਹਥਿਆਰ ਦੀ ਨੋਕ ਤੇ 1 ਲੱਖ 66 ਹਜ਼ਾਰ ਰੁਪਏ ਖ਼ੋਹ ਕੇ ਫ਼ਰਾਰ ਹੋ ਗਏ। ਘਟਨਾ ਸੀ.ਸੀ. ਟੀ.ਵੀ. ’ਚ ਕੈਦ ਹੋ ਗਈ।

PunjabKesari

ਪ੍ਰਾਪਤ ਜਾਣਕਾਰੀ ਅਨੁਸਾਰ ਅਬੋਹਰ ਰੋਡ ’ਤੇ ਸਥਿਤ ਪੂਜਾ ਨਮਕੀਨ ਭੰਡਾਰ ਦੇ ਮਾਲਕ ਰਜਿੰਦਰ ਕੁਮਾਰ ਨੇ ਦੱਸਿਆ ਕਿ ਉਸ ਦਾ ਸਹਿਯੋਗੀ ਜਦ ਦੁਕਾਨ ਬੰਦ ਕਰ ਰਿਹਾ ਸੀ ਤਾਂ ਉਹ ਕੋਲ ਖੜ੍ਹਾ ਸੀ ਤੇ ਉਸ ਦੇ ਹੱਥ ਵਿਚ ਇਕ ਥੈਲਾ ਸੀ, ਜਿਸ ਵਿਚ 1 ਲੱਖ 66 ਹਜ਼ਾਰ 400 ਰੁਪਏ ਸਨ। ਇਸ ਦੌਰਾਨ ਅਬੋਹਰ ਰੋਡ ਬਾਈਪਾਸ ਵਾਲੇ ਪਾਸੇ ਤੋਂ ਮੋਟਰਸਾਇਕਲ ਸਵਾਰ ਦੋ ਨੌਜਵਾਨ ਆਏ ਜਿਨ੍ਹਾਂ ਦੇ ਮੂੰਹ ਢੱਕੇ ਹੋਏ ਸਨ। ਤੇਜ਼ਧਾਰ ਹਥਿਆਰ ਦੀ ਨੋਕ ਤੇ ਉਸ ਕੋਲੋਂ ਪੈਸਿਆਂ ਵਾਲਾ ਥੈਲਾ ਖੋਹ ਕਿ ਲੈ ਗਏ। ਪੂਰੀ ਘਟਨਾ ਸੀ.ਸੀ.ਟੀ.ਵੀ. ਕੈਮਰੇ ਵਿਚ ਕੈਦ ਹੋ ਗਈ। ਰਜਿੰਦਰ ਕੁਮਾਰ ਨੇ ਇਸ ਘਟਨਾ ਦੀ ਸੂਚਨਾ ਪੁਲਸ ਨੂੰ ਦਿੱਤੀ ਤਾਂ ਮੌਕੇ ’ਤੇ ਪਹੁੰਚ ਪੁਲਸ ਨੇ ਕਾਰਵਾਈ ਆਰੰਭ ਕਰ ਦਿੱਤੀ। ਮੌਕੇ ’ਤੇ ਪਹੁੰਚੇ ਥਾਣਾ ਸਿਟੀ ਇੰਚਾਰਜ ਡੀ.ਐੱਸ.ਪੀ. ਸੁਖਵਿੰਦਰ ਸਿੰਘ ਨੇ ਕਿਹਾ ਕਿ ਘਟਨਾ ਦੀ ਸੀ.ਸੀ.ਟੀ.ਵੀ. ਫੁਟੇਜ ਮਿਲੀ ਹੈ। ਪੁਲਸ ਮਾਮਲੇ ਦੀ ਬਾਰੀਕੀ ਨਾਲ ਜਾਂਚ ਕਰ ਰਹੀ ਹੈ।

PunjabKesari


author

Shyna

Content Editor

Related News