ਆਂਗਣਵਾੜੀ ਵਰਕਰਾਂ ਦੀਆਂ ਮੰਗਾਂ ਦੀ ਗੱਲ ਕਰਦਿਆਂ ਰਾਜਾ ਵੜਿੰਗ ਦੇ ਨਿਸ਼ਾਨੇ ’ਤੇ ਫ਼ਿਰ ਖਜਾਨਾ ਮੰਤਰੀ

Thursday, Jul 08, 2021 - 10:19 AM (IST)

ਸ੍ਰੀ ਮੁਕਤਸਰ ਸਾਹਿਬ (ਕੁਲਦੀਪ ਰਿਣੀ/ਪਵਨ): ਗਿੱਦੜਬਾਹਾ ਦੇ ਕਾਂਗਰਸੀ ਵਿਧਾਇਕ ਅਮਰਿੰਦਰ ਸਿੰਘ ਰਾਜਾ ਵੜਿੰਗ ਦੇ ਸ੍ਰੀ ਮੁਕਤਸਰ ਸਾਹਿਬ ਸਥਿਤ ਘਰ ਦੇ ਅੱਗੇ ਆਲ ਪੰਜਾਬ ਆਂਗਣਵਾੜੀ ਮੁਲਾਜ਼ਮ ਯੂਨੀਅਨ ਨੇ ਜ਼ਿਲ੍ਹਾ ਪ੍ਰਧਾਨ ਛਿੰਦਰਪਾਲ ਕੌਰ ਥਾਂਦੇਵਾਲਾ ਦੀ ਅਗਵਾਈ ਹੇਠ ਅੱਜ ਤੜਕਸਾਰ 5 ਵਜੇ ਭੁੱਖ ਹੜਤਾਲ ਰੱਖ ਕੇ ਰੋਸ ਧਰਨਾ ਸ਼ੁਰੂ ਕਰ ਦਿੱਤਾ ਹੈ।ਵਿਧਾਇਕ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਆਂਗਣਵਾੜੀ ਵਰਕਰਾਂ ਨੂੰ ਘਰ ਅੰਦਰ ਛਾਂ ਹੇਠ ਆਪਣਾ ਰੋਸ ਪ੍ਰਦਰਸ਼ਨ ਕਰਨ ਦੀ ਅਪੀਲ ਕੀਤੀ ਜਿਸ ਉਪਰੰਤ ਵਰਕਰਾਂ ਨੇ ਘਰ ਦੇ ਅੰਦਰ ਹੀ ਰੋਸ ਪ੍ਰਦਰਸ਼ਨ ਸ਼ੁਰੂ ਕਰ ਦਿੱਤਾ।ਇਸ ਦੌਰਾਨ ਯੂਨੀਅਨ ਦੀ ਕੌਮੀ ਪ੍ਰਧਾਨ ਹਰਗੋਬਿੰਦ ਕੌਰ ਦੀ ਅਗਵਾਈ ’ਚ ਵਰਕਰਾਂ ਨੇ ਵਿਧਾਇਕ ਨੂੰ ਆਪਣੀਆਂ ਮੰਗਾਂ ਸਬੰਧੀ ਖ਼ੂਨ ਨਾਲ ਮੰਗ ਪੱਤਰ ਲਿਖ ਕੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਨਾਮ ਦਿੱਤਾ।

ਇਹ ਵੀ ਪੜ੍ਹੋ: ਡਿਊਟੀ ਦੌਰਾਨ ਦਿਲ ਦਾ ਦੌਰਾ ਪੈਣ ਨਾਲ ਪਿੰਡ ਭੰਗਚੜ੍ਹੀ ਦੇ ਫੌਜੀ ਜਸਵਿੰਦਰ ਸਿੰਘ ਦੀ ਹੋਈ ਮੌਤ

ਇਸ ਮੌਕੇ ਗੱਲਬਾਤ ਕਰਦਿਆਂ ਵਿਧਾਇਕ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਕਿਹਾ ਕਿ ਵਿੱਤ ਮੰਤਰੀ ਨੂੰ ਇਨ੍ਹਾਂ ਆਂਗਣਵਾੜੀ ਵਰਕਰਾਂ ਦੀਆਂ ਮੁੱਖ ਮੰਗਾਂ ਮੰਨ ਲੈਣੀਆਂ ਚਾਹੀਦੀਆਂ ਹਨ।7500 ਰੁਪਏ ਮਹੀਨਾ ਨਾ ਘਰ ਦੇ ਗੁਜਾਰੇ ਨਹੀਂ ਹੁੰਦੇ ਇਨ੍ਹਾਂ ਦਾ ਮਾਣ ਭੱਤਾ ਹਰਿਆਣਾ ਪੈਟਰਨ ਦੇ ਆਧਾਰ ’ਤੇ ਕੀਤਾ ਜਾਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਵਿੱਤ ਮੰਤਰੀ ਸਾਹਿਬ ਆਪਣੇ ਰਿਸ਼ਤੇਦਾਰਾਂ ਦੀ ਯਾਦ ’ਚ ਤਾਂ 30-30 ਲੱਖ ਦੇ ਦਿੰਦੇ ਤੇ ਇਨ੍ਹਾਂ ਵਰਕਰਾਂ ਦੀ ਮੰਗ ਕੋਣ ਸੁਣੇਗਾ।

ਇਹ ਵੀ ਪੜ੍ਹੋ:  ਮੋਗਾ: ਜੋੜੇ ਨੇ ਇਕ-ਦੂਜੇ ਨੂੰ ਪੁੱਛਿਆ- ਤੁਸੀਂ ਮੇਰੇ ਲਈ ਕੀ ਕਰ ਸਕਦੇ ਹੋ? ਫਿਰ ਦੋਵਾਂ ਨੇ ਖਾਧਾ ਜ਼ਹਿਰ, ਪਤਨੀ ਦੀ ਮੌਤ

ਰਾਜਾ ਵੜਿੰਗ ਨੇ ਕਿਹਾ ਕਿ ਕਰਜ਼ਾ ਸਰਕਾਰਾਂ ਤੇ ਪਹਿਲਾਂ ਵੀ ਸੀ ਅਤੇ ਹੁਣ ਵੀ ਪਹਿਲਾਂ ਨਾਲੋਂ ਵਧਿਆ ਹੈ, ਜੇਕਰ ਕਰਜ਼ੇ ਦਾ ਹੀ ਡਰ ਤਾਂ ਫ਼ਿਰ ਮੁਫਤ ਬਿਜਲੀ ਬੰਦ ਕਰ ਦਿੰਦੇ ਹਾਂ, ਆਟਾ ਦਾਲ ਬੰਦ ਕਰ ਦਿੰਦੇ ਹਾਂ। ਉਨ੍ਹਾਂ ਕਿਹਾ ਕਿ ਇਹ ਵਰਕਰਾਂ ਜੋ ਆਪਣੀਆਂ ਮੰਗਾਂ ਸਬੰਧੀ ਜੇਲ੍ਹਾਂ ਤਕ ਕਟ ਆਈਆ ਦੀਆਂ ਮੰਗਾਂ ਮੰਨਣ ਨਾਲ ਕੋਈ ਵਿਸ਼ੇਸ਼ ਕਰਜ਼ਾ ਨਹੀਂ ਚੜਨ ਲੱਗਾ। ਰਾਜਾ ਵੜਿੰਗ ਨੇ ਕਿਹਾ ਕਿ ਪੇਅ ਕਮਿਸ਼ਨ ਨੂੰ ਲੈ ਸਾਰਾ ਪੰਜਾਬ ਦਾ ਮੁਲਾਜ਼ਮ ਸੜਕਾਂ ਤੇ ਹੈ ਜਿਸ ਨਾਲ ਕੰਮ ਪ੍ਰਭਾਵਿਤ ਹੁੰਦਾ ਹੈ। ਰਾਜਾ ਵੜਿੰਗ ਨੇ ਕਿਹਾ ਜੇ ਹਰਿਆਣਾ ਇਨ੍ਹਾਂ ਦੀਆਂ ਮੰਗਾਂ ਮੰਨ ਸਕਦਾ ਤਾਂ ਅਸੀਂ ਕਿਉ ਨਹੀਂ ਸੋ ਖਜਾਨਾ ਮੰਤਰੀ ਨੂੰ ਇਨ੍ਹਾਂ ਦੀ ਮੰਗ ਮੰਨਣੀ ਚਾਹੀਦੀ। ਰਾਜਾ ਵੜਿੰਗ ਨੇ ਕਿਹਾ ਕਿ ਵਿਤ ਮੰਤਰੀ ਨੂੰ ਹਮੇਸ਼ਾ ਹਾਏ ਪੈਸਾ ਹਾਏ ਪੈਸਾ ਲਗਦਾ ਰਹਿੰਦਾ ਹੈ।

ਇਹ ਵੀ ਪੜ੍ਹੋ:  ਘਰੋਂ ਲਾਪਤਾ ਹੋਏ 4 ਬੱਚਿਆਂ ਦੇ ਪਿਓ ਦੀ ਕੂੜੇ ਦੇ ਡੰਪ ਕੋਲੋਂ ਮਿਲੀ ਲਾਸ਼, ਪਰਿਵਾਰ ਦੇ ਉੱਡੇ ਹੋਸ਼


Shyna

Content Editor

Related News