ਸ੍ਰੀ ਮੁਕਤਸਰ ਸਾਹਿਬ ’ਚ ਸ਼ਰੇਆਮ ਗੁੰਡਾਗਰਦੀ, ਲੜਾਈ ਦੌਰਾਨ ਚੱਲੇ ਇੱਟਾ, ਰੋੜੇ

Thursday, Nov 11, 2021 - 03:59 PM (IST)

ਸ੍ਰੀ ਮੁਕਤਸਰ ਸਾਹਿਬ ’ਚ ਸ਼ਰੇਆਮ ਗੁੰਡਾਗਰਦੀ, ਲੜਾਈ ਦੌਰਾਨ ਚੱਲੇ ਇੱਟਾ, ਰੋੜੇ

ਸ੍ਰੀ ਮੁਕਤਸਰ ਸਾਹਿਬ (ਕੁਲਦੀਪ ਰਿਣੀ/ਪਵਨ): ਸ੍ਰੀ ਮੁਕਤਸਰ ਸਾਹਿਬ ਵਿਖੇ ਬੀਤੀ ਰਾਤ ਸ਼ਰੇਆਮ ਗੁੰਡਾਗਰਦੀ ਦੀਆਂ ਤਸਵੀਰਾਂ ਸਾਹਮਣੇ ਆਈਆ ਹਨ। ਸੋਸ਼ਲ ਮੀਡੀਆ ’ਤੇ ਵਾਇਰਲ ਵੀਡੀਓ ਵਿਚ ਕੁਝ ਲੋਕਾਂ ਵੱਲੋ ਸ਼ਰੇਆਮ ਇੱਟਾਂ ਵੱਟਿਆਂ ਅਤੇ ਤੇਜ਼ਧਾਰ ਹਥਿਆਰਾਂ ਦੀ ਵਰਤੋਂ ਕੀਤੀ ਜਾ ਰਹੀ ਹੈ। ਇਸ ਦੌਰਾਨ ਜ਼ਖ਼ਮੀ ਹੋਏ ਵਿਅਕਤੀਆਂ ਦਾ ਕਹਿਣਾ ਕਿ ਇਹ ਸਭ ਇਕ ਵਿਅਕਤੀ ਨੂੰ ਸਟੇ ਤੋਂ ਹਟਾਉਣ ਕਾਰਨ ਹੋਇਆ ਜਿਸ ਨੇ ਮੁੰਡੇ ਬੁਲਾ ਉਨ੍ਹਾਂ ’ਤੇ ਇਸ ਤਰ੍ਹਾਂ ਹਮਲਾ ਕੀਤਾ।

ਵਰਨਣਯੋਗ ਹੈ ਕਿ ਸ੍ਰੀ ਮੁਕਤਸਰ ਸਾਹਿਬ ਵਿਖੇ ਬੀਤੀ ਰਾਤ ਹੋਈ ਲੜਾਈ ਵਿਚ ਤਿੰਨ ਵਿਅਕਤੀ ਜ਼ਖ਼ਮੀ ਹੋ ਗਏ। ਜ਼ਖ਼ਮੀ ਹੋਏ ਵਿਅਕਤੀਆਂ ਦਾ ਕਹਿਣਾ ਕਿ ਉਨ੍ਹਾਂ ਦੇ ਮੁਹੱਲੇ ਦਾ ਇਕ ਵਿਅਕਤੀ ਸੱਟੇ ਦਾ ਕੰਮ ਕਰਦਾ ਉਸ ਨੂੰ ਰੋਕਣ ’ਤੇ ਉਸ ਨੇ ਬੀਤੀ ਰਾਤ ਇਸ ਤਰ੍ਹਾਂ ਬਾਹਰੀ ਮੁੰਡੇ ਬੁਲਾ ਕੇ ਹਮਲਾ ਕੀਤਾ। ਉਧਰ ਪੁਲਸ ਇਸ ਮਾਮਲੇ ਦੀ ਜਾਂਚ ਵਿਚ ਜੁਟ ਗਈ ਹੈ। ਥਾਣਾ ਸਿਟੀ ਇੰਚਾਰਜ ਲਾਲਜੀਤ ਸਿੰਘ ਦਾ ਕਹਿਣਾ ਕਿ ਜ਼ਖ਼ਮੀ ਵਿਅਕਤੀਆਂ ਦੇ ਬਿਆਨਾਂ ਦੇ ਆਧਾਰ ’ਤੇ ਬਣਦੀ ਕਾਰਵਾਈ ਕੀਤੀ ਜਾਵੇਗੀ। 


author

Shyna

Content Editor

Related News