ਸ੍ਰੀ ਮੁਕਤਸਰ ਸਾਹਿਬ ਵਿਖੇ ''ਆਪ'' ਨੇ 31 ਚੋਂ 17 ਸੀਟਾਂ ''ਤੇ ਐਲਾਨੇ ਉਮੀਦਵਾਰ

Saturday, Jan 23, 2021 - 09:10 PM (IST)

ਸ੍ਰੀ ਮੁਕਤਸਰ ਸਾਹਿਬ ਵਿਖੇ ''ਆਪ'' ਨੇ 31 ਚੋਂ 17 ਸੀਟਾਂ ''ਤੇ ਐਲਾਨੇ ਉਮੀਦਵਾਰ

ਸ੍ਰੀ ਮੁਕਤਸਰ ਸਾਹਿਬ (ਰਿਣੀ/ਪਵਨ)- ਸ੍ਰੀ ਮੁਕਤਸਰ ਸਾਹਿਬ ਨਗਰ ਕੌਂਸਲ ਚੋਣਾਂ ਦੀਆਂ 31 ਸੀਟਾਂ ਚੋਂ ਸ਼੍ਰੋਮਣੀ ਅਕਾਲੀ ਦਲ ਨੇ ਬੀਤੇ ਦਿਨੀਂ 28 ਸੀਟਾਂ 'ਤੇ ਉਮੀਦਵਾਰਾਂ ਦਾ ਐਲਾਨ ਕਰ ਦਿੱਤਾ ਸੀ ਹੁਣ ਸ਼੍ਰੋਮਣੀ ਅਕਾਲੀ ਦਲ ਤੋਂ ਬਾਅਦ ਆਮ ਆਦਮੀ ਪਾਰਟੀ ਨੇ 31 ਚੋਂ 17 ਉਮੀਦਵਾਰਾਂ ਦਾ ਐਲਾਨ ਕਰ ਦਿੱਤਾ ਹੈ।

PunjabKesariਅੱਜ ਐਲਾਨੇ ਗਏ ਉਮੀਦਵਾਰਾਂ ਚੋਂ ਵਾਰਡ ਨੰਬਰ 1 ਤੋਂ ਪੂਜਾ ਰਾਣੀ, 3 ਤੋਂ ਕਰਮਜੀਤ ਸਿੰਘ, 5 ਤੋਂ ਇੰਦਰਜੀਤ ਕੌਰ, 6 ਤੋਂ ਸਰਵਜੀਤ ਸਿੰਘ, 14 ਤੋਂ ਹਰਦੀਪ ਸਿੰਘ ਕਾਲਾ, 16 ਤੋਂ ਭਿੰਦਰ ਸਿੰਘ ਭਿੰਦਾ, 18 ਤੋਂ ਬਲਵਿੰਦਰ ਕੁਮਾਰ, 19 ਤੋਂ ਕੋਮਲ ਛਾਬੜਾ, 20 ਤੋਂ ਭੁਪਿੰਦਰ ਸਿੰਘ, 22 ਤੋਂ ਭਗਵੰਤ ਸਿੰਘ, 23 ਤੋਂ ਸੁਮਨ ਰਾਣੀ, 24 ਤੋਂ ਸੁਧੀਰ ਰਾਜ ਸ਼ਰਮਾ, 25 ਤੋਂ ਸਤਵਿੰਦਰ ਕੌਰ, 26 ਤੋਂ ਸੰਦੀਪ ਕੁਮਾਰ, 27 ਤੋਂ ਸਵਾਤੀ ਪੁੰਛੀ, 28 ਤੋਂ ਭੁਪਿੰਦਰ ਸਿੰਘ, 29 ਤੋਂ ਸੀਤਾ ਰਾਮ ਨੂੰ ਉਮੀਦਵਾਰ ਐਲਾਨਿਆ ਗਿਆ ਹੈ।


author

Bharat Thapa

Content Editor

Related News