ਸ੍ਰੀ ਕੀਰਤਪੁਰ ਸਾਹਿਬ 'ਚ ਵੱਡੀ ਵਾਰਦਾਤ, ਪਤੀ ਨੇ ਪਤਨੀ ਨੂੰ ਭੂਕਣਾ ਮਾਰ-ਮਾਰ ਦਿੱਤੀ ਦਰਦਨਾਕ ਮੌਤ

Sunday, Apr 17, 2022 - 05:34 PM (IST)

ਸ੍ਰੀ ਕੀਰਤਪੁਰ ਸਾਹਿਬ 'ਚ ਵੱਡੀ ਵਾਰਦਾਤ, ਪਤੀ ਨੇ ਪਤਨੀ ਨੂੰ ਭੂਕਣਾ ਮਾਰ-ਮਾਰ ਦਿੱਤੀ ਦਰਦਨਾਕ ਮੌਤ

ਸ੍ਰੀ ਕੀਰਤਪੁਰ ਸਾਹਿਬ (ਬਾਲੀ)-ਗੁਰਦੁਆਰਾ ਪਤਾਲਪੁਰੀ ਸਾਹਿਬ ਲਿੰਕ ਸੜਕ ’ਤੇ ਇਕ ਕਿਰਾਏ ਦਾ ਮਕਾਨ ਲੈ ਕੇ ਰਹਿ ਰਹੇ ਇਕ ਪ੍ਰਵਾਸੀ ਵਿਅਕਤੀ ਵੱਲੋਂ ਆਪਣੀ ਪਤਨੀ ਦਾ ਸਿਰ ਵਿਚ ਲੋਹੇ ਦਾ ਭੂਕਣਾ ਮਾਰ ਕੇ ਬੇਰਿਹਮੀ ਨਾਲ ਕਤਲ ਕਰ ਦਿੱਤਾ ਗਿਆ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਥਾਣਾ ਸ੍ਰੀ ਕੀਰਤਪੁਰ ਸਾਹਿਬ ਦੇ ਐੱਸ. ਐੱਚ. ਓ. ਇੰਸ. ਸੁਮਿਤ ਮੌਰ ਨੇ ਦੱਸਿਆ ਕਿ ਪੁਲਸ ਨੂੰ ਸੰਤੋਸ਼ ਪਤਨੀ ਪਰਮਜੀਤ ਵਾਸੀ ਪਿੰਡ ਪਹਾੜਪੁਰ ਥਾਣਾ ਸ੍ਰੀ ਅਨੰਦਪੁਰ ਸਾਹਿਬ ਨੇ ਆਪਣੇ ਬਿਆਨਾਂ ਵਿਚ ਦੱਸਿਆ ਕਿ ਉਸ ਦੇ ਪੇਕੇ ਪਿੰਡ ਜਲਾਲਪੁਰ ਤਹਿ. ਕਾਦਰ ਚੌਂਕ ਜ਼ਿਲ੍ਹਾ ਬਿਦਾਇਉ ਉੱਤਰ ਪ੍ਰਦੇਸ਼ ਵਿਖੇ ਹਨ। ਕਰੀਬ 7 ਸਾਲ ਤੋਂ ਮੇਰੇ ਮਾਤਾ-ਪਿਤਾ ਅਮਰ ਸਿੰਘ ਅਤੇ ਸੋਨਾ ਦੇਵੀ ਪਿੰਡ ਗੰਗੂਵਾਲ, ਲੱਗ ਮਜਾਰੀ ਅਤੇ ਮਜਾਰਾ ਵਿਖੇ ਮਕਾਨ ਕਿਰਾਏ ’ਤੇ ਲੈ ਕੇ ਰਹਿ ਰਹੇ ਸੀ।

ਉਸ ਨੇ ਦੱਸਿਆ ਕਿ ਉਹ ਪੰਜ ਭੈਣਾਂ ਅਤੇ ਇਕ ਭਰਾ ਹੈ। ਉਸ ਦੀ ਸਭ ਤੋਂ ਵੱਡੀ ਭੈਣ ਰੈਨੂੰ ਪਿੰਡ ਟਿੱਕਰੀ ਬਘੇਰੀ (ਹਿ.ਪ੍ਰ) ਦੇ ਦਲਵੀਰ ਸਿੰਘ ਨਾਲ ਵਿਆਹੀ ਹੋਈ ਹੈ। ਕਰੀਬ ਇਕ ਹਫ਼ਤਾ ਪਹਿਲਾਂ ਉਸ ਦੇ ਪਿਤਾ ਅਮਰ ਸਿੰਘ ਗੁਰਦੁਆਰਾ ਪਤਾਲਪੁਰੀ ਸਾਹਿਬ ਲਿੰਕ ਸੜਕ ਰੇਲਵੇ ਫਾਟਕ ਨਜ਼ਦੀਕ ਮਕਾਨ ਕਿਰਾਏ ’ਤੇ ਲੈ ਕੇ ਸਮੇਤ ਪਰਿਵਾਰ ਰਹਿ ਰਹੇ ਸਨ। ਉਹ ਸ਼ਨੀਵਾਰ ਆਪਣੇ ਮਾਤਾ-ਪਿਤਾ ਨੂੰ ਮਿਲਣ ਲਈ ਆਈ ਹੋਈ ਸੀ ਤਾਂ ਜਦੋਂ ਉਹ ਘਰ ਪੁੱਜੀ ਤਾਂ ਮੇਰੀ ਛੋਟੀ ਭੈਣ ਨੰਦਨੀ ਰੋ ਰਹੀ ਸੀ। ਜਿਸ ਨੇ ਉਸ ਨੂੰ ਦੱਸਿਆ ਕਿ ਤੜਕੇ ਵਕਤ ਕਰੀਬ 3 ਵਜੇ ਉਸ ਦੇ ਪਿਤਾ ਅਮਰ ਸਿੰਘ ਸ਼ਰਾਬ ਪੀ ਕੇ ਮਾਤਾ ਸੋਨੀ ਦੇਵੀ ਦੇ ਸਿਰ ਵਿਚ ਲੋਹੇ ਦੇ ਭੂਕਣੇ ਕਈ ਵਾਰ ਮਾਰੇ ਅਤੇ ਦੁਪਹਿਰ ਤੱਕ ਉਸ ਦਾ ਪਿਤਾ ਅਮਰ ਸਿੰਘ ਉਨ੍ਹਾਂ ਕੋਲ ਹੀ ਰਿਹਾ ਅਤੇ ਦੁਪਹਿਰ ਤੋਂ ਬਾਅਦ ਉਨ੍ਹਾਂ ਨੂੰ ਛੱਡ ਕੇ ਕਿਸੇ ਪਾਸੇ ਚਲਾ ਗਿਆ।

ਪਟਿਆਲਾ ਵਿਖੇ ਨੌਜਵਾਨ ਨੇ ਕੀਤੀ ਖ਼ੁਦਕੁਸ਼ੀ, ਸੁਸਾਈਡ ਨੋਟ 'ਚ ਸਹੁਰਿਆਂ ਬਾਰੇ ਕੀਤੇ ਵੱਡੇ ਖ਼ੁਲਾਸੇ

PunjabKesari

ਸੰਤੋਸ਼ ਨੇ ਦੱਸਿਆ ਕਿ ਜਦੋਂ ਉਸ ਨੇ ਆਪਣੀ ਮਾਤਾ ਸੋਨੀ ਦੇਵੀ ਨੂੰ ਜਾ ਕੇ ਵੇਖਿਆ ਤਾਂ ਉਸ ਦੇ ਸਿਰ ਵਿਚ ਸੱਟਾਂ ਲੱਗਣ ਕਾਰਨ ਉਸ ਦੀ ਮੌਤ ਹੋ ਚੁੱਕੀ ਸੀ। ਉਸ ਦੇ ਪਿਤਾ ਅਕਸਰ ਸ਼ਰਾਬ ਪੀ ਕੇ ਉਸ ਦੀ ਮਾਤਾ ਦੀ ਕੁੱਟਮਾਰ ਕਰਦੇ ਰਹਿੰਦੇ ਸਨ। ਇਸ ਦੌਰਾਨ ਉਸ ਨੂੰ ਪਤਾਲਪੁਰੀ ਦੁਕਾਨਾਂ ਨੇੜੇ ਬਲਵੀਰ ਸਿੰਘ ਨਾਮ ਦਾ ਵਿਅਕਤੀ ਮਿਲਿਆ, ਜਿਸ ਨੂੰ ਉਸ ਨੇ ਇਸ ਘਟਨਾ ਬਾਰੇ ਦੱਸਿਆ ਅਤੇ ਉਹ ਉਸ ਨੂੰ ਨਾਲ ਲੈ ਕੇ ਪੁਲਸ ਸਟੇਸ਼ਨ ਕੀਰਤਪੁਰ ਸਾਹਿਬ ਪੁੱਜਾ।

ਪੁਲਸ ਨੇ ਸੰਤੋਸ਼ ਦੇ ਬਿਆਨਾਂ ਦੇ ਆਧਾਰ ’ਤੇ ਉਸ ਦੇ ਪਿਤਾ ਅਮਰ ਸਿੰਘ ਖ਼ਿਲਾਫ਼ ਕਤਲ ਦਾ ਮਾਮਲਾ ਦਰਜ ਕਰਕੇ ਲਾਸ਼ ਨੂੰ ਕਬਜ਼ੇ ਵਿਚ ਲੈ ਕੇ ਸਿਵਲ ਹਸਪਤਾਲ ਸ੍ਰੀ ਅਨੰਦਪੁਰ ਸਾਹਿਬ ਦੇ ਮੁਰਦਾ ਘਰ ਵਿਚ ਰਖਵਾ ਦਿੱਤਾ ਹੈ, ਜਿੱਥੇ ਐਤਵਾਰ ਨੂੰ ਮ੍ਰਿਤਕ ਸੋਨਾ ਦੇਵੀ ਦਾ ਪੋਸਟਮਾਰਟਮ ਕਰਵਾ ਕੇ ਲਾਸ਼ ਵਾਰਸਾਂ ਹਵਾਲੇ ਕਰ ਦਿੱਤੀ ਜਾਵੇਗੀ। ਪੁਲਸ ਨੇ ਅਮਰ ਸਿੰਘ ਦੀ ਭਾਲ ’ਚ ਆਲੇ ਦੁਆਲੇ ਟੀਮਾਂ ਭੇਜੀਆਂ ਹਨ।

ਇਹ ਵੀ ਪੜ੍ਹੋ: ਮਾਹਿਲਪੁਰ 'ਚ ਦਰਦਨਾਕ ਹਾਦਸਾ, ਟੋਭੇ ’ਚ ਨਹਾਉਣ ਗਏ ਦੋ ਸਕੇ ਭਰਾਵਾਂ ਦੀ ਡੁੱਬ ਕੇ ਮੌਤ, ਘਰ 'ਚ ਮਚਿਆ ਚੀਕ-ਚਿਹਾੜਾ

ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


author

shivani attri

Content Editor

Related News