ਸ੍ਰੀ ਮੁਕਤਸਰ ਸਾਹਿਬ ’ਚ ਵਧਿਆ ਕੋਰੋਨਾ ਦਾ ਕਹਿਰ, ਵੱਡੀ ਗਿਣਤੀ ’ਚ ਨਵੇਂ ਮਾਮਲੇ ਆਏ ਸਾਹਮਣੇ
Saturday, Apr 03, 2021 - 06:31 PM (IST)
ਸ੍ਰੀ ਮੁਕਤਸਰ ਸਾਹਿਬ (ਪਵਨ ਤਨੇਜਾ, ਰਿਣੀ): ਜ਼ਿਲ੍ਹੇ ਅੰਦਰ ਕੋਰੋਨਾ ਦਾ ਕਹਿਰ ਸਿਰ ਚੜ੍ਹ ਕੇ ਬੋਲਣ ਲੱਗਿਆ ਹੈ। ਭਾਵੇਂਕਿ ਸਿਹਤ ਵਿਭਾਗ ਵੱਲੋਂ ਜਾਗਰੂਕਤਾ ਦੇ ਨਾਲ-ਨਾਲ ਕੋਵਿਡ ਸੈਂਪਿਗ ਦੀ ਪ੍ਰਕਿਰਿਆ ’ਚ ਤੇਜ਼ੀ ਲਿਆਂਦੀ ਗਈ ਹੈ, ਪਰ ਫ਼ਿਰ ਵੀ ਕੋਰੋਨਾ ਅੰਕੜਾ ਤੇਜ਼ੀ ਨਾਲ ਵੱਧ ਰਿਹਾ ਹੈ। ਅੱਜ ਜ਼ਿਲ੍ਹੇ ’ਚ ਕੋਰੋਨਾ ਦੇ ਹੈਰਾਨੀਜਨਕ ਕੇਸ ਸਾਹਮਣੇ ਹਨ। ਅਜਿਹਾ ਪਹਿਲੀ ਵਾਰ ਹੋਇਆ ਕਿ ਜ਼ਿਲ੍ਹੇ ਅੰਦਰ ਇਕੱਠੇ 115 ਕੇਸ ਪਾਜ਼ੇਟਿਵ ਆਏ ਹੋਣ। ਫ਼ਿਲਹਾਲ ਜ਼ਿਲ੍ਹੇ ਅੰਦਰ ਕੋਰੋਨਾ ਦੇ ਵੱਧਦੇ ਕਹਿਰ ਨੇ ਸਿਹਤ ਵਿਭਾਗ ਦੀਆਂ ਚਿੰਤਾਵਾਂ ਫ਼ਿਰ ਤੋਂ ਵਧਾ ਦਿੱਤੀਆਂ ਹਨ, ਉਧਰ ਜਾਣਕਾਰੀ ਮਿਲੀ ਹੈ ਕਿ ਅਜਿਹੇ ਸੰਕਟਕਾਲੀ ਸਮੇਂ ’ਚ ਪ੍ਰਸਾਸ਼ਨ ਵੀ ਕੋਈ ਸਖ਼ਤ ਫੈਸਲਾ ਲੈਣ ਦੇ ਮੂਡ ’ਚ ਹੈ।
ਇਹ ਵੀ ਪੜ੍ਹੋ: ਪੰਜਾਬ ਸਰਕਾਰ ਅਤੇ ਪ੍ਰਾਈਵੇਟ ਸਕੂਲ ਆਹਮੋ-ਸਾਹਮਣੇ, ਫੈੱਡਰੇਸ਼ਨ ਵੱਲੋਂ 10 ਤੋਂ ਸਕੂਲ ਖੋਲ੍ਹਣ ਦਾ ਐਲਾਨ
ਇਹ ਹਨ ਅੱਜ ਦੇ ਆਂਕੜੇ:
ਸਿਹਤ ਵਿਭਾਗ ਦੀ ਰਿਪੋਰਟ ਅਨੁਸਾਰ ਸ੍ਰੀ ਮੁਕਤਸਰ ਸਾਹਿਬ ਤੋਂ 22, ਮਲੋਟ ਤੋਂ 14, ਗਿੱਦੜਬਾਹਾ ਤੋਂ 11, ਜ਼ਿਲ੍ਹਾ ਜੇਲ ਤੋਂ 6, ਬਾਦਲ ਤੋਂ 4, ਰਾਣੀਵਾਲਾ ਤੋਂ 1, ਚੱਕ ਸ਼ੇਰੇਵਾਲਾ ਤੋਂ 7, ਮੁਕੰਦ ਸਿੰਘ ਵਾਲਾ ਤੋਂ 2, ਖਿੜਕੀਆਂਵਾਲਾ ਤੋਂ 1, ਹਰਾਜ ਤੋਂ 1, ਭੰਗਚੜੀ ਤੋਂ 1, ਛੱਤੇਆਣਾ ਤੋਂ 1, ਖੱਖਿਆਂਵਾਲੀ ਤੋਂ 1, ਕਿੱਲਿਆਂਵਾਲੀ ਤੋਂ 1, ਬਣਵਾਲਾ ਤੋਂ 1, ਮਹਿਣਾ ਤੋਂ 1, ਘੁਮਿਆਰਾ ਤੋਂ 1, ਭਾਈਕਾ ਕੇਰਾ ਤੋਂ 1, ਲੰਬੀ ਤੋਂ 1, ਥਾਂਦੇਵਾਲਾ ਤੋਂ 1, ਕਾਨਿਆਂਵਾਲੀ ਤੋਂ 1, ਬਰਕੰਦੀ ਤੋਂ 1, ਧੂਲਕੋਟ ਤੋਂ 1, ਖੁੰਨਣ ਕਲਾਂ ਤੋਂ 1, ਨਾਨਕਪੁਰਾ ਤੋਂ 1, ਧੌਲਾ ਤੋਂ 1, ਨੰਦਗੜ੍ਹ ਤੋਂ 1, ਦੋਦਾ ਤੋਂ 2, ਝਬੇਲਵਾਲੀ ਤੋਂ 1, ਬਰੀਵਾਲਾ ਤੋਂ 2, ਸਰਾਏਨਾਗਾ ਤੋਂ 2, ਭੁੱਲਰਵਾਲਾ ਤੋਂ 1, ਲਾਲਬਾਈ ਤੋਂ 1, ਤਰਮਾਲਾ ਤੋਂ 1, ਸਰਾਵਾਂ ਬੋਦਲਾਂ ਤੋਂ 1, ਬੁੱਟਰ ਬਖੂਆ ਤੋਂ 1, ਮਲਕੋ ਡੱਬਵਾਲੀ ਤੋਂ 1, ਡੱਬਵਾਲੀ ਢਾਬ ਤੋਂ 1, ਗਿਲਜ਼ੇਵਾਲਾ ਤੋਂ 2, ਭੁੱਟੀਵਾਲਾ ਤੋਂ 1, ਸੰਗੂਧੌਣ ਤੋਂ 7, ਸ਼ਾਮ ਖੇੜਾ ਤੋਂ 1, ਸੇਖੂ ਤੋਂ 1, ਮਹਾਂਬੱਧਰ ਤੋਂ 1, ਆਸਾ ਬੁੱਟਰ ਤੋਂ 1 ਤੇ ਥੇੜੀ ਪਿੰਡ ਤੋਂ 1 ਕੇਸ ਸਾਹਮਣੇ ਆਇਆ ਹੈ। ਇਸ ਤੋਂ ਇਲਾਵਾ ਅੱਜ 5 ਮਰੀਜ਼ਾਂ ਨੂੰ ਰਿਲੀਵ ਵੀ ਕੀਤਾ ਗਿਆ ਹੈ। ਅੱਜ 624 ਸੈਂਪਲਾਂ ਦੀ ਰਿਪੋਰਟ ਨੈਗੇਟਿਵ ਆਈ ਹੈ, ਜਦੋਂਕਿ ਹੁਣ 1321 ਸੈਂਪਲ ਬਕਾਇਆ ਹਨ। ਉੱਥੇ ਹੀ ਅੱਜ ਜ਼ਿਲ੍ਹੇ ਅੰਦਰੋਂ 962 ਨਵੇਂ ਸੈਂਪਲ ਵੀ ਇਕੱਤਰ ਕੀਤੇ ਗਏ ਹਨ। ਵਰਣਨਯੋਗ ਹੈ ਕਿ ਹੁਣ ਜ਼ਿਲ੍ਹੇ ਅੰਦਰ ਕੋਰੋਨਾ ਪਾਜ਼ੇਟਿਵ ਮਾਮਲਿਆਂ ਦੀ ਗਿਣਤੀ 4544 ਹੋ ਗਈ ਹੈ, ਜਿਸ ਵਿਚੋਂ ਹੁਣ ਤੱਕ 4069 ਮਰੀਜ਼ਾਂ ਨੂੰ ਰਿਲੀਵ ਕੀਤਾ ਜਾ ਚੁੱਕਾ ਹੈ, ਜਦੋਂਕਿ ਇਸ ਸਮੇਂ 368 ਕੇਸ ਸਰਗਰਮ ਚੱਲ ਰਹੇ ਹਨ।
ਇਹ ਵੀ ਪੜ੍ਹੋ: 26 ਸਾਲਾਂ ਨੌਜਵਾਨ ਲਈ ਕਾਲ ਬਣੀ ਚਾਇਨਾ ਡੋਰ, ਘਰੋਂ ਸਮਾਨ ਲੈਣ ਗਏ ਨੂੰ ਇੰਝ ਮਿਲੀ ਮੌਤ