ਸ੍ਰੀ ਮੁਕਤਸਰ ਸਾਹਿਬ ''ਚ ਫ਼ਿਰ ਕੋਰੋਨਾ ਦਾ ਵੱਡਾ ਧਮਾਕਾ
Saturday, Aug 29, 2020 - 06:49 PM (IST)
ਸ੍ਰੀ ਮੁਕਤਸਰ ਸਾਹਿਬ (ਪਵਨ ਤਨੇਜਾ, ਰਿਣੀ) : ਸ੍ਰੀ ਮੁਕਤਸਰ ਸਾਹਿਬ ਜ਼ਿਲ੍ਹੇ 'ਚ ਅੱਜ ਫ਼ਿਰ ਕੋਰੋਨਾ ਦੇ ਇਕੱਠੇ 59 ਨਵੇਂ ਮਾਮਲੇ ਸਾਹਮਣੇ ਆਏ ਹਨ। ਇਹ ਪੁਸ਼ਟੀ ਸਿਵਲ ਸਰਜਨ ਡਾ. ਹਰੀ ਨਰਾਇਣ ਸਿੰਘ ਵੱਲੋਂ ਕੀਤੀ ਗਈ ਹੈ। ਉਨ੍ਹਾਂ ਦੱਸਿਆ ਕਿ ਅੱਜ ਆਏ ਮਾਮਲਿਆਂ ਵਿਚੋਂ 22 ਕੇਸ ਜ਼ਿਲ੍ਹਾ ਜੇਲ੍ਹ (ਪਿੰਡ ਬੂੜਾ ਗੁੱਜਰ) ਨਾਲ ਸਬੰਧਤ ਹਨ, ਜਦਕਿ ਬਾਕੀ ਕੇਸ ਜ਼ਿਲ੍ਹੇ ਦੇ ਵੱਖ-ਵੱਖ ਥਾਵਾਂ ਤੋਂ ਸਾਹਮਣੇ ਹਨ, ਜਿੰਨ੍ਹਾਂ ਵਿਚ ਸ੍ਰੀ ਮੁਕਸਤਰ ਸਾਹਿਬ 'ਚੋਂ 10, ਜ਼ਿਲ੍ਹਾ ਜੇਲ੍ਹ ਪਿੰਡ ਬੂੜਾ ਗੁੱਜਰ ਤੋਂ 22, ਮਲੋਟ ਤੋਂ 8, ਗਿੱਦੜਬਾਹਾ ਤੋਂ 8, ਰੁਪਾਣਾ ਤੋਂ 1, ਗੁਰੂਸਰ ਜੋਧਾਂ ਤੋਂ 1, ਪਿੰਡ ਬਾਦਲ ਤੋਂ 3, ਲੰਬੀ ਤੋਂ 1, ਸਿੱਖਾਂਵਾਲਾ ਤੋਂ 1, ਸੁਖਨਾ ਤੋਂ 1, ਸੂਰੇਵਾਲਾ ਤੋਂ 1, ਕੋਟਲੀ ਸੰਘਰ 1, ਘੁਮਿਆਰਾ (ਮਲੋਟ) ਤੋਂ 1 ਤੋਂ ਸਾਹਮਣੇ ਆਏ ਹਨ। ਇਸ ਤੋਂ ਇਲਾਵਾ ਅੱਜ 26 ਮਰੀਜ਼ਾਂ ਨੂੰ ਛੁੱਟੀ ਵੀ ਦਿੱਤੀ ਗਈ ਹੈ।
ਇਹ ਵੀ ਪੜ੍ਹੋ : ਬਰਗਾੜੀ ਅਤੇ ਐੱਸ. ਐੱਫ. ਜੇ. 'ਤੇ ਖੁੱਲ੍ਹ ਕੇ ਬੋਲੇ ਜਥੇਦਾਰ, ਦਿੱਤਾ ਵੱਡਾ ਬਿਆਨ
ਵਰਣਨਯੋਗ ਹੈ ਕਿ ਹੁਣ ਜ਼ਿਲ੍ਹੇ ਅੰਦਰ ਕੋਰੋਨਾ ਦਾ ਅੰਕੜਾ 833 ਹੋ ਗਿਆ ਹੈ, ਜਿਸ ਵਿਚੋਂ 558 ਮਰੀਜ਼ਾਂ ਨੂੰ ਛੁੱਟੀ ਮਿਲ ਚੁੱਕੀ ਹੈ, ਜਦਕਿ ਹੁਣ 267 ਮਾਮਲੇ ਸਰਗਰਮ ਹਨ। ਅੱਜ ਪਾਜ਼ੇਟਿਵ ਆਏ ਦੋ ਮਰੀਜ਼ਾਂ ਨੂੰ ਯੂ. ਪੀ. ਵਿਖੇ ਸ਼ਿਫ਼ਟ ਕੀਤਾ ਗਿਆ ਹੈ ਅਤੇ ਦੋ ਮਾਮਲਿਆਂ ਦੀ ਰਿਪੋਰਟ ਆਈ ਹੈ।
ਇਹ ਵੀ ਪੜ੍ਹੋ : ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਦੀ ਦੂਸਰੀ ਮੰਜ਼ਿਲ ਤੋਂ ਡਿੱਗਣ ਕਾਰਨ ਕੋਰੋਨਾ ਮਰੀਜ਼ ਦੀ ਮੌਤ