ਸ੍ਰੀ ਮੁਕਤਸਰ ਸਾਹਿਬ ਵਿਖੇ ਟਰਾਂਸਪੋਰਟ ਵਿਭਾਗ ਦੀ ਵੱਡੀ ਕਾਰਵਾਈ, ਨਿੱਜੀ ਕੰਪਨੀਆਂ ਦੀਆਂ ਛੇ ਬੱਸਾਂ ਬੰਦ
Sunday, Oct 17, 2021 - 06:34 PM (IST)
ਸ੍ਰੀ ਮੁਕਤਸਰ ਸਾਹਿਬ (ਪਵਨ/ ਕੁਲਦੀਪ ਰਿਣੀ) : ਟਰਾਂਸਪੋਰਟ ਵਿਭਾਗ ਵੱਲੋਂ ਅੱਜ ਸ੍ਰੀ ਮੁਕਤਸਰ ਸਾਹਿਬ ਵਿਖੇ ਵੱਡੀ ਕਾਰਵਾਈ ਕਰਦਿਆਂ 6 ਨਿੱਜੀ ਕੰਪਨੀ ਦੀਆਂ ਬੱਸਾਂ ਨੂੰ ਬੰਦ ਕਰ ਦਿੱਤਾ ਗਿਆ। ਇਹ ਕਾਰਵਾਈ ਆਰ.ਟੀ.ਏ. ਫਰੀਦਕੋਟ ਪਰਮਦੀਪ ਸਿੰਘ ਵੱਲੋ ਕੀਤੀ ਗਈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਆਰ.ਟੀ.ਏ. ਪਰਮਦੀਪ ਸਿੰਘ ਪੀ.ਸੀ.ਐੱਸ. ਨੇ ਦੱਸਿਆ ਕਿ ਵਿਭਾਗ ਦਾ ਨਿਯਮਾਂ ਅਨੁਸਾਰ ਬਣਦਾ ਟੈਕਸ ਅਦਾ ਨਾ ਕਰਨ ਕਾਰਨ ਇਹ ਕਾਰਵਾਈ ਕੀਤੀ ਗਈ ਹੈ।
ਇਹ ਵੀ ਪੜ੍ਹੋ : ਕਰਜ਼ੇ ਤੋਂ ਪਰੇਸ਼ਾਨ ਕਿਸਾਨ ਨੇ ਖਾਧੀ ਸਲਫ਼ਾਸ, ਪੁੱਤਰ ਦੇ ਸਾਹਮਣੇ ਪਿਓ ਨੇ ਤੜਫ਼-ਤੜਫ਼ ਕੇ ਤੋੜਿਆ ਦਮ
ਸ੍ਰੀ ਮੁਕਤਸਰ ਸਾਹਿਬ ਬੱਸ ਸਟੈਂਡ ’ਤੇ ਇਹ ਵੱਡੀ ਕਾਰਵਾਈ ਕਰਦਿਆਂ ਛੇ ਵੱਖ-ਵੱਖ ਕੰਪਨੀਆਂ ਦੀਆਂ ਬੱਸਾਂ ਨੂੰ ਬੰਦ ਕਰ ਦਿੱਤਾ ਗਿਆ ਹੈ। ਇਸ ਕਾਰਵਾਈ ਤਹਿਤ 2 ਬੱਸਾਂ ਨਿਊ ਦੀਪ ਬੱਸ ਸਰਵਿਸ, ਇਕ-ਇਕ ਬੱਸ ਆਰਬਿਟ ਟਰਾਂਸਪੋਰਟ, ਹਰਗੋਬਿੰਦ ਟਰਾਂਸਪੋਰਟ, ਸਾਗਰ ਟਰਾਂਸਪੋਰਟ ਅਤੇ ਫਤਹਿ ਟਰਾਂਸਪੋਰਟ ਦੀ ਹੈ। ਛੁੱਟੀ ਵਾਲੇ ਦਿਨ ਟਰਾਂਸਪੋਰਟ ਵਿਭਾਗ ਵੱਲੋ ਕੀਤੀ ਗਈ ਇਹ ਕਾਰਵਾਈ ਚਰਚਾਵਾਂ ਵਿਚ ਹੈ। ਸ੍ਰੀ ਮੁਕਤਸਰ ਸਾਹਿਬ ਜ਼ਿਲ੍ਹੇ ਦੇ ਹਲਕਾ ਗਿੱਦੜਬਾਹਾ ਤੋ ਵਿਧਾਇਕ ਅਮਰਿੰਦਰ ਸਿੰਘ ਰਾਜਾ ਵੜਿੰਗ ਦੇ ਟਰਾਂਸਪੋਰਟ ਮੰਤਰੀ ਬਣਨ ਤੋਂ ਉਪਰੰਤ ਟੈਕਸ ਨਾ ਭਰਨ ਵਾਲੀਆਂ ਅਜਿਹੀਆਂ ਨਿੱਜੀ ਕੰਪਨੀ ਦੀਆਂ ਬੱਸਾਂ ਦੇ ਬੰਦ ਕਰਨ ਦਾ ਸਿਲਸਿਲਾ ਵਿਭਾਗ ਵੱਲੋ ਲਗਾਤਾਰ ਜਾਰੀ ਹੈ।
ਇਹ ਵੀ ਪੜ੍ਹੋ : ਕੈਨੇਡਾ ’ਚ ਰੇਲ-ਕਾਰ ਹਾਦਸੇ ਦੌਰਾਨ ਪਿੰਡ ਰਾਣੀਵਾਲਾ ਦੀ ਇਕ ਕੁੜੀ ਦੀ ਮੌਤ, ਪਰਿਵਾਰ ’ਤੇ ਟੁੱਟਿਆ ਦੁੱਖਾਂ ਦਾ ਪਹਾੜ