ਇਕ ਹਫ਼ਤੇ ’ਚ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਦੇ ਅੰਦਰ ਤਿੰਨ ਐੱਸ.ਜੀ.ਪੀ.ਸੀ. ਮੈਂਬਰਾਂ ਦੀ ਮੌਤ

03/16/2021 3:57:08 PM

ਮਲੋਟ (ਜੁਨੇਜਾ): ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਅੰਦਰ ਪਿਛਲੇ ਇਕ ਹਫ਼ਤੇ ਵਿਚ ਤਿੰਨ ਐੱਸ.ਜੀ.ਪੀ.ਸੀ. ਮੈਂਬਰਾਂ ਦੀ ਮੌਤ ਹੋਈ ਹੈ। ਇਹ ਮੈਂਬਰ ਭਾਵੇਂ ਦੋ ਵੱਖ-ਵੱਖ ਮੁੱਖ ਸਿਆਸੀ ਪਾਰਟੀਆਂ ਨਾਲ ਸਬੰਧਤ ਸਨ ਪਰ ਫ਼ਿਰ ਵੀ ਹਾਲ ਦੀ ਘੜੀ ਇਨ੍ਹਾਂ ਦੀ ਮੌਤ ਨਾਲ ਪੈਦਾ ਹੋਏ ਸਿਆਸੀ ਖਲਾਅ ਦੀ ਪੂਰਤੀ ਸਬੰਧਤ ਪਾਰਟੀਆਂ ਲਈ ਔਖੀ ਹੋ ਜਾਵੇਗੀ।

ਇਹ ਵੀ ਪੜ੍ਹੋ:  ਜਲੰਧਰ: ਹਵੇਲੀ ਰੈਸਟੋਰੈਂਟ ਦੇ ਸੀ.ਈ.ਓ. ਦੀ ਨਾਕੇ 'ਤੇ ਪੁਲਸ ਵੱਲੋਂ ਕੁੱਟਮਾਰ, ਮਾਮਲਾ ਭਖਿਆ

PunjabKesari

11 ਮਾਰਚ ਨੂੰ ਐੱਸ.ਜੀ.ਪੀ.ਸੀ. ਦੇ ਮੈਂਬਰ ਅਤੇ ਸਾਬਕਾ ਮੀਤ ਪ੍ਰਧਾਨ ਬਿੱਕਰ ਸਿੰਘ ਚੰਨੂੰ ਅਤੇ 15 ਮਾਰਚ ਨੂੰ ਵਿਛੜੇ ਐੱਸ.ਜੀ.ਪੀ.ਸੀ. ਮੈਂਬਰ ਅਤੇ ਸਾਬਕਾ ਕਾਰਜਕਾਰੀ ਮੈਂਬਰ ਦਿਆਲ ਸਿੰਘ ਕੋਲਿਆਂਵਾਲੀ ਦੋਨੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੇ ਹਲਕੇ ਲੰਬੀ ਨਾਲ ਸਬੰਧਤ ਹਨ ਅਤੇ ਦੋਵੇਂ ਹੀ ਪਿਛਲੇ ਢਾਈ ਦਹਾਕਿਆਂ ਤੋਂ ਅਕਾਲੀ ਦਲ ਲਈ ਵਿਸ਼ੇਸ਼ ਧੰਮ ਵਜੋਂ ਵਿਚਰਦੇ ਸਨ। ਖੜਕੇ-ਦੜਕੇ ਵਾਲੇ ਜਥੇਦਾਰ ਕੋਲਿਆਂਵਾਲੀ ਦਾ ਲੰਬੀ ਦੀ ਉਸ ਮਾਝਾ ਜੈਲ ਨਾਲ ਸਬੰਧ ਸੀ, ਜਿਨ੍ਹਾਂ ਨੇ ਕਈ ਚੋਣਾਂ ਵਿਚ ਪ੍ਰਕਾਸ਼ ਸਿੰਘ ਬਾਦਲ ਅਤੇ ਬੀਬਾ ਹਰਸਿਮਰਤ ਕੌਰ ਬਾਦਲ ਦੀ ਜਿੱਤ ਦੀ ਬੇੜੀ ਪਾਰ ਲਾਉਣ ਵਿਚ ਅਹਿਮ ਭੂਮਿਕਾ ਨਿਭਾਈ। ਜਿਸ ਕਰਕੇ ਅਕਾਲੀ ਸਰਕਾਰ ਵਿਚ ਉਸ ਨੂੰ ਐੱਸ.ਐੱਸ. ਬੋਰਡ ਤੋਂ ਲੈ ਕੇ ਰਾਜ ਪੱਧਰੀ ਚੈਅਰਮੈਨੀ ਨਾਲ ਨਿਵਾਜਿਆ ਸੀ ਪਰ ਪਿਛਲੀਆਂ ਤਿੰਨ ਅਕਾਲੀ ਸਰਕਾਰਾਂ ਵਿਚ ਉਸਦਾ ਅਹੁਦਾ ਅਣ-ਅਧਿਕਾਰਤ ਤੌਰ ’ਤੇ ਕਿਸੇ ਕੈਬਨਿਟ ਮੰਤਰੀ ਤੋਂ ਘੱਟ ਨਹੀਂ ਸੀ ਬਾਦਲ ਪਰਿਵਾਰ ਵੱਲੋਂ ਉਸਨੂੰ ਹਰ ਪੱਖੋਂ ਵਿਸ਼ੇਸ਼ ਦਰਜਾ ਦਿੱਤਾ ਹੋਇਆ ਸੀ।

ਇਹ ਵੀ ਪੜ੍ਹੋ:  ਧੀ ਮ੍ਰਿਤਕ ਦੇਖ ਕੁਰਲਾ ਉੱਠੀ ਮਾਂ, ਅਖੀਰ ਤੱਕ ਰੋਂਦੀ ਰਹੀ, ਮੈਨੂੰ ਮੇਰੇ ਪੁੱਤ ਨਾਲ ਮਿਲਵਾ ਦਿਓ!

PunjabKesari

ਇਸ ਤਰ੍ਹਾਂ ਬਿੱਕਰ ਸਿੰਘ ਚੰਨੂੰ ਦਲਿਤ ਵਰਗ ਤੇ ਵਿਸ਼ੇਸ਼ ਪ੍ਰਭਾਵ ਰੱਖਣ ਵਾਲਾ ਸੀ ਅਤੇ ਗਰੀਬ ਪਰਿਵਾਰ ਵਿਚ ਜਨਮ ਹੋਣ ਦੇ ਬਾਵਜੂਦ ਵੱਡੇ ਬਾਦਲ ਸਮੇਤ ਪਰਿਵਾਰ ਲਈ ਉਸਦਾ ਅਹਿਮ ਸਥਾਨ ਸੀ।ਇਨ੍ਹਾਂ ਦੋਵਾਂ ਦੇ ਵਿਛੋੜੇ ਨਾਲ ਅਕਾਲੀ ਦਲ ਅਤੇ ਵਿਸ਼ੇਸ਼ ਬਾਦਲ ਪਰਿਵਾਰ ਲਈ ਵੱਡਾ ਘਾਟਾ ਪਿਆ ਹੈ। 13 ਮਾਰਚ ਨੂੰ ਵਿਛੜੇ ਐੱਸ.ਜੀ.ਪੀ. ਦੇ ਮੈਂਬਰ ਤੇ ਸਾਬਕਾ ਵਿਧਾਇਕ ਸੁਦਰਸ਼ਨ ਸਿੰਘ ਮਰਾਹੜ ਭਾਵੇਂ ਅੱਜ ਕੱਲ੍ਹ ਕਾਂਗਰਸ ਪਾਰਟੀ ਨਾਲ ਜੁੜੇ ਸਨ ਪਰ ਸ੍ਰੀ ਮੁਕਤਸਰ ਸਾਹਿਬ ਹਲਕੇ ਵਿਚ ਉਹ ਆਪਣਾ ਵੱਖਰਾ ਪ੍ਰਭਾਵ ਰੱਖਦੇ ਸਨ ਅਤੇ  ਹਰ ਵਰਗ ਅਤੇ ਕਈ ਸਿਆਸੀ ਪਾਰਟੀਆਂ ਦੇ ਆਗੂਆਂ ਸਮੇਤ ਸੈਂਕੜੇ ਪਰਿਵਾਰ ਉਨ੍ਹਾਂ ਨਾਲ ਨਿੱਜੀ ਰਿਸ਼ਤਾ ਰੱਖਦੇ ਸਨ। ਜਿਸ ਕਰਕੇ ਉਨ੍ਹਾਂ ਦਾ ਵਿਛੜਨਾ ਵੀ ਸਿਆਸਤ ਦੇ ਨਾਲ ਸਮਾਜਿਕ ਤੌਰ ਤੇ ਵੱਡਾ ਘਾਟਾ ਸਮਝਿਆ ਜਾ ਰਿਹਾ ਹੈ।

ਇਹ ਵੀ ਪੜ੍ਹੋ: ਵੱਡੀ ਖ਼ਬਰ: ਕੁਰਾਨ ਸ਼ਰੀਫ਼ ਬੇਅਦਬੀ ਮਾਮਲੇ ’ਚ ਆਪ ਵਿਧਾਇਕ ਨਰੇਸ਼ ਯਾਦਵ ਬਰੀ


Shyna

Content Editor

Related News